ਅਹਿਮਦਾਬਾਦ- ਪੰਜਾਬ ਕਿੰਗਜ਼ ਦੇ ਮੁੱਖ ਕੋਚ ਰਿੱਕੀ ਪੋਂਟਿੰਗ ਨੇ ਮੰਨਿਆ ਕਿ ਰਾਇਲ ਚੈਲੰਜਰਜ਼ ਬੈਂਗਲੁੂਰ (ਆਰ. ਸੀ. ਬੀ.) ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐਲ.) ਦੇ ਫਾਈਨਲ ’ਚ ਟੀਚੇ ਦਾ ਪਿੱਛਾ ਕਰਦੇ ਹੋਏ ਉਸ ਦੀ ਟੀਮ ਨੂੰ ਮੱਧਕ੍ਰਮ ’ਚ ਤਜੁਰਬੇ ਦੀ ਕਮੀ ਦਾ ਖਮਿਆਜ਼ਾ ਭੁਗਤਣਾ ਪਿਆ। ਆਸਟ੍ਰੇਲੀਆ ਸਭ ਤੋਂ ਸਫਲ ਕਪਤਾਨਾਂ ’ਚ ਸ਼ਾਮਲ ਇਸ ਸਾਬਕਾ ਬੱਲੇਬਾਜ਼ ਨੇ ਹਾਲਾਂਕਿ ਉਮੀਦ ਜਤਾਈ ਕਿ ਟੀਮ ਦੇ ਨੌਜਵਾਨ ਖਿਡਾਰੀ ਭਵਿੱਖ ’ਚ ਚੰਗਾ ਪ੍ਰਦਰਸ਼ਨ ਕਰਨਗੇ। ਆਈ. ਪੀ. ਐਲ. ਦੇ ਇਸ ਸੈਸ਼ਨ ’ਚ ਪੰਜਾਬ ਕਿੰਗਜ਼ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਫਾਈਨਲ ’ਚ ਆਰ. ਸੀ. ਬੀ. ਕੋਲੋਂ 6 ਦੌੜਾਂ ਦੀ ਹਾਰ ਨਾਲ ਖਤਮ ਹੋਇਆ।
ਆਰ. ਸੀ. ਬੀ. ਨੇ ਇਸ ਦੇ ਨਾਲ ਹੀ ਆਈ. ਪੀ. ਐਲ. ਟਰਾਫੀ ਜਿੱਤਣ ਦਾ 18 ਸਾਲ ਲੰਮਾ ਇੰਤਜ਼ਾਰ ਖਤਮ ਕੀਤਾ। ਜਿੱਤ ਲਈ 191 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਦੀ ਟੀਮ ਲਗਾਤਾਰ ਵਿਕਟ ਗੁਆਉਂਦੀ ਰਹੀ। ਸ਼ਸ਼ਾਂਕ ਸਿੰਘ (30 ਗੇਂਦਾਂ ’ਚ ਅਜੇਤੂ 61 ਦੌੜਾਂ) ਨੇ ਆਖਰੀ ਓਵਰਾਂ ’ਚ ਹਮਲਾਵਰ ਅਰਧ-ਸੈਂਕੜਾ ਜੜਿਆ ਪਰ ਉਸ ਨੂੰ ਦੂਸਰੇ ਪਾਸੇ ਕਿਸੇ ਦਾ ਸਾਥ ਨਹੀਂ ਮਿਲਿਆ।
ਪੋਂਟਿੰਗ ਨੇ ਮੈਚ ਤੋਂ ਬਾਅਦ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਤੁਸੀਂ ਅੱਜ ਰਾਤ ਟੀਮ ਨੂੰ ਮਹਿਸੂਸ ਕਰ ਸਕਦੇ ਹੋ ਕਿ ਸ਼ਾਇਦ ਥੋੜੇ ਜਿਹੇ ਤਜੁਰਬੇ ਦੀ ਘਾਟ ਕਾਰਨ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅੱਜ ਮੱਧਕ੍ਰਮ ’ਚ ਥੋੜਾ ਜਿਹਾ ਤਜੁਰਬਾ ਸਾਡੀ ਮਦਦ ਕਰ ਸਕਦਾ ਸੀ। ਉਸ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਉਹ ਅੱਗੇ ਜਾ ਕੇ ਸਾਡੇ ਲਈ ਮੈਚ ਜਿੱਤਣ ਜਾ ਰਹੇ ਹਨ।
ਨਰਿੰਦਰ ਮੋਦੀ ਸਟੇਡੀਅਮ ’ਚ ਪਿੱਚ ਬੱਲੇਬਾਜ਼ੀ ਲਈ ਵਧੀਆ ਰਹੀ ਪਰ ਮੈਚ ਦੇ ਅੱਗੇ ਵਧਣ ਨਾਲ ਇਹ ਹੋਲੀ ਹੁੰਦੀ ਗਈ। ਪੋਂਟਿੰਗ ਨੇ ਹਾਲਾਂਕਿ ਹਾਰ ਕਾਰਨ ਕੋਈ ‘ਬਹਾਨਾ’ ਬਣਾਉਣ ਤੋਂ ਇਨਕਾਰ ਕਰ ਦਿੱਤਾ। ਉਸ ਤੋਂ ਜਦੋਂ ਦੂਸਰੀ ਪਾਰੀ ’ਚ ਪਿੱਚ ਦੇ ਬਦਲੇ ਮਿਜਾਜ਼ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਨਹੀਂ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ। ਅਸੀਂ ਕੋਈ ਬਹਾਨਾ ਨਹੀਂ ਬਣਾਉਣਾ ਚਾਹੁੰਦੇ।
ਮੈਚ ਖੇਡਣ ਜਾ ਰਹੇ ਕ੍ਰਿਕਟਰ ਦੀ ਰਸਤੇ 'ਚ ਹੀ ਹੋ ਗਈ ਮੌਤ!
NEXT STORY