ਜਲੰਧਰ— ਯੂ. ਕੇ. ਦੇ ਨਾਗਰਿਕ ਓ. ਸੀ. ਆਈ. ਹੋਲਡਰ (ਓਵਰਸੀਜ਼ ਸਿਟੀਸ਼ਨਸ਼ਿਪ ਆਫ ਇੰਡੀਆ) ਅਵਤਾਰ ਸਿੰਘ ਬੇਦੀ ਨੇ ਬੈਂਕ ਆਫ ਇੰਡੀਆ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਹਨ। ਦੱਸਣਯੋਗ ਹੈ ਕਿ ਬੇਦੀ ਦੇ ਅਕਾਊਂਟ ਦਾ ਏ. ਟੀ. ਐੱਮ. ਕਾਰਡ ਜਾਰੀ ਕਰਵਾ ਕੇ ਜਾਲਸਾਜ ਨੇ 4 ਮਹੀਨਿਆਂ 'ਚ 7.86 ਲੱਖ ਰੁਪਏ ਕੱਢੇ ਹਨ। ਬੈਂਕ ਨੇ ਗਲਤੀ ਮੰਨੀ ਪਰ ਉਨ੍ਹਾਂ ਨੂੰ ਕੋਈ ਭੁਗਤਾਣ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ ਮਹੀਨੇ ਉਨ੍ਹਾਂ ਦੀ ਲੰਡਨ ਦੀ ਫਲਾਈਟ ਹੈ ਅਤੇ ਬੈਂਕ ਵਾਲੇ ਹਰ ਵਾਰ ਇਕ-ਦੋ ਦਿਨ 'ਚ ਪੈਸੇ ਜਾਰੀ ਹੋਣ ਦੀ ਗੱਲ ਕਹਿ ਕੇ ਵਾਪਸ ਭੇਜ ਦਿੰਦੇ ਹਨ।
ਆਪਣੀ ਗਲਤੀ ਪਕੜ 'ਚ ਆਉਣ 'ਤੇ ਬੈਂਕ ਕਰਮਚਾਰੀਆਂ ਨੇ ਖੁਦ ਟਰੈਪ ਲਗਾ ਕੇ ਦੋਸ਼ੀ ਨੂੰ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤਾ ਸੀ। ਬੈਂਕ ਦੀ ਇੰਟਰਨਲ ਅਤੇ ਵਿਜੀਲੈਂਸ ਜਾਂਚ 'ਚ ਸਾਹਮਣੇ ਆਇਆ ਸੀ ਕਿ ਬੈਂਕ ਕਰਮੀ ਦੀ ਮਿਲੀਭੁਗਤ ਨਾਲ ਇਕ ਵਿਅਕਤੀ ਨੇ ਐੱਨ. ਆਰ. ਆਈ. ਦੇ ਬੈਂਕ ਖਾਤੇ ਦਾ ਏ. ਟੀ. ਐੱਮ. ਜਾਰੀ ਕਰਵਾਇਆ। ਐੱਨ. ਆਰ. ਆਈ. ਦੇ ਦਸਤਖਤ ਅਤੇ ਏ. ਟੀ. ਐੱਮ. ਕਾਰਡ ਜਾਰੀ ਕਰਵਾਉਣ ਲਈ ਕੀਤੇ ਗਏ ਨਕਲੀ ਦਸਤਖਤ 'ਚ ਜ਼ਮੀਨ ਆਸਮਾਨ ਦਾ ਫਰਕ ਸੀ।
ਅਵਤਾਰ ਸਿੰਘ ਬੇਦੀ ਨੇ ਕਿਹਾ ਕਿ ਬੈਂਕ ਆਫ ਇੰਡੀਆ ਦੀ ਲੇਟ-ਲਤੀਫੀ ਕਾਰਨ ਉਨ੍ਹਾਂ ਨੂੰ ਵਾਪਸੀ ਦੀ ਟਿਕਟ ਕੈਂਸਲ ਕਰਵਾਉਣੀ ਪੈ ਸਕਦੀ ਹੈ। ਅਜਿਹੇ 'ਚ ਉਨ੍ਹਾਂ ਨੂੰ ਮਜਬੂਰੀ 'ਚ ਬ੍ਰਿਟਿਸ਼ ਹਾਈ ਕਮਿਸ਼ਨ ਦਾ ਦਰਵਾਜ਼ਾ ਖੜਕਾਉਣਾ ਪੈ ਸਕਦਾ ਹੈ। ਦੋ ਸਾਲ ਪਹਿਲਾਂ ਉਹ ਇੰਡੀਆ ਆਏ ਸਨ ਅਤੇ ਉਨ੍ਹਾਂ ਨੇ ਕੋਈ ਵੀ ਟਰਾਂਜੈਕਸ਼ਨ ਨਹੀਂ ਕੀਤੀ। ਇਥੇ ਪਹੁੰਚ ਕੇ ਬੈਂਕ ਆਫ ਇੰਡੀਆ ਦੀ ਬੰਗਾ ਸਥਿਤ ਬਰਾਂਚ 'ਚ ਪੈਸੇ ਜਮ੍ਹਾ ਕਰਵਾਉਣ ਗਏ ਤਾਂ ਪਤਾ ਲੱਗਾ ਕਿ ਅਕਾਊਂਟ 'ਚੋਂ ਕਿਸੇ ਨੇ 7.86 ਲੱਖ ਰੁਪਏ ਕੱਢ ਲਏ ਹਨ।
ਉਥੇ ਹੀ ਅਜੀਤ ਨਗਰ ਦੇ ਰਹਿਣ ਵਾਲੇ ਦੋਸ਼ੀ ਏ. ਸੀ. ਮੈਕੇਨਿਕ ਦਾ ਕਹਿਣਾ ਹੈ ਕਿ ਬੈਂਕ ਦੀ ਮਹਿਲਾ ਕਰਮਚਾਰੀ ਜਾਲਸਾਜੀ 'ਚ ਸ਼ਾਮਲ ਹੈ। ਉਕਤ ਬੈਂਕ ਮੁਲਾਜ਼ਮ ਦੀ ਉਸ ਦੀ ਜੂਨੀਅਰ ਨੇ ਦਸਤਖਤ ਲੈ ਕੇ ਏ. ਟੀ. ਐੱਮ. ਜਾਰੀ ਕੀਤਾ ਸੀ। ਬੈਂਕ ਆਫ ਇੰਡੀਆ ਦੀ ਬੀ. ਐੱਮ. ਸੀ. ਬਰਾਂਚ ਦੇ ਮੈਨੇਜਰ ਕਿਸ਼ੋਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੇਦੀ ਦੇ ਖਾਤੇ 'ਚੋਂ ਨਿਕਲੀ ਨਕਦੀ ਸੋਮਵਾਰ ਤੱਕ ਬੈਂਕ ਉਨ੍ਹਾਂ ਦੇ ਖਾਤੇ 'ਚ ਕ੍ਰੇਡਿਟ ਕਰ ਦੇਵੇਗਾ।
ਭਰਾ ਦੀ ਮੌਤ ਦੇ ਸਦਮੇ ਨੇ ਭੈਣ ਨੂੰ ਬਣਾਇਆ 'ਦੰਗਲ ਗਰਲ', ਮੁੰਡਿਆਂ ਨੂੰ ਕਰਦੀ ਹੈ ਚਿੱਤ (ਤਸਵੀਰਾਂ)
NEXT STORY