ਬਲਾਚੌਰ/ਪੋਜੇਵਾਲ (ਕਟਾਰੀਆ)- ਬਲਾਚੌਰ-ਗੜ੍ਹਸ਼ੰਕਰ ਹਾਈਵੇਅ ’ਤੇ ਬੀਤੀ ਰਾਤ ਰੁੜਕੀ ਕਲਾਂ ਪੈਟਰੋਲ ਪੰਪ ਨੇੜੇ ਕਾਰ ਦੀ ਫੇਟ ਵੱਜਣ ਨਾਲ ਇਕ ਪ੍ਰਵਾਸੀ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ’ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਰਾਹੁਲ ਪੁੱਤਰ ਦਵਿੰਦਰ ਵਾਸੀ ਨੇਪਾਲ ਅਤੇ ਸ਼ਿਵਰਾਜ ਪੁੱਤਰ ਵਿਖਾਰੀ ਪਿੰਡ ਦੁਲਕਾਬਾਦ ਜ਼ਿਲ੍ਹਾ ਸੀਤਾਮਣੀ ਬਿਹਾਰ ਦੋਵੇਂ ਜੋ ਇਸ ਵੇਲੇ ਜਾਡਲੀ ਵਿਖੇ ਕਿਸਾਨ ਦੀ ਮੋਟਰ ’ਤੇ ਰਹਿ ਰਹੇ ਸਨ।
ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਦੋਵੇਂ ਬਲਾਚੌਰ ਸਾਈਡ ਨੂੰ ਆਪਣੇ ਸਾਈਕਲਾਂ ’ਤੇ ਜਾ ਰਹੇ ਸਨ। ਜਦੋਂ ਉਕਤ ਸਥਾਨ ’ਤੇ ਪਹੁੰਚੇ ਤਾਂ ਪਿੱਛੋਂ ਆ ਰਹੀ ਕਾਰ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਸ਼ਿਵਰਾਜ ਪੁੱਤਰ ਵਿਖਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਰਾਹੁਲ ਪੁੱਤਰ ਦਵਿੰਦਰ ਨੇਪਾਲੀ ਦੇ ਗੰਭੀਰ ਸੱਟਾਂ ਲੱਗੀਆਂ।
ਇਹ ਵੀ ਪੜ੍ਹੋ - ਜਲੰਧਰ ਦੇ ਸਾਬਕਾ ਮੇਅਰ ਅਤੇ ਭਾਜਪਾ ਆਗੂ ਸੁਰਿੰਦਰ ਮਹੇ ਦਾ ਦਿਹਾਂਤ
ਦੋਵੇਂ ਸਾਈਕਲ ਟੁੱਟ ਗਏ ਅਤੇ ਕਾਰ ਵੀ ਅੱਗੇ ਤੋਂ ਕਾਫ਼ੀ ਨੁਕਸਾਨੀ ਗਈ। ਜ਼ਖ਼ਮੀ ਰਾਹੁਲ ਨੂੰ ਲੋਕਾਂ ਨੇ ਚੁੱਕ ਕੇ ਨੇੜੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਪਹੁੰਚਾਇਆ ਅਤੇ ਸ਼ਿਵਰਾਜ ਪੁੱਤਰ ਵਿਖਾਰੀ ਦੀ ਲਾਸ਼ ਨੂੰ ਪੁਲਸ ਸਟੇਸ਼ਨ ਸਦਰ ਬਲਾਚੌਰ ਵੱਲੋਂ ਪਹੁੰਚੇ ਮੁਲਾਜ਼ਮਾਂ ਵਲੋਂ ਸਿਵਲ ਹਸਪਤਾਲ ਬਲਾਚੌਰ ਦੀ ਮੋਰਚਰੀ ਵਿਚ ਰਖਵਾ ਦਿੱਤਾ ਅਤੇ ਕਾਰ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - ਜ਼ਿਮਨੀ ਚੋਣ 'ਚ ਹਾਰ ਦੇ ਬਾਵਜੂਦ ਭਾਜਪਾ ਲਈ ਸ਼ੁੱਭ ਸੰਕੇਤ, ਇਨ੍ਹਾਂ ਖੇਤਰਾਂ 'ਚ ਵੀ ਮਾਰੀ ਐਂਟਰੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
10ਵੀਂ ’ਚ 99 ਫੀਸਦੀ ਅੰਕ ਲੈ ਕੇ ਪਾਵਨੀ ਕੁੰਦਰਾ ਅਤੇ 12ਵੀਂ ’ਚ ਐਲਨ ਨੇ ਲਏ 93.75 ਫੀਸਦੀ ਅੰਕ, ਕੀਤਾ ਟਾਪ
NEXT STORY