ਰੂਪਨਗਰ (ਵਿਜੇ)-ਲੜਾਈ-ਝਗੜੇ ਦੇ ਮਾਮਲੇ ’ਚ ਸਦਰ ਪੁਲਸ ਨੇ ਤਿੰਨ ਵਿਅਕਤੀਆਂ ’ਤੇ ਪਰਚਾ ਦਰਜ ਕੀਤਾ ਹੈ। ਇਸ ਸਬੰਧ ’ਚ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਨਰਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਨਿਵਾਸੀ ਪਿੰਡ ਡੰਗੌਲੀ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ਦੇ ਨਾਲ ਗਾਲੀ ਗਲੋਚ ਕੀਤੀ ਅਤੇ ਲਵਜੋਤ ਸਿੰਘ ਨੇ ਆਪਣੇ ਘਰ ਤੋਂ ਲੋਹੇ ਦੀ ਰਾੜ ਲਿਆ ਕੇ ਉਸ ਦੇ ਸਿਰ ’ਚ ਮਾਰੀ ਜਦਕਿ ਲਵਜੋਤ ਦੇ ਮਾਤਾ-ਪਿਤਾ ਨੇ ਸ਼ਿਕਾਇਤ ਕਰਤਾ ਦੇ ਮਾਤਾ ਪਿਤਾ ਨਾਲ ਵੀ ਗਾਲੀ ਗਲੋਚ ਕੀਤਾ ਅਤੇ ਮੌਕੇ ’ਤੇ ਪਿੰਡ ਵਾਸੀਆਂ ਨੇ ਛੁਡਵਾਇਆ।
ਇਹ ਵੀ ਪੜ੍ਹੋ: ਅੰਤਰਰਾਸ਼ਟਰੀ ਯਾਤਰਾ ’ਤੇ ਭਾਰਤੀਆਂ ਨੇ ਖ਼ਰਚ ਕੀਤੇ 99.4 ਕਰੋੜ ਡਾਲਰ
ਉਨ੍ਹਾਂ ਮਾਮਲੇ ਦੀ ਵਜ੍ਹਾ ਰੰਜਿਸ਼ ਦੱਸਿਆ। ਉਨ੍ਹਾਂ ਦੱਸਿਆ ਲਵਜੋਤ ਸਿੰਘ ਤੇ ਇਸਦਾ ਪਿਤਾ ਗੁਰਚਰਨ ਸਿੰਘ ਤੇ ਮਾਤਾ ਬਲਵਿੰਦਰ ਕੌਰ ਧੱਕੇ ਨਾਲ ਸ਼ਿਕਾਇਤ ਕਰਤਾ ਦੇ ਵਾੜੇ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਪੁਲਸ ਨੇ ਸ਼ਿਕਾਇਤ ਦੇ ਅਧਾਰ ’ਤੇ ਲਵਜੋਤ ਸਿੰਘ ਪੁੱਤਰ ਗੁਰਚਰਨ ਸਿੰਘ, ਗੁਰਚਰਨ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਬਲਵਿੰਦਰ ਕੌਰ ਪਤਨੀ ਗੁਰਚਰਨ ਸਿੰਘ ਨਿਵਾਸੀ ਪਿੰਡ ਡੰਗੌਲੀ (ਰੂਪਨਗਰ) ਵਿਰੁੱਧ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: 26,000 ਨਵੀਆਂ ਭਰਤੀਆਂ ਕਰਨਾ ਤੇ 36,000 ਮੁਲਾਜ਼ਮਾਂ ਨੂੰ ਪੱਕਾ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ: ਵਿਜੇ ਜੰਜੂਆ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਤੋਹਫ਼ੇ ਜਾਂ ਦਾਨ ’ਚ ਮਿਲੀ ਜਾਇਦਾਦ ਲਈ ਕੀ ਹਨ ਕਾਨੂੰਨ ਤੇ ਕਿੰਨਾ ਦੇਣਾ ਪੈਂਦੈ ਟੈਕਸ? ਜਾਣੋ ਸਭ ਕੁਝ
NEXT STORY