ਫਗਵਾੜਾ (ਹਰਜੋਤ)— ਪੀ. ਜੀ.'ਚੋਂ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ ਸਤਨਾਮਪੁਰਾ ਪੁਲਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਉਂਕਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸ਼ਿਕਾਇਤ ਕਰਤਾ ਰਕੇਸ਼ ਕੁਮਾਰ ਸ਼ਰਮਾ ਪੁੱਤਰ ਨੱਥੂ ਰਾਮ ਵਾਸੀ 267-ਏ ਸੂਰੀਆ ਇਨਕਲੇਵ ਜਲੰਧਰ ਨੇ ਦੱਸਿਆ ਕਿ ਉਹ ਆਪਣੇ ਪੀ. ਜੀ. ਦੀ ਦੇਖਭਾਲ ਤੋਂ ਬਾਅਦ ਘਰ ਨੂੰ ਚੱਲਾ ਗਿਆ ਤੇ ਸਵੇਰੇ ਆ ਕੇ ਦੇਖਿਆ ਤਾਂ ਪੀ. ਜੀ. ਦੇ ਜਿੰਦੇ ਟੁੱਟੇ ਹੋਏ ਸਨ ਤੇ ਐੱਲ. ਈ. ਡੀ. ਗਾਇਬ ਸੀ।
ਉਨ੍ਹਾਂ ਕਿਹਾ ਕਿ ਮਾਮਲੇ ਸਬੰਧੀ ਜਾਂਚ ਪੜਤਾਲ ਕਰਨ 'ਤੇ ਪੁਲਸ ਨੇ ਮੁਲਜ਼ਮ ਬੂਟਾ ਰਾਮ ਅਤੇ ਮੁਨਸ਼ੀ ਵਾਸੀ ਪਿੰਡ ਮਹੇੜੂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕਿਹਾ ਕਿ ਪੁਲਸ ਨੇ ਉਕਤ ਮੁਲਜ਼ਮਾਂ ਖਿਲਾਫ ਧਾਰਾ 380, 457 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।
ਵਿਛੋੜੇ ਦਾ ਸੱਲ੍ਹ : ਇਕਲੌਤੇ ਪੁੱਤ ਦੀ ਮੌਤ ਦੀ ਖਬਰ ਸੁਣ ਕੇ ਪਿਤਾ ਨੇ ਵੀ ਤੋੜਿਆ ਦਮ ਦਮ
NEXT STORY