ਹੁਸ਼ਿਆਰਪੁਰ (ਘੁੰਮਣ)— ਕਾਂਗਰਸ ਦਾ ਚੋਣ ਐਲਾਨ ਪੱਤਰ ਦੇਸ਼ ਵਾਸੀਆਂ ਨਾਲ ਵੱਡਾ ਧੋਖਾ ਹੈ ਅਤੇ ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਜ਼ਰੀਏ ਦੇਸ਼ ਵਾਸੀਆਂ ਨਾਲ ਹਲਕਾ ਅਤੇ ਭੱਦਾ ਮਜ਼ਾਕ ਕੀਤਾ ਹੈ। ਉਕਤ ਵਿਚਾਰ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਤੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਆਪਣੇ 4 ਦਿਨਾਂ ਤ੍ਰਿਪੁਰਾ ਚੋਣ ਪ੍ਰਚਾਰ ਤੋਂ ਵਾਪਸ ਪਰਤਣ ਕੇ ਪ੍ਰਗਟ ਕੀਤੇ।
ਇਸ ਸਬੰਧੀ ਖੰਨਾ ਦੇ ਦਫਤਰ 'ਚ ਜੋਤੀ ਕੁਮਾਰ ਜੌਲੀ ਨੇ ਦੱਸਿਆ ਕਿ ਕਾਂਗਰਸ ਦੇ ਜਨ ਵਿਰੋਧੀ ਅਤੇ ਆਧਾਰਹੀਣ ਮੈਨੀਫੈਸਟੋ ਦੇ ਵਿਸ਼ੇ 'ਤੇ ਕਾਂਗਰਸ ਨੂੰ ਆੜੇ ਹੱਥ ਲੈਂਦੇ ਹੋਏ ਖੰਨਾ ਨੇ ਇਸ ਨੂੰ ਪਿਛਲੇ 70 ਸਾਲ ਤੋਂ ਕਾਂਗਰਸ ਦਾ ਸਭ ਤੋਂ ਕਮਜ਼ੋਰ ਅਤੇ ਦਿਸ਼ਾਹੀਣ ਮੈਨੀਫੈਸਟੋ ਕਰਾਰ ਦਿੱਤਾ ਹੈ। ਖੰਨਾ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਦੇ ਬਾਅਦ ਕਾਂਗਰਸ ਨੇ ਪਹਿਲੇ ਮੈਨੀਫੈਸਟੋ 'ਚ ਵੀ ਦੇਸ਼ 'ਚੋਂ ਗਰੀਬੀ ਹਟਾਉਣ ਦੀ ਗੱਲ ਕਹਿ ਸੀ। ਉਨ੍ਹਾਂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਦੇ 70 ਸਾਲ ਬਾਅਦ ਵੀ ਕਾਂਗਰਸ ਆਪਣੇ ਚੋਣ ਐਲਾਨ ਪੱਤਰ 'ਚ ਗਰੀਬੀ ਹਟਾਉਣ ਦੀ ਗੱਲ ਕਰ ਰਹੀ ਹੈ ਜਦਕਿ 55 ਸਾਲ ਤੱਕ ਦੇਸ਼ ਦੇ ਲੋਕਾਂ ਨੇ ਕਾਂਗਰਸ ਦੇ ਝੂਠੇ ਐਲਾਨ ਪੱਤਰ 'ਤੇ ਯਕੀਨ ਕਰਕੇ ਕਾਂਗਰਸ ਨੂੰ ਦੇਸ਼ 'ਚ ਰਾਜ ਕਰਨ ਦਾ ਮੌਕਾ ਦਿੱਤਾ।
ਖੰਨਾ ਨੇ ਐਲਾਨ ਪੱਤਰ 'ਤੇ ਟਿੱਪਣੀ ਕਰਦੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਦੇਸ਼ ਨੂੰ ਤੋੜ ਕੇ ਅਤੇ ਜਾਤੀਵਾਦ ਨੂੰ ਮੁੱਖ ਰੱਖ ਕੇ ਚੋਣ ਐਲਾਨ ਪੱਤਰ ਬਣਾਉਂਦੀ ਹੈ। ਖੰਨਾ ਨੇ ਕਾਂਗਰਸ ਨੂੰ 2019 ਚੋਣਾਂ ਲਈ ਨੈਸ਼ਨਲ ਕਾਨਫਰੰਸ ਨਾਲ ਚੋਣ ਸਮਝੌਤੇ 'ਤੇ ਵੀ ਆਪਣੀ ਸਥਿਤੀ ਸਪੱਸ਼ਟ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ 'ਚ ਵੋਟਾਂ ਦੀ ਖਾਤਰ ਕਿਸੇ ਵੀ ਪੱਧਰ 'ਤੇ ਡਿੱਗਦੇ ਹੋਏ ਕਿਸ ਤਰ੍ਹਾਂ ਦੇਸ਼ ਵਿਰੋਧੀ ਨਾਅਰੇ ਲਾਉਣ ਵਾਲੀ ਨੈਸ਼ਨਲ ਕਾਨਫਰੰਸ ਨਾਲ ਸਮਝੌਤਾ ਕਰ ਲਿਆ। ਇਸ ਦਾ ਜਵਾਬ ਦੇਸ਼ ਦੀ ਜਨਤਾ ਕਾਂਗਰਸ ਨੂੰ ਲੋਕ ਸਭਾ ਚੋਣਾਂ 'ਚ ਦੇਵੇਗੀ। ਖੰਨਾ ਨੇ ਕਿਹਾ ਕਿ ਭਾਰਤ ਕਾਂਗਰਸ ਮੁਕਤ ਹੋਣ ਵੱਲ ਸਰਗਰਮ ਹੋ ਰਿਹਾ ਹੈ ਤੇ ਕਾਂਗਰਸ ਆਪਣੀ ਹੋਂਦ ਦੀ ਲੜਾਈ ਲੜਦੇ ਹੋਏ ਆਪਣੇ ਚੋਣ ਐਲਾਨ ਪੱਤਰ 'ਚ ਅਜਿਹੇ ਵਾਅਦੇ ਕਰ ਰਹੀ ਹੈ ਜੋ ਕਿ ਦੇਸ਼ ਦੀ ਜਨਤਾ ਤੇ ਦੇਸ਼ ਦੀ ਤਰੱਕੀ ਲਈ ਘਾਤਕ ਸਿੱਧ ਹੋਣਗੇ ਜਿਸ ਦਾ ਖਮਿਆਜ਼ਾ ਕਾਂਗਰਸ ਨੂੰ ਇਨ੍ਹਾਂ ਲੋਕ ਸਭਾ ਚੋਣਾਂ 'ਚ ਭੁਗਤਣਾ ਪਵੇਗਾ।
ਟਿਕਟ ਨੂੰ ਲੈ ਕੇ ਕੇ. ਪੀ. ਤੇ ਚੌਧਰੀ ਪਰਿਵਾਰ ਹੋਏ ਆਹਮੋ-ਸਾਹਮਣੇ
NEXT STORY