ਨੂਰਪੁਰਬੇਦੀ (ਭੰਡਾਰੀ)- ਸਥਾਨਕ ਪੁਲਸ ਨੇ ਵੀਰਵਾਰ ਇਕ ਛੋਟਾ ਹਾਥੀ ਟਾਟਾ ਏਸ ਗੱਡੀ ’ਚ ਸਵਾਰ ਚਾਲਕ ਤੋਂ 9 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੌਂਕੀ ਹਰੀਪੁਰ ਦੇ ਇੰਚਾਰਜ ਏ. ਐੱਸ. ਆਈ. ਸੋਹਣ ਸਿੰਘ ਸਮੇਤ ਪੁਲਸ ਪਾਰਟੀ ’ਚ ਸ਼ਾਮਲ ਏ. ਐੱਸ. ਆਈ. ਦਿਲਬਾਗ ਸਿੰਘ, ਸਿਪਾਹੀ ਸਤਿੰਦਰਪਾਲ ਸਿੰਘ ਅਤੇ ਸਿਪਾਹੀ ਹਰਵਿੰਦਰ ਸਿੰਘ ਨਸ਼ਿਆਂ ਸਬੰਧੀ ਚੈਕਿੰਗ ਲਈ ਨਾਕਾਬੰਦੀ ਦੌਰਾਨ ਨੂਰਪੁਰਬੇਦੀ-ਬਲਾਚੌਰ ਮੁੱਖ ਮਾਰਗ ’ਤੇ ਪੈਂਦੇ ਕੋਹਿਨੂਰ ਪੈਲੇਸ ਪਿੰਡ ਜੱਟਪੁਰ ਵਿਖੇ ਮੌਜੂਦ ਸਨ।
ਚੌਂਕੀ ਇੰਚਾਰਜ ਸੋਹਣ ਸਿੰਘ ਨੇ ਦੱਸਿਆ ਕਿ ਰਾਤ ਕਰੀਬ ਸਵਾ 10 ਵਜੇ ਜਦੋਂ ਉਨ੍ਹਾਂ ਨੂੰ ਕਰੌਲਗੜ੍ਹ ਵੱਲੋਂ ਇਕ ਛੋਟਾ ਹਾਥੀ ਨੰਬਰ ਪੀ. ਬੀ. 12 ਐੱਲ. ਪੀ. 3068 ਮਾਰਕਾ ਟਾਟਾ ਏਸ ਆਉਂਦਾ ਵਿਖਾਈ ਦਿੱਤਾ ਤਾਂ ਉਨ੍ਹਾਂ ਚਾਲਕ ਨੂੰ ਟਾਰਚ ਦੇ ਇਸ਼ਾਰੇ ਨਾਲ ਰੁਕਣ ਦਾ ਇਸ਼ਾਰਾ ਕੀਤਾ ਪਰ ਚਾਲਕ ਨੇ ਤੇਜ਼ੀ ਨਾਲ ਛੋਟੇ ਹਾਥੀ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਸਾਥੀ ਪੁਲਸ ਕਰਮਚਾਰੀਆਂ ਦੀ ਸਹਾਇਤਾ ਨਾਲ ਕਾਬੂ ਕਰਕੇ ਜਦੋਂ ਵਾਹਨ ਦੀ ਤਲਾਸ਼ੀ ਲਈ ਤਾਂ ਕੰਡਕਟਰ ਦੀ ਸੀਟ ਦੇ ਹੇਠਾਂ ਰੱਖੇ ਪਲਾਸਟਿਕ ਦੇ ਬੋਰੇ ’ਚੋਂ 9 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ।
ਇਹ ਵੀ ਪੜ੍ਹੋ: ਜਲੰਧਰ: ਵਿਆਹ ਦੀਆਂ ਖ਼ੁਸ਼ੀਆਂ ਮੌਕੇ ਰੰਗ 'ਚ ਪਿਆ ਭੰਗ, ਸਾਲੇ ਨੇ ਕੁੱਟਿਆ ਜੀਜਾ, ਜਾਣੋ ਪੂਰਾ ਮਾਮਲਾ
ਉਨ੍ਹਾਂ ਦੱਸਿਆ ਕਿ ਚਾਲਕ ਜਿਸ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਕਿਰਪਾਲ ਸਿੰਘ ਨਿਵਾਸੀ ਪਿੰਡ ਘਾਹੀਮਾਜਰਾ, ਥਾਨਾ ਨੂਰਪੁਰਬੇਦੀ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਨੂੰ ਦੁਪਹਿਰ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਜੱਜ ਨੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਣ ਦਾ ਆਦੇਸ਼ ਦਿੱਤਾ।
ਇਹ ਵੀ ਪੜ੍ਹੋ: ਭਗਵਾਨ ਮਹਾਰਿਸ਼ੀ ਵਾਲਮੀਕਿ ਜੀ ਦੀ ਸ਼ੋਭਾ ਯਾਤਰਾ ਸਬੰਧੀ ਜਲੰਧਰ ਟ੍ਰੈਫਿਕ ਪੁਲਸ ਨੇ ਜਾਰੀ ਕੀਤਾ ਰੂਟ ਪਲਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮਾਸਪੇਸ਼ੀਆਂ ਅਤੇ ਹੱਡੀਆਂ ਦੇ ਦਰਦ ’ਚ ਕਾਇਰੋਪ੍ਰੈਕਟਿਕ ਵਿਧੀ ਲਾਹੇਵੰਦ : ਡਾ. ਖੁਸ਼ਬੂ
NEXT STORY