ਨੂਰਪੁਰਬੇਦੀ (ਭੰਡਾਰੀ)-ਇਕ ਪਾਸੇ ਨੂਰਪੁਰਬੇਦੀ ਪੁਲਸ ਵੱਲੋਂ ਮੱਝਾਂ ਚੋਰੀ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤੇ ਜਾਣ ਦੀ ਸਫ਼ਲਤਾ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਜਦਕਿ ਦੂਜੇ ਪਾਸੇ ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪੁਲਸ ਚੌਂਕੀ ਕਲਵਾਂ ਅਧੀਨ ਪੈਂਦੇ ਅੱਡਾ ਕਾਹਨਪੁਰ ਖ਼ੂਹੀ ਵਿਖੇ ਚੱਲ ਰਹੇ ਸੇਵਾ ਕੇਂਦਰ ’ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੰਦੇ ਜ਼ਰੂਰੀ ਸਾਮਾਨ ਚੋਰੀ ਕਰ ਲਿਆ।
ਜ਼ਿਕਰਯੋਗ ਹੈ ਕਿ ਪਿੰਡ ਕਾਹਨਪੁਰ ਖ਼ੂਹੀ ਵਿਖੇ ਲੋਕਾਂ ਦੀ ਸੁਵਿਧਾ ਲਈ ਸਰਕਾਰ ਵੱਲੋਂ ਸੇਵਾ ਕੇਂਦਰ ਸਥਾਪਤ ਕੀਤਾ ਹੋਇਆ ਹੈ, ਜਿਸ ਤੋਂ ਆਸ-ਪਾਸ ਦੇ ਦਰਜਨਾਂ ਪਿੰਡਾਂ ਦੇ ਲੋਕ ਹਰ ਪ੍ਰਕਾਰ ਦੀਆਂ ਜ਼ਰੂਰੀ ਸੇਵਾਵਾਂ ਹਾਸਿਲ ਕਰਦੇ ਹਨ ਪਰ ਦੇਰ ਰਾਤ ਚੋਰਾਂ ਨੇ ਉਕਤ ਸੇਵਾ ਕੇਂਦਰ ਦੇ ਗੇਟ ਦਾ ਤਾਲਾ ਤੋੜ੍ਹ ਕੇ ਵਾਰਦਾਤ ਨੂੰ ਅੰਜਾਮ ਦਿੰਦਿਆਂ ਬਿਜਲੀ ਦੇ ਬੈਕਅੱਪ ਲਈ ਲਗਾਈਆਂ ਗਈਆਂ 8 ਕੀਮਤੀ ਬੈਟਰੀਆਂ, ਇਕ ਯੂ.ਪੀ.ਐੱਸ., 2 ਵੈੱਬ ਕੈਮਰੇ ਅਤੇ ਕੈਮਰਿਆਂ ਦੀ ਰਿਕਾਰਡਿੰਗ ਸਬੰਧੀ ਸਥਾਪਿਤ ਡੀ.ਵੀ.ਆਰ. ਤੋਂ ਇਲਾਵਾ ਇੰਟਰਨੈੱਟ ਚਲਾਉਣ ਲਈ ਸੇਵਾ ਕੇਂਦਰ ਵਿਖੇ ਲਗਾਇਆ ਗਿਆ ਸੈੱਟ ਬਾਕਸ ਚੋਰੀ ਕਰ ਲਿਆ। ਉਕਤ ਚੋਰੀ ਦੀ ਘਟਨਾ ਸਬੰਧੀ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੂੰ ਸਵੇਰੇ ਦਫ਼ਤਰ ਖੋਲ੍ਹਣ ਸਮੇਂ ਪਤਾ ਚੱਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਤੇਜ਼ ਬਾਰਿਸ਼ ਨਾਲ ਹੋ ਰਹੀ ਗੜੇਮਾਰੀ, ਜਾਣੋ ਅਗਲੇ ਦਿਨਾਂ ਦਾ ਹਾਲ
ਜ਼ਿਕਰਯੋਗ ਹੈ ਕਿ ਆਪਣੇ ਲੋੜੀਂਦੇ ਕੰਮਾਂ ਨੂੰ ਲੈ ਕੇ ਉਕਤ ਸੇਵਾ ਕੇਂਦਰ ਵਿਖੇ ਰੋਜ਼ਾਨਾ ਸੈਂਕੜੇ ਲੋਕ ਪਹੁੰਚੇ ਹਨ | ਮਗਰ ਸੇਵਾ ਕੇਂਦਰ ਦਾ ਉਕਤ ਸਾਮਾਨ ਚੋਰੀ ਹੋਣ ਅਤੇ ਇੰਟਰਨੈੱਟ ਦੇ ਬੰਦ ਰਹਿਣ ਕਾਰਨ ਅੱਜ ਖੇਤਰ ਦੇ ਲੋਕਾਂ ਨੂੰ ਪੂਰਾ ਦਿਨ ਸੇਵਾਵਾਂ ਹਾਸਿਲ ਨਾ ਹੋਣ ਕਾਰਨ ਪ੍ਰੇਸ਼ਾਨ ਹੋਣਾ ਪਿਆ। ਕਾਹਨਪੁਰ ਖੂਹੀ ਸੇਵਾ ਕੇਂਦਰ ਦੀ ਇੰਚਾਰਜ ਗੁਰਵਿੰਦਰ ਕੌਰ ਅਤੇ ਡੂਮੇਵਾਲ ਸੇਵਾ ਕੇਂਦਰ ਦੇ ਇੰਚਾਰਜ ਸੁਖਵਿੰਦਰ ਸਿੰਘ ਵੱਲੋਂ ਇਸ ਚੋਰੀ ਸਬੰਧੀ ਪੁਲਸ ਚੌਕੀ ਕਲਵਾਂ ਵਿਖੇ ਪਹੁੰਚ ਕੇ ਲਿਖਤ ਸ਼ਿਕਾਇਤ ਕੀਤੀ ਗਈ, ਜਿਸ ਸਬੰਧੀ ਚੌਂਕੀ ਇੰਚਾਰਜ ਕਲਵਾਂ ਸਬ-ਇੰਸਪੈਕਟਰ ਹਰਮੇਸ਼ ਕੁਮਾਰ ਨੇ ਆਖਿਆ ਕਿ ਉਨ੍ਹਾਂ ਸੇਵਾ ਕੇਂਦਰ ਦਾ ਦੌਰਾ ਕਰਕੇ ਚੋਰੀ ਸਬੰਧੀ ਸਮੁੱਚੀ ਜਾਣਕਾਰੀ ਹਾਸਲ ਕੀਤੀ ਹੈ ਅਤੇ ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ 'ਚ ਰੂਹ ਕੰਬਾਊ ਘਟਨਾ, ਜਨਰੇਟਰ 'ਚ ਵਾਲ ਫਸਣ ਕਾਰਨ ਔਰਤ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ
NEXT STORY