ਬੰਗਾ (ਰਾਕੇਸ਼ ਅਰੋੜਾ)-ਥਾਣਾ ਸਦਰ ਪੁਲਸ ਨੇ ਅਮਰੀਕਾ ਭੇਜਣ ਦੇ ਨਾਂ ’ਤੇ 12.50 ਲੱਖ ਦੀ ਠੱਗੀ ਮਾਰਨ ਦੇ ਦੋਸ਼ ’ਚ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਸੀਨੀਅਰ ਪੁਲਸ ਕਪਤਾਨ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਨੂੰ ਦਿੱਤੀ ਸ਼ਿਕਾਇਤ ’ਚ ਸੁਖਵੀਰ ਸਿੰਘ ਪੁੱਤਰ ਸਤਨਾਮ ਸਿੰਘ ਨਿਵਾਸੀ ਮੱਲੂਪੋਤਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਉਹ ਆਪਣੇ ਪਿਤਾ ਨਾਲ ਮਿਲ ਕੇ ਖੇਤੀਬਾੜੀ ਦਾ ਕੰਮਕਾਜ ਕਰਦਾ ਹੈ। ਉਨ੍ਹਾਂ ਦੇ ਪਿੰਡ ਦਾ ਸੰਦੀਪ ਕੌਸ਼ਲ, ਮਨਜੀਤ ਸਿੰਘ ਉਰਫ਼ ਮਨੀ ਨਾਲ ਮਿਲ ਕੇ ਟ੍ਰੈਵਲ ਏਜੰਟ ਦਾ ਕੰਮ ਕਰਦਾ ਹੈ।
ਉਸ ਨੇ ਦੱਸਿਆ ਕਿ ਉਸ ਦੇ ਪਿਤਾ ਸਤਨਾਮ ਸਿੰਘ ਨੇ ਸੰਦੀਪ ਕੌਸ਼ਲ ਨੂੰ ਮਿਲ ਕੇ ਉਸ ਨੂੰ ਵਿਦੇਸ਼ ਅਮਰੀਕਾ ਭੇਜ਼ਣ ਦੀ ਗੱਲਬਾਤ ਕੀਤੀ ਤਾਂ ਸੰਦੀਪ ਕੌਸ਼ਲ ਨੇ ਉਨ੍ਹਾਂ ਕੋਲੋਂ 40 ਲੱਖ ਰੁਪਏ ਦੀ ਮੰਗ ਕੀਤੀ, ਜਿਸ ’ਚੋਂ 8 ਹਜ਼ਾਰ ਡਾਲਰ ਪਹਿਲਾਂ ਅਤੇ ਬਾਕੀ ਅਮਰੀਕਾ ਪੁਹੰਚਣ ਤੋਂ ਬਾਅਦ ਲੈਣ ਦਾ ਇਕਰਾਰ ਹੋਇਆ। ਉਹ ਉਕਤ ਦੀਆਂ ਗੱਲਾਂ ’ਚ ਆ ਗਏ ਅਤੇ ਉਸ ਨੇ ਆਪਣਾ ਪਾਸਪੋਰਟ ਉਸ ਨੂੰ ਦੇ ਦਿੱਤਾ। ਇਸ ਤੋਂ ਬਾਅਦ ਉਸ ਨੇ ਉਸ ਦੇ ਪਾਸਪੋਰਟ ’ਤੇ ਦੁਬਈ ਦਾ ਵੀਜ਼ਾ ਲਵਾ ਕੇ ਦੇ ਦਿੱਤਾ। ਉਸ ਨੇ ਦੱਸਿਆ ਦੁਬਈ ਜਾਣ ਸਮੇ ਅੰਮ੍ਰਿਤਸਰ ਜਾਣ ਮੋਕੇ ਉਨਾਂ ਨੇ ਉਸ ਨੂੰ 8 ਹਜ਼ਾਰ ਡਾਲਰ ਦੇ ਦਿੱਤੇ ਅਤੇ ਉਸ ਨੇ ਉਸ ਨੂੰ 27 ਅ੍ਰੈਪਲ ਨੂੰ ਦੁਬਈ ਭੇਜ ਦਿੱਤਾ। ਉਸ ਦੱਸਿਆ ਕਿ ਉਹ ਇਕ ਮਹੀਨਾਂ ਦੁਬਈ ਆਪਣੇ ਖ਼ਰਚੇ ਅਤੇ ਰਿਹਾ ਜਦਕਿ ਉਕਤ ਏਜੰਟਾਂ ਨੇ ਉਸ ਨੂੰ 15 ਦਿਨਾਂ ਦੇ ਅੰਦਰ ਦੁਬਈ ਤੋਂ ਅਮਰੀਕਾ ਭੇਜਣ ਬਾਰੇ ਕਿਹਾ ਸੀ। ਉਸ ਨੇ ਦੱਸਿਆ ਜਦੋਂ ਇਕ ਮਹੀਨਾ ਬੀਤਣ ਮਗਰੋ ਵੀ ਉਸ ਨੂੰ ਅਮਰੀਕਾ ਨਾ ਭੇਜਿਆ ਤਾ ਉਸ ਨੇ ਇਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਇਨ੍ਹਾਂ ਨੇ ਉਸ ਨੂੰ ਦੁਬਈ ਤੋਂ ਭਾਰਤ ਵਾਪਸ ਬੁਲਾ ਲਿਆ ਅਤੇ ਉਸੇ ਦਿਨ ਹੀ ਉਸ ਨੂੰ ਥਾਈਲੈਂਡ ਇਹ ਕਹਿ ਕੇ ਭੇਜ ਦਿੱਤਾ ਕਿ ਉਸ ਦੀ ਅਮਰੀਕਾ ਦੀ ਫਲਾਈਟ ਥਾਈਲੈਂਡ ਤੋਂ ਹੈ।
ਇਹ ਵੀ ਪੜ੍ਹੋ- ਪੰਚਾਇਤੀ ਚੋਣਾਂ ਨੂੰ ਲੈ ਕੇ ਐਕਸ਼ਨ 'ਚ DGP ਗੌਰਵ ਯਾਦਵ, ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਉਸ ਨੇ ਦੱਸਿਆ ਥਾਈਲੈਂਡ ਵੀ ਉਹ ਆਪਣੇ ਹੀ ਖ਼ਰਚੇ 'ਤੇ ਰਹਿੰਦਾ ਰਿਹਾ ਅਤੇ ਇਕ ਦਿਨ ਸੰਦੀਪ ਉਨ੍ਹਾਂ ਦੇ ਘਰ ਤੋਂ 65 ਹਜ਼ਾਰ ਰੁਪਏ ਦੀ ਰਾਸ਼ੀ ਹੋਰ ਲੈ ਆਇਆ ਅਤੇ ਉਸ ਨੂੰ ਥਾਈਲੈਂਡ ਤੋ ਦੁਬਈ ਦੁਆਰਾ ਫਿਰ ਭੇਜ ਦਿੱਤਾ ਅਤੇ ਉਹ ਅੰਦਾਜ਼ਨ 3 ਮਹੀਨੇ ਫਿਰ ਦੁਬਈ ਵਿੱਚ ਰਿਹਾ ਅਤੇ 500 ਡਾਲਰ ਉਸ ਨੇ ਆਪਣੀ ਭੈਣ ਤੋਂ ਮੰਗਵਾਏ ਪਰ ਉਕਤ ਏਜੰਟਾਂ ਨੇ ਉਸ ਨੂੰ ਅਮਰੀਕਾ ਨਹੀਂ ਭੇਜਿਆ। ਉਸ ਨੇ ਦੱਸਿਆ ਕਿ ਉਹ ਟਿਕਟ ਲੈ ਕੇ ਵਾਪਸ ਭਾਰਤ ਆ ਗਿਆ। ਭਾਰਤ ਆ ਕੇ ਜਦੋਂ ਉਨ੍ਹਾਂ ਨੇ ਸੰਦੀਪ ਕੋਸ਼ਲ ਨੂੰ ਮਿਲ ਉਸ ਕੋਲੋਂ ਪੈਸੇ ਵਾਪਸ ਮੰਗੇ ਤਾਂ ਉਸ ਨੇ ਉਨਾਂ ਨੂੰ ਕਿਹਾ ਕਿ ਉਹ ਉਸ ਨੂੰ ਸਿੱਧਾ ਅਮਰੀਕਾ ਭੇਜ ਦਿੰਦਾ ਹੈ, ਜਿਸ ਲਈ ਉਹ ਉਸ ਨੂੰ 3 ਲੱਖ ਰੁਪਏ ਐਡਵਾਂਸ ਦੇ ਦੇਵੇ ਜੋ ਉਨ੍ਹਾਂ ਨੇ ਉਸ ਦੁਆਰਾ ਦੱਸੇ ਖ਼ਾਤੇ ਵਿੱਚ ਪਾ ਦਿੱਤੇ ਅਤੇ 10 ਲੱਖ ਰੁਪਏ ਦੀ ਰਕਮ ਸ਼ੋਅ ਕਰਨ ਲਈ 1.5 ਲੱਖ ਰੁਪਏ ਵਿਆਜ਼ ਦੇ ਤੌਰ 'ਤੇ ਮੰਗੇ, ਉਹ ਵੀ ਉਨ੍ਹਾਂ ਨੇ ਉਸ ਨੂੰ ਦੇ ਦਿੱਤੇ ਅਤੇ 5 ਖਾਲੀ ਚੈੱਕ ਵੀ ਉਹ ਉਨ੍ਹਾਂ ਪਾਸੋ ਲੈ ਗਿਆ।
ਇਹ ਵੀ ਪੜ੍ਹੋ- ਮੁੜ ਵਿਵਾਦਾਂ 'ਚ ਘਿਰਿਆ ਕੁੱਲ੍ਹੜ ਪਿੱਜ਼ਾ ਕੱਪਲ, ਲਾਈਵ ਹੋ ਕੇ ਨਿਹੰਗ ਸਿੰਘ ਨੇ ਫਿਰ ਦਿੱਤੀ ਧਮਕੀ
ਉਸ ਨੇ ਦੱਸਿਆ ਉਸ ਉਪੰਰਤ ਉਕਤ ਉਨ੍ਹਾਂ ਨੂੰ ਟੈਕਸੀ ਜਿਸ ਦਾ ਕਿਰਾਇਆ 11 ਹਜ਼ਾਰ ਰੁਪਏ ਸੀ ਲੈ ਕੇ ਉਨ੍ਹਾਂ ਨੂੰ ਦਿੱਲੀ ਲੈ ਗਿਆ ਅਤੇ ਦਿੱਲੀ ਘੁੰਮਾ ਫਿਰਾ ਕੇ ਉਸ ਨੂੰ ਵਾਪਸ ਪਿੰਡ ਮੱਲੂਪੋਤਾ ਛੱਡ ਦਿੱਤਾ। ਉਕਤ ਏਜੰਟਾਂ ਨੇ ਇਕ ਦੂਜੇ ਨਾਲ ਮਿਲ ਕੇ ਉਸ ਨਾਲ 12.50 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਸੀਨੀਅਰ ਪੁਲਸ ਕਪਤਾਨ ਨੇ ਇਸ ਦੀ ਜਾਂਚ ਆਪਣੇ ਕਿਸੇ ਅਧਿਕਾਰੀ ਪਾਸੋ ਕਰਵਾਈ ਅਤੇ ਉਸ ਦੁਆਰਾ ਸੌਂਪੀ ਰਿਪੋਰਟ 'ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਬੰਗਾ ਪੁਲਸ ਨੂੰ ਸੰਦੀਪ ਕੋਸ਼ਲ ਵਿੱਰੁਧ 420 ਤਹਿਤ ਮਾਮਲਾ ਦਰਜ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ, ਜਿਸ ਤੋਂ ਬਾਅਦ ਥਾਣਾ ਸਦਰ ਪੁਲਸ ਵੱਲੋਂ ਸੰਦੀਪ ਕੋਸ਼ਲ ਖ਼ਿਲਾਫ਼ ਆਈ. ਪੀ. ਸੀ. ਧਾਰਾ 420 ਅਧੀਨ ਮਾਮਲਾ ਨੰਬਰ 113 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਮਨੀਲਾ 'ਚ ਪੰਜਾਬੀ ਨੌਜਵਾਨ ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੁਲਸ ਨੇ ਟਾਂਡਾ ਇਲਾਕੇ 'ਚ ਕੱਢਿਆ ਫਲੈਗ ਮਾਰਚ
NEXT STORY