ਰਾਹੋਂ, (ਪ੍ਰਭਾਕਰ)- ਮਾਛੀਵਾਡ਼ਾ ਰੋਡ ਰਾਹੋਂ ਰੋਡ ਦੇ ਨੇਡ਼ੇ ਟਿੱਪਰ ਵਿਚ ਕਾਰ ਵੱਜਣ ਨਾਲ ਕਾਰ ਵਿਚ ਸਵਾਰ 50 ਸਾਲ ਦੀ ਅੌਰਤ ਦੀ ਮੌਤ ਅਤੇ ਚਾਲਕ ਗੰਭੀਰ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ।
ਥਾਣਾ ਰਾਹੋਂ ਦੇ ਏ.ਐੱਸ.ਆਈ. ਮਨਜੀਤ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਾਮ ਵੇਲੇ ਮਾਛੀਵਾਡ਼ਾ ਰੋਡ ਰਾਹੋਂ ਮੋਡ਼ ਦੇ ਨੇਡ਼ੇ ਸਡ਼ਕ ਦੇ ਕਿਨਾਰੇ ਖਡ਼੍ਹਾ ਟਿੱਪਰ ਜਿਵੇਂ ਹੀ ਸਡ਼ਕ ’ਤੇ ਚਡ਼੍ਹ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੀ ਇਕ ਸਫੈਦ ਰੰਗ ਦੀ ਕਾਰ ਜਿਸ ਨੂੰ ਲਲਿਤ ਆਹੂਜਾ ਪੁੱਤਰ ਹਰੀਸ਼ ਆਹੂਜਾ ਵਾਸੀ ਸਮਰਾਲਾ ਚਲਾ ਰਿਹਾ ਸੀ ਤੇ ਉਸ ਦੇ ਨਾਲ ਬੈਠੀ ਪੁਸ਼ਪਾ ਰਾਣੀ ਪਤਨੀ ਹੰਸਰਾਜ ਵਾਸੀ ਖਮਾਣੋਂ ਜਿਵੇਂ ਹੀ ਮੋਡ਼ ਕੱਟਣ ਲੱਗੇ ਤਾਂ ਟਿੱਪਰ ਨਾਲ ਜਾ ਵੱਜੀ। ਪੁਸ਼ਪਾ ਰਾਣੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਲਲਿਤ ਨੂੰ ਗੰਭੀਰ ਜ਼ਖਮੀ ਹੋਣ ਕਰ ਕੇ ਅਪੋਲੋ ਹਸਪਤਾਲ ਲੁਧਿਆਣਾ ਭੇਜ ਦਿੱਤਾ।
ਇਸ ਦੀ ਸੂਚਨਾ ਮਿਲਦੇ ਹੀ ਐੱਸ.ਐੱਚ.ਓ. ਸੁਭਾਸ਼ ਬਾਠ ਮੌਕੇ ’ਤੇ ਪਹੁੰਚੇ ਜਿਨ੍ਹਾਂ ਨੇ ਗੱਡੀਅਾਂ ਨੂੰ ਕਬਜ਼ੇ ਵਿਚ ਲੈ ਕੇ ਪੁਸ਼ਪਾ ਰਾਣੀ ਦੀ ਲਾਸ਼ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਭੇਜ ਦਿੱਤਾ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੱਤਰਕਾਰ ਕਤਲ ਮਾਮਲੇ 'ਚ ਡੇਰਾ ਮੁਖੀ ਖਿਲਾਫ ਫੈਸਲਾ ਅੱਜ (ਪੜ੍ਹੋ 11 ਜਨਵਰੀ ਦੀਆਂ ਖਾਸ ਖਬਰਾਂ)
NEXT STORY