ਜਲੰਧਰ (ਸੁਨੀਲ)- ਕਰਤਾਰਪੁਰ ਦੇ ਅਧੀਨ ਆਉਂਦੇ ਪਿੰਡ ਕਾਲਾ ਬਾਹੀਆ ਵਿਚ ਬੀਤੇ ਦਿਨ ਇਕ ਵਿਅਕਤੀ ਨੂੰ ਕੁਝ ਵਿਅਕਤੀਆਂ ਨੇ ਚੋਰੀ ਦਾ ਦੋਸ਼ ਲਗਾ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਉਕਤ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਦੇ ਕੱਪੜੇ ਪਾੜ ਦਿੱਤੇ ਗਏ ਹਨ ਅਤੇ ਉਥੇ ਖੜ੍ਹੀ ਟਰਾਲੀ ਵਿਚ ਨੰਗੇ ਕਰਕੇ ਪਿੱਠ ਗਰਮ ਜਗ੍ਹਾ 'ਤੇ ਲਗਾਈ, ਜਿਸ ਕਾਰਨ ਉਸ ਦੀ ਪਿੱਠ ਕਾਫ਼ੀ ਝੁਲਸ ਗਈ ਹੈ। ਜ਼ਖ਼ਮੀ ਵਿਅਕਤੀ ਦਾ ਇਲਾਜ ਵਿਧੀਪੁਰ ਫਾਟਕ ਨੇੜੇ ਇਕ ਪ੍ਰਾਈਵੇਟ ਹਸਪਤਾਲ ਵਿਚ ਚੱਲ ਰਿਹਾ ਹੈ। ਪੁਲਸ ਦੇ ਬਿਆਨਾਂ ਦੇ ਆਧਾਰ 'ਤੇ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਕਰਤਾਰਪੁਰ ਥਾਣੇ ਵਿਚ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।


ਇਹ ਵੀ ਪੜ੍ਹੋ- ਜਲੰਧਰ 'ਚ 9,87,602 ਵੋਟਰਾਂ ਨੇ 20 ਉਮੀਦਵਾਰਾਂ ਨੂੰ ਪਾਈ ਵੋਟ, 4 ਹਜ਼ਾਰ ਤੋਂ ਵਧੇਰੇ ਵੋਟਰਾਂ ਨੇ ਦਬਾਇਆ ਨੋਟਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਲੰਧਰ 'ਚ 'ਆਪ'-ਭਾਜਪਾ ਉਮੀਦਵਾਰ ਆਪਣੇ ਗ੍ਰਹਿ ਹਲਕੇ 'ਚ ਹਾਰੇ, ਕਾਂਗਰਸ ਦੀ ਰਿਕਾਰਡ ਜਿੱਤ
NEXT STORY