ਜਲੰਧਰ (ਵਰੁਣ)– ਸੀ. ਆਈ. ਏ. ਸਟਾਫ਼ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਨਾਕਾਬੰਦੀ ਦੌਰਾਨ 4 ਨੌਜਵਾਨਾਂ ਤੋਂ 3 ਵੈਪਨ ਅਤੇ ਗੋਲ਼ੀਆਂ ਬਰਾਮਦ ਕੀਤੀਆਂ ਹਨ। ਇਨ੍ਹਾਂ ਵਿਚ ਇਕ ਜੰਮੂ ਦਾ ਨੌਜਵਾਨ ਵੀ ਸ਼ਾਮਲ ਹੈ, ਜਿਸ ਖ਼ਿਲਾਫ਼ ਜੰਮੂ ਵਿਚ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਅਧੀਨ ਕੇਸ ਦਰਜ ਹਨ, ਜਿਹੜਾ ਜ਼ਮਾਨਤ ’ਤੇ ਰਿਹਾਅ ਹੋ ਕੇ ਜੇਲ ਵਿਚੋਂ ਪਰਤਿਆ ਸੀ। ਏ. ਸੀ. ਪੀ. ਇਨਵੈਸਟੀਗੇਸ਼ਨ ਪਰਮਜੀਤ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਦਰਜੀਤ ਸਿੰਘ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਨੇ ਬਸਤੀ ਬਾਵਾ ਖੇਲ ਪੁਲੀ ’ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੈਦਲ ਆ ਰਹੇ ਨੌਜਵਾਨ ਪੁਲਸ ਨੂੰ ਵੇਖ ਕੇ ਰਸਤਾ ਬਦਲ ਕੇ ਜਾਣ ਲੱਗੇ ਤਾਂ ਸ਼ੱਕ ਪੈਣ ’ਤੇ ਦੋਵਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ। ਦੋਵਾਂ ਨੇ ਪੁੱਛਗਿੱਛ ਵਿਚ ਆਪਣੇ ਨਾਂ ਗਗਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਨਿਵਾਸੀ ਕੱਚਾ ਕੋਟ ਮੁਹੱਲਾ ਅਤੇ ਹਰਜਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਨਿਵਾਸੀ ਸੰਗਰਾਣਾ (ਕਪੂਰਥਲਾ) ਦੱਸਿਆ। ਤਲਾਸ਼ੀ ਲੈਣ ’ਤੇ ਪੁਲਸ ਨੇ ਗਗਨਦੀਪ ਸਿੰਘ ਤੋਂ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਅਤੇ ਹਰਜਿੰਦਰ ਸਿੰਘ ਤੋਂ 6 ਗੋਲ਼ੀਆਂ ਬਰਾਮਦ ਹੋਈਆਂ। ਇਸੇ ਤਰ੍ਹਾਂ ਦੂਜੀ ਟੀਮ ਨੇ ਭਗਵਾਨ ਵਾਲਮੀਕਿ ਚੌਂਕ ਵਿਚ ਟਰੈਪ ਲਾਇਆ ਹੋਇਆ ਸੀ। ਇਸ ਦੌਰਾਨ ਅਲੀ ਮੁਹੱਲਾ ਵੱਲੋਂ ਪੈਦਲ ਆ ਰਹੇ ਨੌਜਵਾਨ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 12 ਬੋਰ ਦਾ ਪਿਸਤੌਲ ਅਤੇ ਗੋਲ਼ੀ ਮਿਲੀ। ਮੁਲਜ਼ਮ ਦੀ ਪਛਾਣ ਰਾਹੁਲ ਉਰਫ਼ ਈਦੀ ਪੁੱਤਰ ਵਿਨੋਦ ਕੁਮਾਰ ਨਿਵਾਸੀ ਅਲੀ ਮੁਹੱਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ- ਜਲੰਧਰ ਦਾ ਇਹ ਮਸ਼ਹੂਰ ਜੂਸ ਬਾਰ ਮੁੜ ਘਿਰਿਆ ਵਿਵਾਦਾਂ 'ਚ, ਬਿੱਛੂ ਤੋਂ ਬਾਅਦ ਹੁਣ ਨਿਕਲਿਆ ਕਾਕਰੋਚ
ਏ. ਸੀ. ਪੀ. ਪਰਮਜੀਤ ਸਿੰਘ ਨੇ ਕਿਹਾ ਕਿ ਇਕ ਹੋਰ ਟੀਮ ਨੇ ਹਰਨਾਮਦਾਸਪੁਰਾ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਇਕ ਨੌਜਵਾਨ ਵੈਪਨ ਦੇ ਨਾਲ ਲੈਸ ਹੋ ਕੇ ਕਪੂਰਥਲਾ ਚੌਂਕ ਤੋਂ ਪਟੇਲ ਰੋਡ ’ਤੇ ਕਿਸੇ ਵਾਰਦਾਤ ਦੀ ਫਿਰਾਕ ਵਿਚ ਘੁੰਮ ਰਿਹਾ ਹੈ। ਪੁਲਸ ਨੇ ਹਰਨਾਮਦਾਸਪੁਰਾ ਵਿਚ ਨਾਕਾਬੰਦੀ ਕਰਕੇ ਉਕਤ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਕੋਲੋਂ 32 ਬੋਰ ਦੀ ਪਿਸਤੌਲ ਅਤੇ 4 ਗੋਲ਼ੀਆਂ ਬਰਾਮਦ ਹੋਈਆਂ ਹਨ। ਮੁਲਜ਼ਮ ਦੀ ਪਛਾਣ ਕਮਲਜੀਤ ਸਿੰਘ ਪੁੱਤਰ ਸਵਰਨ ਸਿੰਘ ਨਿਵਾਸੀ ਕੀਰ (ਜੰਮੂ) ਵਜੋਂ ਹੋਈ ਹੈ।
ਚਾਰਾਂ ਮੁਲਜ਼ਮਾਂ ਤੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਗਗਨਦੀਪ ਸਿੰਘ ਡਰਾਈਵਰ ਹੈ, ਹਰਜਿੰਦਰ ਸਿੰਘ ਦੁਬਈ ਤੋਂ ਪਰਤਿਆ ਹੈ, ਜਿਹੜਾ ਹੁਣ ਏ. ਸੀ. ਰਿਪੇਅਰ ਦਾ ਕੰਮ ਕਰ ਰਿਹਾ ਸੀ।
ਰਾਹੁਲ ਆਪਣੇ ਦਾਦੇ ਨਾਲ ਬਾਈਕ ਰਿਪੇਅਰ ਦੀ ਦੁਕਾਨ ਚਲਾਉਂਦਾ ਹੈ। ਇਨ੍ਹਾਂ ਖ਼ਿਲਾਫ਼ ਪਹਿਲਾਂ ਕੋਈ ਕੇਸ ਦਰਜ ਨਹੀਂ ਹੈ ਪਰ ਚੌਥੇ ਮੁਲਜ਼ਮ ਕਰਮਜੀਤ ਸਿੰਘ ਖ਼ਿਲਾਫ਼ ਜੰਮੂ ਵਿਚ ਕਤਲ ਦੀ ਕੋਸ਼ਿਸ਼ ਅਤੇ ਗੋਲ਼ੀਆਂ ਚਲਾਉਣ ਦਾ ਕੇਸ ਦਰਜ ਹੈ, ਜਿਹੜਾ ਇਸ ਕੇਸ ਵਿਚ ਜ਼ਮਾਨਤ ’ਤੇ ਆਇਆ ਹੋਇਆ ਹੈ। ਮੁਲਜ਼ਮਾਂ ਨੂੰ 2 ਦਿਨ ਦੇ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਉਕਤ ਵੈਪਨ ਕਿਹੜੇ ਲੋਕਾਂ ਕੋਲੋਂ ਖ਼ਰੀਦਦੇ ਅਤੇ ਇਨ੍ਹਾਂ ਦੇ ਦਮ ’ਤੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ- ਪੱਤਰਕਾਰ ਰਵੀ ਗਿੱਲ ਖ਼ੁਦਕੁਸ਼ੀ ਮਾਮਲੇ 'ਚ SHO ਤੇ ASI 'ਤੇ ਡਿੱਗੀ ਗਾਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਰਵੀ ਗਿੱਲ ਖ਼ੁਦਕੁਸ਼ੀ ਕੇਸ: ਕੀਰਤੀ ਗਿੱਲ, ਰਾਜੇਸ਼ ਕਪਿਲ ਸਣੇ ਚਾਰੋਂ ਮੁਲਜ਼ਮ 3 ਦਿਨ ਦੇ ਰਿਮਾਂਡ ’ਤੇ
NEXT STORY