ਨਾਗਪੁਰ- ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ 'ਚ ਮੰਗਲਵਾਰ ਨੂੰ 16 ਸਾਲਾ ਮੁੰਡੇ ਨੇ ਆਪਣੇ ਹੋਸਟਲ ਦੀ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਸਵੇਰੇ ਐੱਮਆਈਡੀਸੀ ਥਾਣਾ ਅਧੀਨ ਵਾਨਾਡੋਂਗਰੀ ਇਲਾਕੇ 'ਚ ਹੋਈ। ਉਨ੍ਹਾਂ ਦੱਸਿਆ ਕਿ 12ਵੀਂ ਜਮਾਤ ਦਾ ਵਿਦਿਆਰਥੀ ਰੇਆਨ ਮੁਹੰਮਦ ਰਿਆਜ਼ ਖਾਨ ਨੇ ਦੁਪਹਿਰ ਕਰੀਬ 11 ਵਜੇ ਚਾਰ ਮੰਜ਼ਿਲਾਂ ਹੋਸਟਲ ਦੀ ਛੱਤ ਤੋਂ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਗਾਰਡ ਨੇ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣੀ ਅਤੇ ਦੇਖਿਆ ਕਿ ਵਿਦਿਆਰਥੀ ਖੂਨ ਨਾਲ ਲੱਥਪੱਥ ਪਿਆ ਹੈ। ਮੁੰਡੇ ਨੂੰ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਰੇਆਨ ਚੰਦਰਪੁਰ ਜ਼ਿਲ੍ਹੇ ਦੇ ਰਹਿਣ ਵਾਲਾ ਸੀ। ਉਸ ਦੇ ਪਿਤਾ ਦੱਖਣ ਅਫਰੀਕਾ 'ਚ ਵਪਾਰੀ ਹਨ। ਪੁਲਸ ਅਨੁਸਾਰ ਰੇਆਨ ਜਮਾਤ 12ਵੀਂ ਦੀ ਬੋਰਡ ਪ੍ਰੀਖਿਆ ਨੂੰ ਲੈ ਕੇ ਤਣਾਅ 'ਚ ਸੀ ਅਤੇ ਉਸ ਨੇ ਆਪਣੀ ਮਾਂ ਨੂੰ ਕਿਹਾ ਸੀ ਕਿ ਉਹ ਪ੍ਰੀਖਿਆ 'ਚ ਨਹੀਂ ਬੈਠੇਗਾ। ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧ 'ਚ ਅਚਾਨਕ ਹੋਈ ਮੌਤ ਦਾ ਮਾਮਲਾ ਦਰਜ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
10ਵੀਂ-12ਵੀਂ ਪਾਸ ਉਮੀਦਵਾਰਾਂ ਲਈ ਨਿਕਲੀ ਫ਼ੌਜ 'ਚ ਭਰਤੀ
NEXT STORY