ਬੈਂਗਲੁਰੂ : ਬੈਂਗਲੁਰੂ ਦੇ ਵੀਵੀ ਪੁਰਮ ਥਾਣਾ ਖੇਤਰ 'ਚ ਸ਼ਨੀਵਾਰ ਨੂੰ ਇਕ ਦਰਦਨਾਕ ਹਾਦਸੇ 'ਚ 15 ਸਾਲਾ ਲੜਕੀ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਤੇਜਸਵਿਨੀ ਵਜੋਂ ਹੋਈ ਹੈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਦਰਅਸਲ, ਘਟਨਾ ਉਦੋਂ ਵਾਪਰੀ ਜਦੋਂ ਤੇਜਸਵਿਨੀ ਸਕੂਲ ਤੋਂ ਘਰ ਪਰਤ ਰਹੀ ਸੀ। ਪੁਲਸ ਮੁਤਾਬਕ ਰਸਤੇ 'ਚ ਅਚਾਨਕ ਇਕ ਦਰੱਖਤ ਦੀ ਵੱਡੀ ਟਾਹਣੀ ਤੇਜਸਵਿਨੀ 'ਤੇ ਡਿੱਗ ਗਈ। ਹਾਦਸੇ ਵਿਚ ਗੰਭੀਰ ਜ਼ਖਮੀ ਹੋਈ ਤੇਜਸਵਿਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਤੇਜਸਵਿਨੀ ਦੇ ਪਰਿਵਾਰ 'ਚ ਡੂੰਘਾ ਸੋਗ ਹੈ। ਹੋਣਹਾਰ ਅਤੇ ਪੜ੍ਹਾਈ ਵਿਚ ਚੰਗੀ ਮੰਨੀ ਜਾਂਦੀ ਤੇਜਸਵਿਨੀ ਦੀ ਅਚਾਨਕ ਹੋਈ ਮੌਤ ਕਾਰਨ ਪੂਰਾ ਇਲਾਕਾ ਸੋਗ ਵਿਚ ਹੈ।
ਇਹ ਵੀ ਪੜ੍ਹੋ : ਚਚੇਰੇ ਭਰਾ ਨੇ ਹੀ ਰਚੀ ਸੀ ਮੁਕੇਸ਼ ਦੇ ਕਤਲ ਦੀ ਸਾਜ਼ਿਸ਼! ਨੌਜਵਾਨ ਪੱਤਰਕਾਰ ਦੇ ਮਰਡਰ ਨੂੰ ਲੈ ਕੇ ਵੱਡਾ ਖੁਲਾਸਾ
ਪੁਲਸ ਦੀ ਕਾਰਵਾਈ
ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਵੀਵੀ ਪੁਰਮ ਥਾਣੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਬਹੁਤ ਮੰਦਭਾਗੀ ਹੈ ਅਤੇ ਅਸੀਂ ਇਸ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਾਂ। ਇਸ ਦੇ ਨਾਲ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰੁੱਖਾਂ ਦੀ ਨਿਯਮਤ ਜਾਂਚ ਅਤੇ ਦੇਖਭਾਲ ਨਹੀਂ ਕੀਤੀ ਜਾਂਦੀ, ਜਿਸ ਕਾਰਨ ਅਜਿਹੇ ਹਾਦਸੇ ਵਾਪਰਦੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਸਬੰਧਤ ਵਿਭਾਗ ਇਸ ਮਾਮਲੇ ਵਿਚ ਜਵਾਬਦੇਹੀ ਤੈਅ ਕਰੇ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਥੁਰਾ ’ਚ ਇਸਕਾਨ ਮੰਦਰ ’ਚ ਕਰੋੜਾਂ ਦਾ ਘਪਲਾ, ਦਾਨ ਕੀਤੇ ਪੈਸੇ ਤੇ ਰਸੀਦ ਬੁੱਕਾਂ ਲੈ ਕੇ ਮੁਲਾਜ਼ਮ ਫਰਾਰ
NEXT STORY