ਜਲਾਲਾਬਾਦ (ਬਜਾਜ) : ਥਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ ਪਿੰਡ ਲਮੋਚੜ ਖ਼ੁਰਦ ਉਰਫ਼ ਟਰਿਆ ਵਿਖੇ ਕਣਕ ਦੀ ਫ਼ਸਲ ਚੋਰੀ ਨਾਲ ਵੱਢਣ ਦੇ ਦੋਸ਼ ਵਿੱਚ 3 ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਕਰਨੈਲ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਲਮੋਚੜ ਖੁਰਦ ਉਰਫ਼ ਟਰਿਆ ਵਲੋਂ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਸਦੀ ਮਾਲਕੀ ਜ਼ਮੀਨ ਰਕਮ ਪਿੰਡ ਲਮੋਚੜ ਖੁਰਦ ਉਰਫ਼ ਟਰਿਆ ਵਿਖੇ ਹੈ।
ਇਸ ਵਿੱਚ ਉਸਨੇ ਕਣਕ ਦੀ ਕਸ਼ਤ ਕੀਤੀ ਹੋਈ ਸੀ, ਜੋ ਮਿਤੀ 19-04-2025 ਦੀ ਰਾਤ ਕਰੀਬ 7 ਵਜੇ ਖੇਤ ਵਿੱਚ ਗੇੜਾ ਮਾਰਨ ਲਈ ਗਿਆ ਸੀ ਤਾਂ ਉਸਨੂੰ ਪਤਾ ਚੱਲਿਆ ਕਿ ਆਪਣੀ ਮਾਲਕੀ ਜ਼ਮੀਨ ਵਿੱਚ ਬੀਜੀ ਹੋਈ ਕਣਕ ਦੀ ਫ਼ਸਲ ਰਣਜੀਤ ਸਿੰਘ, ਪ੍ਰੀਤਮ ਸਿੰਘ ਅਤੇ ਇੰਦਰ ਸਿੰਘ ਵਾਸੀਆਨ ਲਮੋਚੜ ਖੁਰਦ ਉਰਫ਼ ਟਰਿਆ ਚੋਰੀ ਨਾਲ ਵੱਢ ਕੇ ਲੈ ਗਏ ਹਨ। ਇਸ 'ਤੇ ਪੁਲਸ ਵੱਲੋਂ ਮੁਦੱਈ ਕਰਨੈਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਰਣਜੀਤ ਸਿੰਘ ਅਤੇ ਪ੍ਰੀਤਮ ਸਿੰਘ ਪੁਤਰਾਨ ਇੰਦਰ ਸਿੰਘ ਅਤੇ ਇੰਦਰ ਸਿੰਘ ਪੁੱਤਰ ਲੱਛਮਣ ਸਿੰਘ ਵਾਸੀਆਨ ਲਮੋਚੜ ਖੁਰਦ ਉਰਫ਼ ਟਰਿਆ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਰਾਜੋਆਣਾ ਮਾਮਲੇ ’ਚ ਪਟੀਸ਼ਨ ਵਾਪਸ ਲੈਣ ਸਬੰਧੀ ਕੌਮੀ ਰਾਏ ਲਵੇਗੀ ਸ਼੍ਰੋਮਣੀ ਕਮੇਟੀ: ਐਡਵੋਕੇਟ ਧਾਮੀ
NEXT STORY