ਜਲੰਧਰ (ਪੁਨੀਤ)— ਸੀਨੀਅਰ ਅਧਿਕਾਰੀਆਂ ਸਾਹਮਣੇ ਕੋਰੋਨਾ ਪ੍ਰਤੀ ਅਹਿਤਿਆਤ ਵਰਤਣ ਦੇ ਰੋਡਵੇਜ਼ ਦੇ ਸਥਾਨਕ ਅਧਿਕਾਰੀਆਂ ਦੇ ਵੱਡੇ-ਵੱਡੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ ਅਤੇ ਬੱਸ ਅੱਡੇ 'ਚ ਸਿਹਤ ਸਬੰਧੀ ਹਦਾਇਤਾਂ ਨੂੰ ਲਾਗੂ ਨਹੀਂ ਕਰਵਾਇਆ ਜਾ ਰਿਹਾ, ਜੋ ਕਿ ਸਮਾਜ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਪਿਛਲੇ ਦਿਨੀਂ ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਮਿਨਹਾਸ ਨੇ ਜਲੰਧਰ ਬੱਸ ਅੱਡੇ 'ਚ ਡਿਪੂਆਂ ਦੀ ਚੈਕਿੰਗ ਕਰਕੇ ਕੋਰੋਨਾ ਪ੍ਰਤੀ ਅਪਣਾਏ ਜਾ ਰਹੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ।
ਇਹ ਵੀ ਪੜ੍ਹੋ: ਰੌਂਗਟੇ ਖੜ੍ਹੇ ਕਰ ਦੇਵੇਗੀ ਪਤਨੀ ਦੀ ਇਹ ਕਰਤੂਤ, ਧੀਆਂ ਤੇ ਭੈਣਾਂ ਨਾਲ ਮਿਲ ਕੇ ਜਿਊਂਦਾ ਸਾੜਿਆ ਪਤੀ

ਇਸ ਦੌਰਾਨ ਜਲੰਧਰ ਦੇ ਅਧਿਕਾਰੀਆਂ ਵੱਲੋਂ ਸਖਤੀ ਕਰਨ ਅਤੇ ਨਿਯਮਾਂ ਨੂੰ ਲਾਗੂ ਕਰਵਾਉਣ ਦੀਆਂ ਗੱਲਾਂ ਕਹੀਆਂ ਗਈਆਂ ਸਨ ਪਰ ਡਿਪਟੀ ਡਾਇਰੈਕਟਰ ਦੀ ਚੈਕਿੰਗ ਦੇ ਅਗਲੇ ਦਿਨ ਹੀ ਨਿਯਮ ਟੁੱਟਣੇ ਸ਼ੁਰੂ ਹੋ ਗਏ। ਐਤਵਾਰ ਛੁੱਟੀ ਹੋਣ ਕਾਰਨਰੋਡਵੇਜ਼ ਅਧਿਕਾਰੀਆਂ ਵੱਲੋਂ ਯਾਤਰੀਆਂ ਿਵਚ ਜਾਗਰੂਕਤਾ ਫੈਲਾਉਣ ਪ੍ਰਤੀ ਿਜ਼ਆਦਾ ਗੰਭੀਰਤਾ ਨਹੀਂ ਵਿਖਾਈ ਗਈ, ਜਿਸ ਕਾਰਨ ਯਾਤਰੀ ਬਿਨਾਂ ਮਾਸਕ ਪਹਿਨੀ ਘੁੰਮਦੇ ਨਜ਼ਰ ਆਏ। ਇਹੀ ਨਹੀਂ ਯਾਤਰੀ ਬਿਨਾਂ ਮਾਸਕ ਪਹਿਨੀ ਬੱਸਾਂ ਵਿਚ ਵੀ ਬੈਠੇ ਵਿਖਾਈ ਦਿੱਤੇ, ਜਦੋਂਕਿ ਅਧਿਕਾਰੀਆਂ ਦੀਆਂ ਹਦਾਇਤਾਂ ਹਨ ਕਿ ਜਿਹੜਾ ਵਿਅਕਤੀ ਮਾਸਕ ਨਹੀਂ ਪਹਿਨਦਾ ਉਸ ਨੂੰ ਟਿਕਟ ਨਾ ਦਿੱਤੀ ਜਾਵੇ। ਬੀਤੇ ਦਿਨੀਂ ਹੜਤਾਲ ਤੋਂ ਬਾਅਦ ਅੱਜ ਬੱਸ ਅੱਡੇ 'ਚ ਹਾਲਾਤ ਆਮ ਵਾਂਗ ਰਹੇ। ਦੂਜੇ ਸੂਬਿਆਂ ਦੀਆਂ ਬੱਸਾਂ ਨਾਂਹ ਦੇ ਬਰਾਬਰ ਆਈਆਂ। ਸਿਰਫ ਪੰਜਾਬ ਰੋਡਵੇਜ਼ ਅਤੇ ਸਥਾਨਕ ਟਰਾਂਸਪੋਰਟਰਾਂ ਦੀਆਂ ਬੱਸਾਂ ਹੀ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਂਦੀਆਂ ਨਜ਼ਰ ਆਈਆਂ।
ਇਹ ਵੀ ਪੜ੍ਹੋ: ਕੰਗਨਾ ਰਣੌਤ ਦੇ ਵਿਵਾਦ 'ਤੇ ਬੋਲੇ ਖਹਿਰਾ, 'ਥੋੜੇ ਪੈਸਿਆਂ ਲਈ ਅਸ਼ਲੀਲ ਤੋਂ ਅਸ਼ਲੀਲ ਸੀਨ ਕਰਨ ਲਈ ਵੀ ਤਿਆਰ'

ਜਾਣਕਾਰਾਂ ਦਾ ਕਹਿਣਾ ਹੈ ਿਕ ਕੋਰੋਨਾ ਦੀ ਦੂਜੀ ਲਹਿਰ ਚੱਲ ਰਹੀ ਹੈ, ਜਿਸ ਕਾਰਨਰੋਜ਼ਾਨਾ ਕੇਸ ਵਧ ਰਹੇ ਹਨ। ਇਸ ਲਈ ਸਾਨੂੰ ਸਾਰਿਆਂ ਨੂੰ ਸਾਵਧਾਨੀਆਂ ਵਰਤਣ ਦੀ ਲੋੜ ਹੈ ਤਾਂ ਜੋ ਅਸੀਂ ਖੁਦ ਨੂੰ ਅਤੇ ਸਮਾਜ ਨੂੰ ਸੁਰੱਖਿਅਤ ਰੱਖ ਸਕੀਏ। ਉਨ੍ਹਾਂ ਦਾ ਕਹਿਣਾ ਹੈ ਕਿ ਰੋਡਵੇਜ਼ ਦੇ ਅਧਿਕਾਰੀਆਂ ਨੂੰ ਇਸ ਬਾਰੇ ਗੰਭੀਰਤਾ ਵਿਖਾਉਣੀ ਪਵੇਗੀ ਕਿਉਂਕਿ ਯਾਤਰੀ ਪ੍ਰਾਈਵੇਟ ਲੋਕਾਂ ਦੀ ਗੱਲ ਨੂੰ ਅਣਡਿੱਠ ਕਰ ਦਿੰਦੇ ਹਨ।
ਇਹ ਵੀ ਪੜ੍ਹੋ: ਮਾਂ ਦੀ ਘਟੀਆ ਹਰਕਤ: 2 ਸਾਲ ਦੀ ਮਾਸੂਮ ਬੱਚੀ ਮੰਦਿਰ 'ਚ ਛੱਡੀ, ਵਜ੍ਹਾ ਜਾਣ ਹੋਵੋਗੇ ਹੈਰਾਨ
ਬੱਸਾਂ ਦੀ ਆਵਾਜਾਈ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ 10 ਦਿਨਾਂ ਤੋਂ ਦਿੱਲੀ ਬੰਦ ਹੋਣ ਕਾਰਨ ਇਸ ਰੂਟ 'ਤੇ ਯਾਤਰੀਆਂ ਦੀ ਿਗਣਤੀ ਘਟੀ ਹੈ। ਇਸ ਦੌਰਾਨ ਕੋਰੋਨਾ ਇਫੈਕਟ ਦੀ ਮਾਰ ਵੀ ਬੱਸਾਂ ਦੀ ਆਵਾਜਾਈ 'ਤੇ ਪੈ ਰਹੀ ਹੈ, ਜਿਸ ਕਾਰਨ ਹੁਣ ਯਾਤਰੀਆਂ ਦੀ ਗਿਣਤੀ ਵਿਚ ਪੰਜਾਹ ਫ਼ੀਸਦੀ ਦੇ ਕਰੀਬ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਰੂਟ ਬੰਦ ਹੋਣ ਕਾਰਣ ਬੱਸਾਂ ਬੰਦ ਹਨ ਅਤੇ ਅੰਬਾਲਾ ਤੱਕ ਰਸਤਾ ਖੁੱਲ੍ਹਾ ਹੋਣ ਦੇ ਬਾਵਜੂਦ ਯਾਤਰੀਆਂ ਦੀ ਿਗਣਤੀ ਬਹੁਤ ਘੱਟ ਹੈ। ਯੂ. ਪੀ. ਅਤੇ ਉਤਰਾਖੰਡ ਲਈ ਵੀ ਯਾਤਰੀ ਪਹਿਲਾਂ ਵਾਂਗ ਨਹੀਂ ਵੇਖੇ ਜਾ ਰਹੇ, ਜਿਸ ਕਾਰਨ ਰੋਡਵੇਜ਼ ਵੱਲੋਂ ਆਪਣੇ ਟਾਈਮ ਟੇਬਲ ਨਹੀਂ ਚਲਾਏ ਜਾ ਰਹੇ। ਇਸੇ ਕਾਰਨ ਵੋਲਵੋ ਬੱਸਾਂ ਦੀ ਸਰਵਿਸ ਵੀ ਠੱਪ ਹੈ।
ਇਹ ਵੀ ਪੜ੍ਹੋ: ਸਹੁਰਿਆਂ ਤੋਂ ਤੰਗ ਆ ਕੇ ਵਿਆਹੁਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਵੇਖ ਮਾਪੇ ਵੀ ਹੋਏ ਹੈਰਾਨ
2 ਮਹੀਨੇ ਬਾਅਦ ਜਾਗਿਆ ਨਿਗਮ ਪ੍ਰਸ਼ਾਸਨ, ਸ਼ੁਰੂ ਹੋਇਆ ਸੜਕ ਦੀ ਮੁਰੰਮਤ ਦਾ ਕੰਮ
NEXT STORY