ਨਵੀਂ ਦਿੱਲੀ- ਹਰ ਵਿਅਕਤੀ ਆਪਣੇ ਘਰ 'ਚ ਕੱਚ ਨਾਲ ਬਣੀਆਂ ਚੀਜ਼ਾਂ ਦਾ ਇਸਤੇਮਾਲ ਕਰਦਾ ਹੈ। ਘਰ 'ਚ ਅਸੀਂ ਸ਼ੀਸ਼ੇ ਦੀ ਵਰਤੋਂ ਵੀ ਕਰਦੇ ਹਾਂ। ਕਈ ਵਾਰ ਕਈ ਕਾਰਨਾਂ ਕਾਰਨ ਇਹ ਕੱਚ ਦੀਆਂ ਚੀਜ਼ਾਂ ਟੁੱਟ ਵੀ ਜਾਂਦੀਆਂ ਹਨ। ਬਹੁਤ ਸਾਰੇ ਲੋਕ ਇਸ ਨੂੰ ਅਣਦੇਖਾ ਕਰ ਦਿੰਦੇ ਹਨ ਪਰ ਕੁਝ ਲੋਕ ਘਰ 'ਚ ਲੱਗੇ ਸ਼ੀਸ਼ੇ ਦਾ ਟੁੱਟਣਾ ਅਸ਼ੁੱਭ ਮੰਨਦੇ ਹਨ। ਹਿੰਦੂ ਧਰਮ 'ਚ ਪ੍ਰਚੀਨ ਕਾਲ ਤੋਂ ਹੀ ਸ਼ੀਸ਼ੇ ਦੇ ਟੁੱਟਣ ਨੂੰ ਲੈ ਕੇ ਬਹੁਤ ਸਾਰੀਆਂ ਮਾਨਤਾਵਾਂ ਪ੍ਰਚਲਿਤ ਹਨ। ਕੁਝ ਲੋਕ ਇਨ੍ਹਾਂ ਮਾਨਤਾਵਾਂ ਨੂੰ ਸਿਰਫ ਅੰਧਵਿਵਸ਼ਵਾਰ ਮੰਨ ਦੇ ਅਣਦੇਖਾ ਕਰ ਦਿੰਦੇ ਹਨ। ਉਧਰ ਕੁਝ ਲੋਕ ਇਸ ਨੂੰ ਸ਼ੁੱਭ-ਅਸ਼ੁੱਭ ਸੰਕੇਤਾਂ ਦੇ ਵਿਸ਼ੇ 'ਚ ਵਿਚਾਰ ਕਰਦੇ ਹਨ। ਅੱਜ ਅਸੀਂ ਇਸ ਖ਼ਬਰ ਰਾਹੀ ਤੁਹਾਨੂੰ ਦੱਸਦੇ ਹਾਂ ਕਿ ਸ਼ੀਸ਼ਾ ਟੁੱਟਣ ਦੇ ਪਿੱਛੇ ਜੋ ਮਾਨਤਾਵਾਂ ਪ੍ਰਚਲਿਤ ਹੈ ਉਸ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ...
ਕੱਚ ਟੁੱਟਣਾ ਸ਼ੁੱਭ ਜਾਂ ਅਸ਼ੁੱਭ
ਵਾਸਤੂ ਅਨੁਸਾਰ ਘਰ 'ਚ ਕੱਚ ਦੀ ਕੋਈ ਵਸਤੂ ਜਾਂ ਸ਼ੀਸ਼ਾ ਟੁੱਟਣ ਦੇ ਬਹੁਤ ਸਾਰੇ ਮਾਇਨੇ ਹੋ ਸਕਦੇ ਹਨ। ਵਾਸਤੂ ਸ਼ਾਸਤਰ 'ਚ ਅਜਿਹਾ ਦੱਸਿਆ ਗਿਆ ਹੈ ਕਿ ਕੱਚ ਦੇ ਟੁੱਟਣ ਨਾਲ ਘਰ ਦੇ ਮੈਂਬਰਾਂ 'ਤੇ ਕੋਈ ਵੱਡਾ ਸੰਕਟ ਆ ਸਕਦਾ ਹੈ। ਪਰ ਕੁਝ ਲੋਕਾਂ ਦਾ ਅਜਿਹਾ ਵੀ ਮੰਨਣਾ ਹੈ ਕਿ ਜੇਕਰ ਘਰ 'ਚ ਕੋਈ ਸ਼ੀਸ਼ਾ ਜਾਂ ਕੱਚ ਟੁੱਟਦਾ ਹੈ ਤਾਂ ਇਸ ਦਾ ਅਰਥ ਹੈ ਕਿ ਤੁਹਾਡੇ ਘਰ 'ਤੇ ਆਉਣ ਵਾਲਾ ਸੰਕਟ ਟਲ ਗਿਆ।
ਟੁੱਟੇ ਹੋਏ ਕੱਚ ਨੂੰ ਕਿਉਂ ਨਹੀਂ ਰੱਖਣਾ ਚਾਹੀਦਾ
ਕਈ ਵਾਰ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਘਰ 'ਚ ਰੱਖੇ ਸ਼ੀਸ਼ੇ ਦੇ ਟੁੱਟਣ ਤੋਂ ਬਾਅਦ ਵੀ ਇਸ ਦੀ ਵਰਤੋਂ ਕਰਦੇ ਹਨ ਪਰ ਟੁੱਟੇ ਹੋਏ ਸ਼ੀਸ਼ੇ ਨੂੰ ਘਰ 'ਚ ਰੱਖਣਾ ਅਸ਼ੁਭ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਟੁੱਟੇ ਹੋਏ ਸ਼ੀਸ਼ੇ ਨੂੰ ਘਰ 'ਚ ਰੱਖਣ ਨਾਲ ਨਕਾਰਾਤਮਕ ਊਰਜਾ ਘਰ 'ਚ ਰਹਿਣ ਲੱਗਦੀ ਹੈ। ਅਜਿਹੇ 'ਚ ਜੇਕਰ ਕਿਸੇ ਵਿਅਕਤੀ ਦੇ ਘਰ 'ਚ ਕੱਚ ਜਾਂ ਸ਼ੀਸ਼ਾ ਟੁੱਟ ਜਾਵੇ ਤਾਂ ਉਸ ਨੂੰ ਤੁਰੰਤ ਘਰ 'ਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਜੇਕਰ ਤੁਸੀਂ ਬਾਜ਼ਾਰ ਤੋਂ ਕੱਚ ਖਰੀਦਣ ਜਾ ਰਹੇ ਹੋ ਤਾਂ ਧਿਆਨ ਰੱਖੋ ਕਿ ਸ਼ੀਸ਼ਾ ਗੋਲ ਜਾਂ ਅੰਡਾਕਾਰ ਨਹੀਂ ਹੋਣਾ ਚਾਹੀਦਾ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਸ਼ੀਸ਼ਾ ਘਰ 'ਚ ਸਕਾਰਾਤਮਕ ਊਰਜਾ ਨੂੰ ਨਕਾਰਾਤਮਕ ਊਰਜਾ 'ਚ ਬਦਲ ਸਕਦਾ ਹੈ।
ਘਰ 'ਚ ਸ਼ੀਸ਼ਾ ਲਗਾਉਣ ਤੋਂ ਪਹਿਲਾਂ ਧਿਆਨ ਰੱਖੋ ਕਿ ਸ਼ੀਸ਼ੇ ਦਾ ਫਰੇਮ ਚਮਕਦਾਰ ਜਾਂ ਚਮਕੀਲੇ ਰੰਗ ਦਾ ਨਹੀਂ ਹੋਣਾ ਚਾਹੀਦਾ। ਘਰ 'ਚ ਲੱਗੇ ਸ਼ੀਸ਼ੇ ਦੇ ਲਈ ਹਲਕੇ ਰੰਗ ਦਾ ਫਰੇਮ ਹੀ ਚੰਗਾ ਰਹਿੰਦਾ ਹੈ।
ਸ਼ਿਵ ਜੀ ਦੀ ਪੂਜਾ ਕਰਦੇ ਸਮੇਂ ਕਰੋ ਇਨ੍ਹਾਂ ਮੰਤਰਾਂ ਦਾ ਜਾਪ, ਹੋਵੇਗੀ ਕਿਰਪਾ
NEXT STORY