ਜਲੰਧਰ (ਸੁਨੀਲ)–ਜਲੰਧਰ-ਅੰਮ੍ਰਿਤਸਰ ਹਾਈਵੇਅ ’ਤੇ ਸਥਿਤ ਪਿੰਡ ਲਿੱਧੜਾਂ ਦੇ ਗੇਟ ਨੇੜੇ ਕਾਰ ਬਾਜ਼ਾਰ ਦੀ ਕੰਧ ਡਿੱਗਣ ਨਾਲ 7 ਕਾਰਾਂ ਨੁਕਸਾਨੀਆਂ ਗਈਆਂ। ਰਾਇਲ ਜੰਕਸ਼ਨ ਕਾਰ ਬਾਜ਼ਾਰ ਦੇ ਕਰਨ ਨੇ ਦੱਸਿਆ ਕਿ 2-3 ਦਿਨਾਂ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਹਾਈਵੇ ਦਾ ਸਾਰਾ ਪਾਣੀ ਨਾਲ ਲੱਗਦੇ ਖਾਲੀ ਪਲਾਟ ਵਿਚ ਖੜ੍ਹਾ ਹੋ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੀ ਕੰਧ ਡਿੱਗ ਗਈ। ਕਾਰ ਬਾਜ਼ਾਰ ਵਾਲੀ ਜਗ੍ਹਾ ਲਗਭਗ 25 ਗੱਡੀਆਂ ਖੜ੍ਹੀਆਂ ਸਨ, ਜਿਨ੍ਹਾਂ ਵਿਚੋਂ 7 ਕੰਧ ਡਿੱਗਣ ਨਾਲ ਨੁਕਸਾਨੀਆਂ ਗਈਆਂ। ਇਸ ਤੋਂ ਇਲਾਵਾ ਪਾਣੀ ਵਿਚ ਵਹਿ ਕੇ ਆਈ ਮਿੱਟੀ ਨਾਲ ਕਾਰ ਵੀ ਧੱਸ ਗਈ, ਜਿਸ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਕਰਨ ਨੇ ਦੱਸਿਆ ਕਿ ਉਨ੍ਹਾਂ ਦਾ ਲਗਭਗ 6 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ
NEXT STORY