ਨਵੀਂ ਦਿੱਲੀ- ਵਾਸਤੂ ਸ਼ਾਸਤਰ ਦੇ ਨਿਯਮਾਂ ਮੁਤਾਬਕ ਜੇਕਰ ਘਰ 'ਚ ਸਭ ਕੁਝ ਵਿਵਸਥਿਤ ਹੋਵੇ ਤਾਂ ਸਕਾਰਾਤਮਕ ਫਿਲਿੰਗ ਆਉਂਦੀ ਹੈ ਪਰ ਜੇਕਰ ਕੁਝ ਠੀਕ ਨਾ ਹੋਵੇ ਤਾਂ ਨਕਾਰਾਤਮਕ ਊਰਜਾ ਦਾ ਪ੍ਰਭਾਵ ਹੋਣ ਲੱਗਦਾ ਹੈ। ਅਜਿਹੇ 'ਚ ਆਓ ਜਾਣਦੇ ਹਾਂ ਘਰ ਦਾ ਇੰਟੀਰੀਅਰ ਕਿਹੋ ਜਿਹਾ ਹੋਵੇ...
ਲਿਵਿੰਗ ਰੂਮ
ਇਹ ਅਜਿਹਾ ਕਮਰਾ ਹੈ ਜਿਥੇ ਲੋਕ ਸਭ ਤੋਂ ਪਹਿਲਾਂ ਪ੍ਰਵੇਸ਼ ਕਰਦੇ ਹਨ। ਇਸ ਦੇ ਲਈ ਕੰਧਾਂ ਦੇ ਰੰਗ ਲਈ ਤੁਸੀਂ ਵ੍ਹਾਈਟ, ਲਾਈਟ ਬਲਿਊ, ਕਰੀਮ ਜਾਂ ਗੁਲਾਬੀ ਦੀ ਵਰਤੋਂ ਕਰ ਸਕਦੇ ਹੋ। ਜ਼ਿਆਦਾ ਸਕਾਰਾਤਮਕਤਾ ਲਈ ਲਾਲ ਰੰਗ ਦੇ ਸ਼ੇਡ ਦੀ ਵਰਤੋਂ ਕਰੋ।
ਹਵਾਦਾਰ
ਲਿਵਿੰਗ ਰੂਮ ਹਵਾਦਾਰ ਅਤੇ ਰੋਸ਼ਨੀ ਨਾਲ ਭਰਪੂਰ ਹੋਣਾ ਚਾਹੀਦਾ ਹੈ। ਨਾਲ ਹੀ ਖਿੜਕੀਆਂ ਪੂਰਬੀ ਦੀਵਾਰ 'ਤੇ ਜਾਂ ਉੱਤਰ ਦਿਸ਼ਾ 'ਚ ਹੋਣ ਤਾਂ ਬਿਹਤਰ ਹੋਵੇਗਾ। ਤੁਸੀਂ ਇੱਥੇ ਕੁਦਰਤ ਨਾਲ ਸਬੰਧਤ ਪੇਂਟਿੰਗ ਲਗਾ ਸਕਦੇ ਹੋ।
ਇਹ ਵੀ ਪੜ੍ਹੋ-Health Tips: ਪੁਦੀਨੇ ਵਾਲੀ ਚਾਹ ਦੀ ਜ਼ਿਆਦਾ ਵਰਤੋਂ ਨਾਲ ਹੁੰਦੈ ਪਾਚਨ ਤੰਤਰ ਖਰਾਬ, ਸੋਚ ਸਮਝ ਕੇ ਕਰੋ ਵਰਤੋਂ
ਤਾਜ਼ੇ ਫੁੱਲਾਂ ਨਾਲ ਕਰੋ ਸਜਾਵਟ
ਇਸ ਕਮਰੇ ਨੂੰ ਰੰਗੀਨ ਬਣਾਉਣ ਲਈ ਰੰਗ-ਬਿਰੰਗੇ ਤਾਜ਼ੇ ਫੁੱਲਾਂ ਨਾਲ ਸਜਾਓ। ਧਿਆਨ ਰੱਖੋ ਕਿ ਪਲਾਸਟਿਕ ਦੇ ਫੁੱਲਾਂ ਦੀ ਵਰਤੋਂ ਨਾ ਕੀਤੀ ਜਾਵੇ।
ਬੈੱਡਰੂਮ
ਬੈੱਡਰੂਮ ਅਜਿਹਾ ਕਮਰਾ ਹੁੰਦਾ ਹੈ ਜਿੱਥੇ ਤੁਸੀਂ ਆਪਣੇ ਆਰਾਮ ਦੇ ਪਲ ਬਿਤਾਉਂਦੇ ਹੋ। ਇਸ ਲਈ ਇਸ ਕਮਰੇ 'ਚ ਬਹੁਤ ਚਮਕਦਾਰ ਅਤੇ ਅੱਖਾਂ ਨੂੰ ਚੁੱਬਣ ਵਾਲੇ ਰੰਗਾਂ ਦੀ ਵਰਤੋਂ ਨਾ ਕਰੋ। ਤੁਹਾਡਾ ਮੂਡ ਚੰਗਾ ਹੋਵੇ ਅਤੇ ਨੀਂਦ ਚੰਗੀ ਆਵੇ, ਇਸ ਲਈ ਇਸ ਗੱਲ ਦਾ ਧਿਆਨ ਰੱਖੋ ਕਿ ਬੈੱਡਰੂਮ 'ਚ ਹਲਕੇ ਰੰਗ ਜਿਵੇਂ ਕਿ ਕਰੀਮ, ਲਾਈਟ ਪਿੰਕ, ਅਸਮਾਨੀ ਜਾਂ ਲਾਈਟ ਗ੍ਰੀਨ ਹੋਵੇ।
ਸੌਣ ਦੀ ਦਿਸ਼ਾ
ਬੈੱਡ ਨੂੰ ਦੱਖਣ ਜਾਂ ਦੱਖਣ-ਪੱਛਮ ਦਿਸ਼ਾ 'ਚ ਰੱਖੋ। ਨਾਲ ਹੀ ਦੱਖਣ ਵੱਲ ਸਿਰ ਰੱਖ ਕੇ ਸੌਂਵੋ। ਇਸ ਨਾਲ ਧਨ ਅਤੇ ਉਮਰ ਵਧਦੀ ਹੈ। ਚਾਹੋ ਤਾਂ ਤੁਸੀਂ ਪੂਰਬ ਦਿਸ਼ਾ ਵੱਲ ਵੀ ਸਿਰ ਕਰ ਸਕਦੇ ਹੋ।
ਇਹ ਵੀ ਪੜ੍ਹੋ- ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ
ਪੂਜਾ ਸਮੱਗਰੀ ਨਾ ਰੱਖੋ
ਬੈੱਡ ਦੇ ਸਾਹਮਣੇ ਸ਼ੀਸ਼ਾ ਨਾ ਲਗਾਓ। ਨਾਲ ਹੀ ਇਸ ਕਮਰੇ 'ਚ ਪੂਜਾ ਦੀ ਕੋਈ ਸਮੱਗਰੀ ਨਾ ਰੱਖੋ। ਇਸ ਕਮਰੇ ਦਾ ਦਰਵਾਜ਼ਾ ਅੰਦਰ ਵੱਲ ਖੁੱਲ੍ਹੇ ਤਾਂ ਬਿਹਤਰ ਹੋਵੇਗਾ। ਇਸ ਨਾਲ ਪਾਜ਼ੇਟੀਵਿਟੀ ਆਉਂਦੀ ਹੈ।
ਲਵ ਬਰਡਸ ਦੀ ਲਗਾਓ ਤਸਵੀਰ
ਬੈੱਡਰੂਮ 'ਚ ਜੋੜੇ ਨੂੰ ਲਵ ਬਰਡਜ਼ ਜਾਂ ਪਿਆਰ ਦੇ ਪ੍ਰਤੀਕ ਪੰਛੀਆਂ ਦੀਆਂ ਤਸਵੀਰਾਂ ਲਗਾਉਣੀਆਂ ਚਾਹੀਦੀਆਂ ਹਨ। ਨਾਲ ਹੀ ਇਸ ਦੀਆਂ ਕੰਧਾਂ ਦਾ ਰੰਗ ਹਲਕਾ ਪੀਲਾ ਜਾਂ ਗੁਲਾਬੀ ਕਰਨਾ ਚਾਹੀਦਾ ਹੈ।
ਰਸੋਈ
ਰਸੋਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਥੋਂ ਸਾਡੀ ਸਿਹਤ ਦੀ ਸ਼ੁਰੂਆਤ ਹੁੰਦੀ ਹੈ। ਇੱਥੇ ਪਨਪ ਰਹੀ ਊਰਜਾ ਅਤੇ ਭਾਵਨਾਵਾਂ ਸਿੱਧੇ ਤੌਰ 'ਤੇ ਸਾਡੇ ਮਨ-ਦਿਮਾਗ ਅਤੇ ਸਰੀਰ 'ਤੇ ਪ੍ਰਭਾਵ ਪਾਉਂਦੀਆਂ ਹਨ। ਇਸ ਦੇ ਨਾਲ ਹੀ ਕਦੇ ਵੀ ਰਸੋਈ ਨੂੰ ਬਾਥਰੂਮ ਦੇ ਕੋਲ ਨਾ ਬਣਾਓ। ਰਸੋਈ 'ਚ ਹਵਾਦਾਰ ਅਤੇ ਰੋਸ਼ਨੀ ਦੀ ਪੂਰੀ ਵਿਵਸਥਾ ਰੱਖੋ। ਇਸ ਦੀਆਂ ਕੰਧਾਂ 'ਤੇ ਚਿੱਟਾ ਜਾਂ ਕਰੀਮ ਰੰਗ ਕਰਵਾਓ।
ਇਹ ਵੀ ਪੜ੍ਹੋ- Goldman Sachs ਨੇ 6 ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸਟਾਕ 'ਤੇ ਦਿੱਤੀ ਪਾਜ਼ੇਟਿਵ ਸਲਾਹ
ਪੂਜਾ ਘਰ
ਪੂਜਾ ਘਰ 'ਚ ਉਂਝ ਤਾਂ ਤੁਸੀਂ ਚਿੱਟੇ ਅਤੇ ਕਰੀਮ ਰੰਗ ਦੀ ਵਰਤੋਂ ਕਰ ਸਕਦੇ ਹੋ। ਨਾਲ ਹੀ ਤੁਸੀਂ ਅਧਿਆਤਮਿਕਤਾ ਦੇ ਪ੍ਰਤੀਕ ਰੰਗਾਂ ਦਾ ਜਿਵੇਂ-ਨਾਰੰਗੀ ਵਰਗੇ ਰੰਗਾਂ ਦੀ ਵਰਤੋਂ ਕਰ ਸਕਦੇ ਹੋ।
ਬਾਥਰੂਮ
ਘਰ 'ਚ ਸਭ ਤੋਂ ਵੱਧ ਨਕਾਰਾਤਮਕ ਊਰਜਾ ਬਾਥਰੂਮ 'ਚ ਹੁੰਦੀ ਹੈ। ਇਸ ਲਈ ਇਸ ਦੇ ਦਰਵਾਜ਼ੇ ਨੂੰ ਇਸਤੇਮਾਲ ਦੇ ਬਾਅਦ ਬੰਦ ਰੱਖੋ। ਨਕਾਰਾਤਮਕਤਾ ਨੂੰ ਦੂਰ ਕਰਨ ਲਈ ਬਾਥਰੂਮ 'ਚ ਲੂਣ ਦਾ ਬਾਊਲ ਰੱਖੋ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
Holi 2023: ਹੋਲੀ 'ਤੇ ਇਹ ਵਾਸਤੂ ਉਪਾਅ ਜ਼ਰੂਰ ਕਰੋ, ਰੰਗਾਂ ਨਾਲ ਹੋਵੇਗੀ ਖੁਸ਼ੀਆਂ ਦੀ ਵਰਖਾ
NEXT STORY