ਜਲੰਧਰ : ਭਾਰਤ ਦੀ ਆਜ਼ਾਦੀ ਲਈ ਲੜਾਈ ਵਿਚ ਯੋਗਦਾਨ ਪਾਉਣ ਵਾਲਿਆੰ ਵਿਚ ਪੰਜਾਬੀਆਂ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਪੰਜਾਬੀ ਦੇਸ਼ ਸੇਵਾ ਕਰਨ ਤੋਂ ਕਦੇ ਵੀ ਪਿੱਛੇ ਨਹੀਂ ਰਹਿੰਦੇ। ਭਾਰਤੀ ਸੈਨਾ ਵਿਚ ਸਿੱਖ ਰੈਜੀਮੈਂਟ ਵਜੋਂ ਇੱਕ ਵੱਖਰੀ ਬਟਾਲੀਅਨ ਦੇਸ਼ ਸੇਵਾ ਕਰ ਰਹੀ ਹੈ। ਪਰ ਪੰਜਾਬ ਵਿਚ ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਅਤੇ ਦੇਸ਼ ਦੀ ਸ਼ਾਨ ਨੂੰ ਬਣਾਈ ਰੱਖਣ ਲਈ ਜਲੰਧਰ ਦੀ ਇਕ ਸੈਨਾ ਹੈ ਜਿਸ ਦਾ ਨਾਂ 112 ਇੰਨਫੈਂਟਰੀ ਬਟਾਲੀਅਨ (ਟੈਰੀਟੋਰੀਅਲ ਆਰਮੀ) ਡੋਗਰਾ ਹੈ। ਜਲੰਧਰ ਦੀ ਇਸ ਸੈਨਾ ਨੇ ਆਪਣੇ ਸੌ ਸਾਲ ਪੂਰੇ ਕਰ ਲਏ ਹਨ। ਇਸ ਦੇ ਪਹਿਲੇ ਕਮਾਂਡਿੰਗ ਅਫ਼ਸਰ ਕਰਨਲ ਐਚ.ਐਸ. ਢਿੱਲੋਂ ਸਨ। 1922 ਵਿੱਚ ਦੂਜੇ ਕਮਾਂਡਿੰਗ ਅਫ਼ਸਰ ਕਰਨਲ ਆਰ.ਸੀ.ਬੀ. ਬੈਰੀਸਟੋ ਸਨ ਅਤੇ ਇਸ ਸਮੇਂ ਕਰਨਲ ਅਨੰਤ ਡੋਗਰਾ ਹੈ। ਜਲੰਧਰ ਟੈਰੀਅਰਜ਼ ਨੇ ਦੂਜੇ ਵਿਸ਼ਵ ਯੁੱਧ ਦੌਰਾਨ 1965 ਦੀ ਲੜਾਈ ਵਿੱਚ 20 ਤੋਂ ਵੱਧ ਪਾਕਿਸਤਾਨੀ ਪੈਰਾਟ੍ਰੋਪਰਾਂ ਨੂੰ ਵੀ ਫੜ ਲਿਆ ਸੀ। ਇਸ ਤੋਂ ਇਲਾਵਾ ਇਸ ਬਟਾਲੀਅਨ ਨੇ 1971 ਦੀ ਜੰਗ ਅਤੇ ਕਈ ਵੱਡੀਆਂ ਕਾਰਵਾਈਆਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਜਲੰਧਰ ਵਾਸੀਆਂ ਲਈ ਇਹ ਮਾਣ ਹੈ ਕਿ ਇਸ ਬਟਾਲੀਅਨ ਕੋਲ 3 ਸੈਨਾ ਮੈਡਲ ਹਨ ਜੋ ਇਸ ਗੱਲ ਦਾ ਸਬੂਤ ਹਨ ਬਟਾਲੀਅਨ ਲਈ ਦੇਸ਼ ਸੇਵਾ ਤੋਂ ਵੱਧ ਕੁਝ ਨਹੀਂ ਹੈ। ਇਸ ਬਟਾਲੀਅਨ ਦੀ ਸਥਾਪਨਾ 1922 ਕੀਤੀ ਗਈ ਸੀ ਉਸ ਸਮੇਂ ਇਸ ਨੂੰ11/7 ਇੰਡੀਅਨ ਟੈਰੀਟੋਰੀਅਲ ਫੋਰਸ (ਆਈਟੀਐਫ) ਡੋਗਰਾ ਰੈਜੀਮੈਂਟ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਫਿਰ 1941 ਵਿੱਚ 6/17 ਆਈ.ਟੀ.ਐੱਫ਼. ਡੋਗਰਾ ਰੈਜੀਮੈਂਟ ਅਤੇ 1946-48 ਵਿੱਚ 17 ਆਈ.ਟੀ.ਐੱਫ ਡੋਗਰਾ ਰੈਜੀਮੈਂਟ ਵਜੋਂ ਜਾਣਿਆ ਜਾਂਦਾ ਸੀ। ਆਜ਼ਾਦੀ ਤੋਂ ਬਾਅਦ, 112 ਇਨਫੈਂਟਰੀ ਬਟਾਲੀਅਨ (ਟੇਰੀਟੋਰੀਅਲ ਆਰਮੀ) ਨੇ ਡੋਗਰਾ ਵਜੋਂ ਸੇਵਾ ਕਰਨੀ ਸ਼ੁਰੂ ਕੀਤੀ ਸੀ। ਮੌਜੂਦਾ ਸਮੇਂ ਵਿੱਚ 5 ਸੂਬਿਆਂ ਜੰਮੂ-ਕਸ਼ਮੀਰ, ਹਿਮਾਚਲ, ਹਰਿਆਣਾ ਅਤੇ ਪੰਜਾਬ ਦੇ ਜਵਾਨ ਇਸ ਬਟਾਲੀਅਨ ਦਾ ਹਿੱਸਾ ਹਨ।
13 ਸਟੈਚੂ ਦਰਸਾਉਂਦੇ ਹਨ ਕਿ ਇੱਕ ਤਨਖ਼ਾਹਦਾਰ ਵਿਅਕਤੀ ਕਿਵੇਂ ਬਣਦਾ ਹੈ ਫ਼ੌਜ ਦਾ ਹਿੱਸਾ
ਦੁਨੀਆਂ ਦੇ ਹਰ ਵਿਕਸਤ ਦੇਸ਼ ਦੀ ਆਪਣੀ ਨਾਗਰਿਕ ਸੈਨਾ ਹੁੰਦੀ ਹੈ। ਭਾਰਤ ਵਿਚ ਵੀ ਆਮ ਲੋਕਾਂ ਨੂੰ ਇਸੇ ਗੱਲ ਦੀ ਸਮਝ ਦਿਵਾਉਣ ਲਈ ਪਲਾਟ ਦੇ ਅਫ਼ਸਰਾਂ ਅਤੇ ਜਵਾਨਾਂ ਨੇ ਟੀ.ਏ.ਚੌਕ ਵਿਚ ਸਿਟੀਜ਼ਨ ਆਰਮੀ ਦੇ ਰੂਪ ਵਿਚ 13 ਸਟੈਚੂ ਤਿਆਰ ਕੀਤੇ ਹਨ ਜੋ ਕਿ ਕਿਸਾਨ, ਵਕੀਲ ਅਤੇ ਇੰਜੀਨੀਅਰ ਦੇ ਫ਼ੌਜ ਵਿਚ ਆਉਣ ਤੋਂ ਬਾਅਦ, ਸਿਪਾਹੀ ਦਾ ਰੂਪ ਦਰਸਾ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਦਾਂ ਦੇ ਨਾਲ-ਨਾਲ ਔਰਤਾਂ ਨੇ ਵੀ ਪਿਛਲੇ ਸਾਲ ਤੋਂ ਸਿਟੀਜ਼ਨ ਆਰਮੀ ਦਾ ਹਿੱਸਾ ਬਣਨਾ ਸ਼ੁਰੂ ਕਰ ਦਿੱਤਾ ਹੈ।
ਟੀ.ਏ ਚੌਂਕ ਕਰਾ ਰਿਹਾ ਇਤਿਹਾਸ ਨਾਲ ਜਾਣ-ਪਛਾਣ
ਜਲੰਧਰ ਸੈਨਾ ਦੇ ਸੌ ਸਾਲ ਪੂਰੇ ਹੋਣ ਮੌਕੇ ਜਲੰਧਰ ਛਾਉਣੀ ਵਿਖੇ ਹੈੱਡਕੁਆਰਟਰ ਨੇੜੇ ਟੀ.ਏ. ਚੌਕ ਤਿਆਰ ਕੀਤਾ ਗਿਆ ਹੈ ਜਿਸ ਦੇ ਨਿਰਮਾਣ ਵਿਚ ਲੈਫ਼ਟੀਨੈਂਟ ਜਨਰਲ ਜੇ.ਐੱਸ. ਨਯਨ, ਪੀ.ਵੀ.ਐੱਸ.ਐੱਮ., ਏ.ਵੀ.ਐੱਸ.ਐੱਮ.,ਐੱਸ.ਐੱਮ.,ਏ.ਡੀ.ਸੀ. (ਡੋਗਰਾ ਰੈਜੀਮੈਂਟ ਅਤੇ ਡੋਗਰਾ ਸਕਾਊਟਸ ਦੇ ਕਰਨਲ), ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਏ.ਵੀ.ਐੱਸ.ਐੱਮ., ਐੱਸ.ਐੱਮ. (ਜੀ.ਓ.ਸੀ. HQ11 ਕੋਰ), ਬ੍ਰਿਗੇਡੀਅਰ ਕਿਸ਼ੋਰ ਮਲਹੋਤਰਾ ਐਸ.ਐਮ. (ਸੀ.ਡੀ.ਆਰ., ਟੀ.ਏ. ਗਰੁੱਪ ਏ.ਕਿਊ. ਪੱਛਮੀ ਕਮਾਂਡ) ਦਾ ਅਹਿਮ ਯੋਗਦਾਨ ਸੀ। ਚੌਂਕ ਨੂੰ ਸਿਪਾਹੀਆਂ ਨੇ ਆਪ ਅਫ਼ਸਰਾਂ ਦੇ ਸਹਿਯੋਗ ਨਾਲ ਬਣਾਇਆ ਹੈ। ਇਸ ਵਿੱਚ ਬਟਾਲੀਅਨ ਦੇ ਸ਼ੁਰੂਆਤੀ ਦਿਨਾਂ ਅਤੇ ਅੱਜ ਦੇ ਜਵਾਨ ਦਾ ਬੁੱਤ ਬਣਾਇਆ ਗਿਆ ਹੈ ਜੋ ਕਿ ਚੌਂਕ ਦੀ ਸੁੰਦਰਤਾ ਅਤੇ ਬਟਾਲੀਅਨ ਦੇ ਇਤਿਹਾਸ ਨੂੰ ਆਪਣੇ ਆਪ ਬਿਆਨ ਵਿਚ ਕਰ ਰਿਹਾ ਹੈ। ਇਸ ਦੇ ਨਾਲ ਹੀ ਕਾਂਗੜਾ ਕਿਲਾ ਵੀ 3ਡੀ ਪੇਂਟਿੰਗ ਰਾਹੀਂ ਆਪਣੇ ਬਾਰੇ ਜਾਣਕਾਰੀ ਦੇ ਰਿਹਾ ਹੈ।

ਭਾਈ ਜੈਤਾ ਜੀ ਦੇ ਜਨਮ ਦਿਹਾੜੇ ’ਤੇ ਵੱਖ-ਵੱਖ ਥਾਵਾਂ ਤੋਂ ਨਗਰ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ
NEXT STORY