ਦਸੂਹਾ, (ਝਾਵਰ)- ਥਾਣਾ ਦਸੂਹਾ ਦੇ ਪਿੰਡ ਫੱਤਣ ਚੱਕ ਦੇ ਸਤਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਨੇ ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿੱਤੀ ਲਿਖਤੀ ਸ਼ਿਕਾਇਤ ’ਚ ਕਿਹਾ ਕਿ ਉਸ ਕੋਲੋਂ 10 ਲੱਖ ਰੁਪਏ ਵਿਦੇਸ਼ ਭੇਜਣ ਦੇ ਨਾਂ ਤੇ ਟਰੈਵਲ ਏਜੰਟਾਂ ਨੇ ਲੈ ਲਏ। ਦਰਖਾਸਤ ਦੀ ਪਡ਼ਤਾਲ ਦੌਰਾਨ ਸੁਰਿੰਦਰ ਕੁਮਾਰ ਪੁੱਤਰ ਮਦਨ ਲਾਲ ਵਾਸੀ ਸੂਰਮਾ ਰੋਡ ਗਿੱਦਡ਼ਬਾਹਾ (ਬਠਿੰਡਾ), ਪਰਮਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਬੰਗੀ ਨਿਹਾਲਪੁਰ ਵਾਲਾ ਬਠਿੰਡਾ, ਗੁਰਵਿੰਦਰ ਸਿੰਘ ਪੁੱਤਰ ਹਮੀਰ ਸਿੰਘ ਨਿਵਾਸੀ ਬਸਤੀ ਰਾਮ ਬਿਲਾਸ ਭੁੱਚੋ ਮੰਡੀ ਬਠਿੰਡਾ ਦੋਸ਼ੀ ਪਾਏ ਗਏ। ਉਕਤ ਦੋਸ਼ੀਆਂ ਨੇ ਸਤਿੰਦਰ ਸਿੰਘ ਨੂੰ ਅਮਰੀਕਾ ਭੇਜਣ ਲਈ ਕਈ ਤਰ੍ਹਾਂ ਦੇ ਸਬਜ਼ਬਾਗ ਦਿਖਾਏ ਅਤੇ ਵਿਦੇਸ਼ ਭੇਜਣ ਦਾ ਕਹਿ ਕੇ ਪੈਸੇ ਲੈ ਲਏ। ਵਿਦੇਸ਼ ਨਾ ਭੇਜਣ ਉਪਰੰਤ ਪੈਸੇ ਵਾਪਸ ਮੰਗਣ ’ਤੇ ਉਨ੍ਹਾਂ ਧਮਕੀਆਂ ਵੀ ਦਿੱਤੀਆਂ। ਜਾਂਚ ਉਪਰੰਤ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਦਸੂਹਾ ਭੂਸ਼ਣ ਸੇਖਡ਼ੀ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਦੇ ਹੁਕਮ ਅਨੁਸਾਰ ਉਕਤ ਟਰੈਵਲ ਏਜੰਟਾਂ ਵਿਰੁੱਧ ਧਾਰਾ 406, 420 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।
ਪੁਲਸ ਮੁਲਾਜ਼ਮ ’ਤੇ ਜਾਨਲੇਵਾ ਹਮਲਾ ਕਰਨ ਵਾਲਾ ਇਕ ਨੌਜਵਾਨ ਕਾਬੂ
NEXT STORY