ਜਲੰਧਰ (ਨੈਸ਼ਨਲ ਡੈਸਕ) : ਪਰਿਵਾਰਕ ਤੌਰ ’ਤੇ ਜਾਇਦਾਦ ਦਾ ਦਾਨ ਜਾਂ ਗਿਫਟ ਦਾ ਰਿਵਾਜ਼ ਭਾਰਤੀ ਸਮਾਜ ਵਿਚ ਬਹੁਤ ਹੀ ਪੁਰਾਣਾ ਹੈ। ਦਾਨ ਜਾਂ ਗਿਫਟ ਕੀਤੀ ਗਈ ਜਾਇਦਾਦ ਨੂੰ ਪਾਉਣ ਲਈ ਕੁਝ ਕਾਨੂੰਨੀ ਉਲਝਣਾਂ ’ਚੋਂ ਵੀ ਲੰਘਣਾ ਪੈਂਦਾ ਹੈ। ਦਾਨ ਦੇਣ ਵਾਲੇ ਨਾਲ ਜੁੜੇ ਹੋਰ ਪਰਿਵਾਰਕ ਮੈਂਬਰ ਇਸਦਾ ਵਿਰੋਧ ਵੀ ਕਰ ਸਕਦੇ ਹਨ। ਤੋਹਫੇ ਵਿਚ ਜਾਇਦਾਦ (ਗਿਫਟ ਡੀਡ) ਪਾਉਣ ਲਈ ਦਾਨਕਰਤਾ ਦੇ ਪਰਿਵਾਰ ਦੀ ਸਹਿਮਤੀ ਵੀ ਜ਼ਰੂਰੀ ਹੈ। ਜੇਕਰ ਦਾਨ ਦੇ ਰੂਪ ਵਿਚ ਅਚੱਲ ਜਾਇਦਾਦ ਜਿਵੇਂ ਜ਼ਮੀਨ, ਮਕਾਨ ਆਦਿ ਮਿਲ ਰਿਹਾ ਹੈ ਤਾਂ ਉਸਦੇ ਲਈ ਸਟਾਂਪ ਅਤੇ ਰਜਿਸਟਰੀ ਕਰਾਉਣੀ ਜ਼ਰੂਰੀ ਹੋਵੇਗੀ, ਜਿੱਥੇ ਸਬ-ਰਜਿਸਟਰਾਰ ਇਹ ਯਕੀਨੀ ਕਰੇਗਾ ਕਿ ਦਾਨ ਵਿਚ ਦਿੱਤੀ ਗਈ ਪ੍ਰਾਪਰਟੀ ਕਾਨੂੰਨਨ ਪੂਰੀ ਤਰ੍ਹਾਂ ਸਹੀ ਹੈ। ਕੁਝ ਸ਼ਰਤਾਂ ’ਤੇ ਅਜਿਹੀ ਜਾਇਦਾਦ ’ਤੇ ਲੋਕਾਂ ਨੂੰ ਟੈਕਸ ਵੀ ਭਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਦੇ ਕਾਤਲਾਂ ਤੇ ਪੁਲਸ ਵਿਚਾਲੇ ਅੰਮ੍ਰਿਤਸਰ ’ਚ ਮੁਠਭੇੜ, ਇਕ ਘੰਟੇ ਤੋਂ ਚੱਲ ਰਿਹਾ ਮੁਕਾਬਲਾ
ਦਾਨਕਰਤਾ ਦਾ ਸਿਹਤਮੰਦ ਹੋਣ ਜ਼ਰੂਰੀ
ਟਰਾਂਸਫਰ ਆਫ਼ ਪ੍ਰਾਪਰਟੀ ਐਕਟ 1882 ਕਹਿੰਦਾ ਹੈ ਕਿ ਗਿਫਟ ਵਿਚ ਕੋਈ ਚਲ-ਅਚੱਲ ਜਾਇਦਾਦ ਦਾਨ ਕਰਨਾ ਪੂਰੀ ਤਰ੍ਹਾਂ ਆਪਣੀ ਇੱਛਾ ’ਤੇ ਨਿਰਭਰ ਕਰਦਾ ਹੈ। ਇਹ ਦਾਨਕਰਤਾ ਅਤੇ ਦਾਨ ਲੈਣ ਵਾਲੇ ਵਿਚਾਲੇ ਦਾ ਸਮਝੌਤਾ ਹੁੰਦਾ ਹੈ। ਕਿਸੇ ਵਿਅਕਤੀ ਦੇ ਜਿਊਂਦੇ ਰਹਿੰਦਿਆਂ ਹੀ ਗਿਫਟ ਦਿੱਤਾ ਜਾ ਸਕਦਾ ਹੈ ਅਤੇ ਇਹ ਵੀ ਜ਼ਰੂਰੀ ਹੈ ਕਿ ਦਾਨਕਰਤਾ ਉਸ ਸਮੇਂ ਤੋਹਫੇ ਵਿਚ ਜਾਇਦਾਦ ਦੇਣ ਲਈ ਸਮਰੱਥ ਹੋਵੇ। ਇਸਦਾ ਮਤਲਬ ਹੈ ਕਿ ਦਾਨਕਰਤਾ ਮਾਨਸਿਕ ਤੌਰ ’ਤੇ ਸਿਹਤਮੰਦ ਹੋਵੇ ਅਤੇ ਜਾਇਦਾਦ ’ਤੇ ਆਪਣਾ ਅਧਿਕਾਰ ਰੱਖਦਾ ਹੋਵੇ।
ਨੋ-ਆਬਜੈਕਸ਼ਨ ਸਰਟੀਫਿਕੇਟ ਜ਼ਰੂਰੀ
ਜੇਕਰ ਦਾਨਕਰਤਾ ਉਸ ਜਾਇਦਾਦ ਦਾ ਕਾਨੂੰਨੀ ਵਾਰਿਸ ਹੈ ਅਤੇ ਉਹ ਜਾਇਦਾਦ ਉਸਦੇ ਖੁਦ ਦੇ ਕਬਜ਼ੇ ਵਿਚ ਹੈ ਤਾਂ ਉਸਨੂੰ ਕਿਸੇ ਨੂੰ ਵੀ ਦਾਨ ਵਿਚ ਦੇਣ ਦਾ ਪੂਰਾ ਅਧਿਕਾਰ ਹੈ। ਇਹ ਕਹਿਣਾ ਪੂਰੀ ਤਰ੍ਹਾਂ ਕਾਨੂੰਨ ਦੇ ਖ਼ਿਲਾਫ਼ ਹੋਵੇਗਾ ਕਿ ਦਾਨ ਲੈਣ ਵਾਲੇ ਨੂੰ ਜਾਇਦਾਦ ਪਾਉਣ ਲਈ ਦਾਨਕਰਤਾ ਦੇ ਪਰਿਵਾਰ ਦੀ ਵੀ ਸਹਿਮਤੀ ਲੈਣੀ ਹੋਵੇਗੀ। ਉਨ੍ਹਾਂ ਤੋਂ ਨੋ-ਆਬਜੈਕਸ਼ਨ ਸਰਟੀਫਿਕੇਟ ਲੈ ਕੇ ਹੀ ਜਾਇਦਾਦ ’ਤੇ ਆਪਣਾ ਅਧਿਕਾਰ ਬਣਾ ਸਕਣਗੇ।
ਇਹ ਵੀ ਪੜ੍ਹੋ- ਪਟਿਆਲਾ ’ਚ ਪਏ ਮੀਂਹ ਨੇ ਸੁੱਟੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੀ ਕੰਧ
ਕਾਨੂੰਨ ਸਾਫ਼ ਕਹਿੰਦਾ ਹੈ ਕਿ ਪੂਰੀ ਤਰ੍ਹਾਂ ਨਾਲ ਰਜਿਸਟਰਡ ਗਿਫਟ ਡੀਡ ਆਪਣੇ-ਆਪ ਵਿਚ ਕਿਸੇ ਵੀ ਤੋਹਫੇ ਵਿਚ ਜਾਇਦਾਦ ਦੇਣ ਲਈ ਬਹੁਤ ਹੈ। ਸਿਰਫ਼ ਇਸ ਦਸਤਾਵੇਜ ਦੇ ਜ਼ੋਰ ’ਤੇ ਜਾਇਦਾਦ ਦੇ ਸਾਰੇ ਅਧਿਕਾਰਾਂ ਦਾ ਟਰਾਂਸਫਰ, ਨਾਂ ਅਤੇ ਉਸਦੇ ਲਾਭ ਦੇ ਸਾਰੇ ਅਧਿਕਾਰੀ ਦਾਨ ਪਾਉਣ ਵਾਲੇ ਨੂੰ ਮਿਲ ਜਾਂਦੇ ਹਨ।
ਗਿਫਟ ਡੀਡ ’ਤੇ ਕਿੰਨਾ ਇਨਕਮ ਟੈਕਸ
ਇਨਕਮ ਟੈਕਸ ਨਿਯਮਾਂ ਦੇ ਮੁਤਾਬਕ ਇਕ ਸਾਲ ਵਿਚ ਕਿਸੇ ਵਿਅਕਤੀ ਨੂੰ ਜੋ ਗਿਫਟਸ ਮਿਲਦੇ ਹਨ, ਉਨ੍ਹਾਂ ’ਤੇ ਪੂਰੀ ਤਰ੍ਹਾਂ ਟੈਕਸ ਛੋਟ ਹੈ, ਪਰ ਇਸ ਸਾਲ ਵਿਚ ਇਨ੍ਹਾਂ ਗਿਫਟਸ ਦੀ ਵੈਲਿਊ 50 ਹਜ਼ਾਰ ਰੁਪਏ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਜੇਕਰ ਦੋ ਕਰੀਬੀ ਰਿਸ਼ਤੇਦਾਰਾਂ (ਖੂਨ ਦੇ ਰਿਸ਼ਤੇ) ਵਿਚਾਲੇ ਗਿਫਟਸ ਦਿੱਤੇ ਜਾਂਦੇ ਹਨ ਤਾਂ ਇਨਕਮ ਟੈਕਸ ਨਿਯਮ ਰਾਹਤ ਦਿੰਦੇ ਹਨ।
ਨਤੀਜੇ ਵਜੋਂ ਕਿਸੇ ਜਾਇਦਾਦ ਨੂੰ ਬਤੌਰ ਗਿਫਟ (ਚਲ ਜਾਂ ਅਚੱਲ) ਕਿਸੇ ਖਾਸ ਰਿਸ਼ਤੇਦਾਰ ਨੂੰ ਦਿੱਤਾ ਜਾਂਦਾ ਹੈ ਤਾਂ ਉਸਨੂੰ ਹਾਸਲ ਕਰਨ ਵਾਲੇ ’ਤੇ ਕੋਈ ਟੈਕਸ ਨਹੀਂ ਲਗਦਾ ਹੈ। ਹਾਲਾਂਕਿ, ਜਾਇਦਾਦ ਦੇ ਰੂਪ ਵਿਚ ਮਕਾਨ, ਜ਼ਮੀਨ ਆਦਿ ਅਚਲ ਜਾਇਦਾਦ ਮਿਲੀ ਹੈ ਤਾਂ ਉਸਨੂੰ ਪਹਿਲੀ ਵਾਰ ਵੇਚਣ ’ਤੇ ਪਾਉਣ ਵਾਲੇ ਨੂੰ ਟੈਕਸ ਚੁਕਾਉਣਾ ਹੋਵੇਗਾ। ਇਸਦੀ ਲਾਗਤ ਉਹੀ ਰਹੇਗੀ ਤਾਂ ਜਾਇਦਾਦ ਦੇ ਅਸਲ ਮਾਲਕ ਨੇ ਪਿਛਲੀ ਵਾਰ ਚੁਕਾਈ ਹੋਵੇਗੀ। ਤੁਹਾਡੇ ਕੋਲ ਅਤੇ ਤੁਹਾਨੂੰ ਦਾਨ ਦੇਣ ਵਾਲੇ ਵਿਅਕਤੀ ਕੋਲ ਉਹ ਜਾਇਦਾਦ ਕਿੰਨੇ ਸਮੇਂ ਤੱਕ ਰਹੀ, ਇਸ ਮਿਆਦ ਦੇ ਹਿਸਾਬ ਨਾਲ ਵਿਕਰੀ ’ਤੇ ਪੂੰਜੀਗਤ ਲਾਭ ਟੈਕਸ ਵਸੂਲਿਆ ਜਾਏਗਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
30 ਜੁਲਾਈ ਨੂੰ ਚੰਡੀਗੜ੍ਹ ਆਉਣਗੇ ਕੇਂਦਰੀ ਮੰਤਰੀ ਅਮਿਤ ਸ਼ਾਹ, ਕਈ ਯੋਜਨਾਵਾਂ ਦੀ ਕਰਨਗੇ ਸ਼ੁਰੂਆਤ
NEXT STORY