ਜਲੰਧਰ, (ਮਹੇਸ਼)- ਬੱਸ ਸਟੈਂਡ ਦੇ ਨਕੋਦਰ ਕਾਊਂਟਰ ਤੋਂ ਬੇਹੋਸ਼ੀ ਦੀ ਹਾਲਤ ’ਚ ਮਿਲੇ ਜਿਸ ਵਿਅਕਤੀ ਦੀ ਹਸਪਤਾਲ ਲਿਜਾਣ ਸਮੇਂ ਰਸਤੇ ਵਿਚ ਹੀ ਮੌਤ ਹੋ ਗਈ ਸੀ, ਉਹ ਉਤਰਾਖੰਡ ਦਾ ਰਹਿਣ ਵਾਲਾ ਸੀ ਅਤੇ ਮਾਰਕੀਟਿੰਗ ਦਾ ਕੰਮ ਕਰਦਾ ਸੀ। ਕੱਲ ਬੱਸ ਸਟੈਂਡ ਚੌਕੀ ਦੀ ਪੁਲਸ ਨੇ ਉਸ ਦੀ ਲਾਸ਼ ਨੂੰ ਪਛਾਣ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਸੀ, ਜਿਸ ਦੀ ਅੱਜ ਪਛਾਣ ਹੋ ਗਈ ਹੈ।
ਮ੍ਰਿਤਕ ਦਾ ਨਾਂ ਰਘੁਵੀਰ ਚੰਦ (46) ਪੁੱਤਰ ਲੱਛੀ ਚੰਦ ਸੀ ਅਤੇ ਉਹ ਪਿੰਡ ਕਮੋਰ, ਪੁਲਸ ਲਾਈਨ ਰੋਡ, ਪਿਥੌਰਾਗੜ੍ਹ, ਉੱਤਰਾਖੰਡ ਸੀ। ਉਸ ਦੀ ਸ਼ਨਾਖਤ ਉਸ ਦੇ ਭਰਾ ਨਿਤਿਨ ਚੰਦ ਨੇ ਕੀਤੀ।
ਬੱਸ ਸਟੈਂਡ ਚੌਕੀ ਦੇ ਮੁਖੀ ਸੁਸ਼ੀਲ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਿਤਿਨ ਨੇ ਪੁਲਸ ਨੂੰ ਬਿਆਨ ਦਿੱਤਾ ਹੈ ਕਿ ਉਸ ਦੇ ਭਰਾ ਦੀ ਮੌਤ ਜ਼ਿਆਦਾ ਗਰਮੀ ਕਾਰਨ ਹੋਈ ਹੈ। ਉਨ੍ਹਾਂ ਨੂੰ ਕਿਸੇ ’ਤੇ ਵੀ ਕੋਈ ਸ਼ੱਕ ਨਹੀਂ ਹੈ, ਇਸ ਲਈ ਉਨ੍ਹਾਂ ਇਸ ਸਬੰਧੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣੀ, ਜਿਸ ਕਾਰਨ ਪੁਲਸ ਨੇ ਮ੍ਰਿਤਕ ਰਘੁਵੀਰ ਚੰਦ ਦੀ ਲਾਸ਼ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਜ਼ਰਾ ਕੁ ਬਾਰਿਸ਼ ਤੋਂ ਬਾਅਦ ਛੱਪੜ 'ਚ ਤਬਦੀਲ ਹੋਈ ਮਕਸੂਦਾਂ ਮੰਡੀ, ਗੰਦਗੀ ਦੇ ਢੇਰ ਕਾਰਨ ਵਧਿਆ ਬੀਮਾਰੀਆਂ ਦਾ ਖ਼ਤਰਾ
NEXT STORY