ਜਲੰਧਰ (ਸ਼ੋਰੀ, ਮ੍ਰਿਦੁਲ)– ਕੈਂਟ ਇਲਾਕੇ 'ਚ ਮਾਈਨਿੰਗ ਨੂੰ ਲੈ ਕੇ ਅਕਾਲੀ-ਕਾਂਗਰਸ ਵਿਚਾਲੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਜਾਰੀ ਹੈ। ਹੁਣ ਅਕਾਲੀ ਦਲ ਦੇ ਸੀਨੀਅਰ ਆਗੂ ਐੱਚ.ਐੱਸ. ਵਾਲੀਆ ਨੇ ਪਰਗਟ ਸਿੰਘ 'ਤੇ ਗੰਭੀਰ ਦੋਸ਼ ਲਗਾਏ ਹਨ। ਕਾਂਗਰਸੀ ਵਿਧਾਇਕ ਪਰਗਟ ਸਿੰਘ ਤਾਂ ਖ਼ੁਦ ਸਾਲ 2017 ਤੋਂ 2022 ਤਕ ਹਰ ਨਾਜਾਇਜ਼ ਕਾਰੋਬਾਰ ਵਿਚ ਸ਼ਾਮਲ ਰਹੇ। ਇੰਨਾ ਹੀ ਨਹੀਂ, 5 ਸਾਲਾਂ ਵਿਚ ਵਿਧਾਇਕ ਨੇ ਕਿੰਨੀਆਂ ਹੀ ਜ਼ਮੀਨਾਂ ’ਤੇ ਜਬਰੀ ਕਬਜ਼ਾ ਕੀਤਾ ਹੈ ਅਤੇ ਕਰੋੜਾਂ ਰੁਪਏ ਦੀ ਬੇਨਾਮੀ ਜਾਇਦਾਦ ਸਮੇਤ ਕਈ ਲੋਕਾਂ ਨਾਲ ਨਿੱਜੀ ਹਿੱਸੇਦਾਰੀਆਂ ਤਕ ਪਾਈਆਂ ਹੋਈਆਂ ਹਨ। ਉਕਤ ਗੱਲਾਂ ਸ਼ੁੱਕਰਵਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕਪੂਰਥਲਾ ਤੋਂ ਹਲਕਾ ਇੰਚਾਰਜ ਐੱਚ. ਐੱਸ. ਵਾਲੀਆ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਕਹੀਆਂ।
ਬੀਤੇ ਦਿਨੀਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਅਤੇ ਲਾਡੀ ਸ਼ੇਰੋਵਾਲੀਆ ਵੱਲੋਂ ਡੀ. ਸੀ. ਵਿਸ਼ੇਸ਼ ਸਾਰੰਗਲ ਨੂੰ ਸ਼ਿਕਾਇਤ ਦੇ ਕੇ ਲਾਏ ਗਏ ਦੋਸ਼ਾਂ ਨੂੰ ਬਿਲਕੁਲ ਨਿਰਾਧਾਰ ਦੱਸਦਿਆਂ ਐੱਚ. ਐੱਸ. ਵਾਲੀਆ ਨੇ ਕਿਹਾ ਕਿ ਕਾਂਗਰਸੀ ਿਵਧਾਇਕ ਪਰਗਟ ਸਿੰਘ ਤਾਂ ਖ਼ੁਦ ਪਹਿਲਾਂ ਆਪਣਾ ਗਿਰੇਬਾਨ ਝਾਕਣ ਕਿਉਂਕਿ ਉਹ ਖ਼ੁਦ ਨੂੰ ਕਾਂਗਰਸ ਸਰਕਾਰ ਦੇ ਸਮੇਂ ਪੂਰੇ 5 ਸਾਲ ਆਪਣੇ ਹਲਕੇ ਵਿਚ ਨਾਜਾਇਜ਼ ਮਾਈਨਿੰਗ ਕਰਵਾਉਂਦੇ ਰਹੇ ਹਨ। ਉਨ੍ਹਾਂ ਦੇ ਇਲਾਕੇ ਵਿਚ ਪੈਂਦੇ ਕਿੰਨੇ ਹੀ ਖੇਤਾਂ ਿਵਚੋਂ ਮਿੱਟੀ ਕੱਢਣ ਨਾਲ ਖੇਤ 20-25 ਫੁੱਟ ਤਕ ਹੇਠਾਂ ਧਸ ਚੁੱਕੇ ਹਨ, ਜਿਸ ਕਾਰਨ ਕਾਲੀ ਵੇਈਂ ਦਾ ਪਾਣੀ ਖੇਤਾਂ ਵਿਚ ਆਉਣ ਨੂੰ ਲੈ ਕੇ ਖ਼ਤਰਾ ਮੰਡਰਾਅ ਰਿਹਾ ਹੈ। ਕਰੋੜਾਂ ਰੁਪਏ ਦੀ ਬੇਨਾਮੀ ਜਾਇਦਾਦ ਬਣਾ ਚੁੱਕੇ ਕਾਂਗਰਸੀ ਵਿਧਾਇਕ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਿੰਨੇ ਹੀ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨਾਲ ਉਨ੍ਹਾਂ ਦਾ ਉੱਠਣਾ-ਬੈਠਣਾ ਹੈ ਅਤੇ ਹਿੱਸੇਦਾਰੀਆਂ ਤਕ ਪਾਈਆਂ ਹੋਈਆਂ ਹਨ।
ਇਹ ਵੀ ਪੜ੍ਹੋ: ਨੂੰਹ ਵੱਲੋਂ ਧੀ ਨੂੰ ਜਨਮ ਦੇਣ ਮਗਰੋਂ ਸਹੁਰਿਆਂ ਦੇ ਬਦਲੇ ਤੇਵਰ, ਕੁੱਟਮਾਰ ਕਰ ਕੀਤਾ ਹਾਲੋ-ਬੇਹਾਲ ਤੇ ਕੱਢਿਆ ਘਰੋਂ ਬਾਹਰ
ਵਾਲੀਆ ਨੇ ਕਾਂਗਰਸੀ ਵਿਧਾਇਕ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਵੱਲੋਂ 46 ਕਿਲੋਮੀਟਰ ਲੰਬਾ ਰਿੰਗ ਰੋਡ ਬਣਾਇਆ ਜਾ ਿਰਹਾ ਹੈ, ਜਿਸ ਦਾ ਨਿਰਮਾਣ ਕਰਨ ਦਾ ਕਾਂਟਰੈਕਟ ਉਨ੍ਹਾਂ ਦੀ ਕੰਪਨੀ ਨੂੰ ਮਿਲਿਆ ਹੈ। ਇਸ ਸੜਕ ਦਾ ਨਿਰਮਾਣ ਕਰਨ ਲਈ ਉਨ੍ਹਾਂ ਦੀ ਕੰਪਨੀ ਨੇ ਲੀਗਲ ਟੈਂਡਰ ਲਿਆ ਹੈ ਅਤੇ ਸਾਢੇ 3 ਕਰੋੜ ਰੁਪਏ ਦੀ ਟੈਂਡਰ ਫੀਸ ਵੀ ਭਰੀ ਹੈ। ਇਸ ਰੋਡ ਨੂੰ ਬਣਾਉਣ ਲਈ ਜੋ ਮਾਈਨਿੰਗ ਪਲਾਂਟ ਵੀ ਲਾਇਆ ਗਿਆ ਹੈ, ਉਸਦੀ ਮਨਜ਼ੂਰੀ ਦੇ ਕਾਗਜ਼ਾਤ ਉਨ੍ਹਾਂ ਕੋਲ ਹਨ। ਹਰ ਵਿਭਾਗ ਤੋਂ ਐੱਨ. ਓ. ਸੀ. ਲੈਣ ਤੋਂ ਬਾਅਦ ਹੀ ਉਹ ਇਸ ਸੜਕ ਨੂੰ ਬਣਾ ਰਹੇ ਹਨ। ਬੀਤੇ ਿਦਨੀਂ ਉਨ੍ਹਾਂ ਦੀ ਮਾਈਨਿੰਗ ਸਾਈਟ ’ਤੇ ਕੁੱਟਮਾਰ ਵੀ ਹੋਈ ਸੀ। ਹਮਲਾਵਰਾਂ ਨੇ ਉਨ੍ਹਾਂ ਦੇ ਮੁਲਾਜ਼ਮਾਂ ਨੂੰ ਪਹਿਲਾਂ ਕੁੱਟਿਆ-ਮਾਰਿਆ ਅਤੇ ਬਾਅਦ ਿਵਚ ਸਾਈਟ ’ਤੇ ਲੱਗੇ ਕੈਮਰੇ ਅਤੇ ਡੀ. ਵੀ. ਆਰ. ਤਕ ਨੂੰ ਨੁਕਸਾਨ ਪਹੁੰਚਾ ਗਏ।
ਵਾਲੀਆ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਕਾਂਗਰਸ ਵਿਧਾਇਕ ਲਾਡੀ ਸ਼ੇਰੋਵਾਲੀਆ ਤਾਂ ਕਾਂਗਰਸ ਸਰਕਾਰ ਦੇ ਸਮੇਂ ਨਾਜਾਇਜ਼ ਮਾਈਨਿੰਗ ਕਰਵਾਉਣ ਲਈ ਮਸ਼ਹੂਰ ਸਨ। ਇਸ ਲਈ ਉਨ੍ਹਾਂ ਨੂੰ ਹੋਛੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਉਹ ਇੰਨੇ ਡਿੱਗੇ ਹੋਏ ਪੱਧਰ ਦੀ ਰਾਜਨੀਤੀ ਕਰਨ ਵਿਚ ਵਿਸ਼ਵਾਸ ਨਹੀਂ ਰੱਖਦੇ, ਇਸ ਲਈ ਉਹ ਜਲਦ ਹੁਣ ਵਿਧਾਇਕ ਪਰਗਟ ਸਿੰਘ ਦਾ ਕੱਚਾ ਚਿੱਠਾ ਖੋਲ੍ਹਣਗੇ ਕਿ ਉਨ੍ਹਾਂ ਕਿੰਨੇ ਕਰੋੜਾਂ ਰੁਪਏ ਦੀ ਬੇਨਾਮੀ ਜਾਇਦਾਦ ਇਕੱਠੀ ਕੀਤੀ ਅਤੇ ਉਹ ਕਿਹੜੇ-ਕਿਹੜੇ ਲੋਕਾਂ ਨਾਲ ਹਿੱਸੇਦਾਰੀ ਵਿਚ ਨਾਜਾਇਜ਼ ਕਾਰੋਬਾਰ ਕਰ ਰਹੇ ਹਨ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਛੱਪੜ 'ਚੋਂ ਮਿਲਿਆ ਨਵਜੰਮੀ ਬੱਚੀ ਦਾ ਭਰੂਣ, ਫੈਲੀ ਸਨਸਨੀ
'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼ਾਰਟ ਸਰਕਿਟ ਕਾਰਨ ਇਲੈਕਟਰੀਕਲ ਦੀ ਦੁਕਾਨ ’ਚ ਲੱਗੀ ਅੱਗ, ਲੱਖਾਂ ਦਾ ਸਾਮਾਨ ਸੜ ਕੇ ਸੁਆਹ
NEXT STORY