ਜਲੰਧਰ (ਮਹੇਸ਼)— ਵਾਲਮੀਕਿ ਮੁਹੱਲਾ ਦਕੋਹਾ ਵਾਸੀ ਅਜੇ ਕੁਮਾਰ ਡੋਨਾ ਕਤਲਕਾਂਡ ਵਿਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 2 ਦਿਨ ਦੇ ਪੁਲਸ ਰਿਮਾਂਡ ਦੌਰਾਨ 3 ਮੋਬਾਇਲ ਬਰਾਮਦ ਕੀਤੇ ਗਏ ਹਨ, ਜੋ ਕਿ ਉਨ੍ਹਾਂ ਨੇ 27 ਜੁਲਾਈ ਨੂੰ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਸਮੇਂ ਵਰਤੇ ਸਨ। ਐੱਸ. ਐੱਚ. ਓ. ਰਾਮਾ ਮੰਡੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਜਗਦੀਪ ਸਿੰਘ ਜੱਗਾ ਪੁੱਤਰ ਜਸਵਿੰਦਰ ਸਿੰਘ ਅਤੇ ਯੋਗਰਾਜ ਸਿੰਘ ਜੋਗਾ ਪੁੱਤਰ ਅਮਰਜੀਤ ਸਿੰਘ ਦੋਵੇਂ ਵਾਸੀ ਫੋਲੜੀਵਾਲ ਅਤੇ ਮੁਕੇਸ਼ ਕੁਮਾਰ ਉਰਫ ਲਾਲਾ ਪੁੱਤਰ ਬਾਬੂ ਰਾਮ ਵਾਸੀ ਮਾਡਲ ਟਾਊਨ ਜਲੰਧਰ ਤੋਂ ਬਰਾਮਦ ਕੀਤੇ ਮੋਬਾਇਲਾਂ ਦੀ ਕਾਲ-ਡਿਟੇਲ ਵੀ ਕੱਢਵਾਈ ਗਈ ਹੈ।
ਪੁਲਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦਾ 2 ਦਿਨ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਉਨ੍ਹਾਂ ਨੂੰ ਐਤਵਾਰ ਨੂੰ ਦੁਬਾਰਾ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਸ ਫਰਾਰ ਮੁਲਜ਼ਮ ਅਰਜੁਨ ਸਹਿਗਲ ਸੈਂਟ੍ਰਲ ਟਾਊਨ, ਮੁਕੁਲ ਸ਼ੇਰਗਿੱਲ ਦਿਓਲ ਨਗਰ ਅਤੇ ਗੁਰਵਿੰਦਰ ਸਿੰਘ ਬਾਬਾ ਫੋਲੜੀਵਾਲ ਨੂੰ ਅਜੇ ਤੱਕ ਫੜ ਨਹੀਂ ਸਕੀ ਹੈ, ਜਦਕਿ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਬਲਜਿੰਦਰ ਕੌਰ ਵੱਲੋਂ ਲਗਾਏ ਗਏ ਇਲਜ਼ਾਮਾਂ 'ਤੇ ਖਹਿਰਾ ਦਾ ਸਪਸ਼ਟੀਕਰਨ
NEXT STORY