ਟਾਂਡਾ ਉੜਮੁੜ (ਵਰਿੰਦਰ ਪੰਡਿਤ, ਕੁਲਦੀਸ਼,ਮੋਮੀ)- ਟਾਂਡਾ ਪੁਲਸ ਨੇ ਦਾਜ ਦੀ ਖ਼ਾਤਰ ਦੋ ਔਰਤਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਘਰੋਂ ਕੱਢਣ ਦੇ ਦੋਸ਼ ਵਿੱਚ ਦੋ ਪਰਿਵਾਰਾਂ ਦੇ ਖ਼ਿਲਾਫ਼ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਪਹਿਲਾਂ ਮਾਮਲਾ ਪ੍ਰੇਸ਼ਾਨੀ ਦਾ ਸ਼ਿਕਾਰ ਹੋਈ ਔਰਤ ਸੁਖਵਿੰਦਰ ਕੌਰ ਪੁੱਤਰੀ ਸੁਰਿੰਦਰ ਸਿੰਘ ਵਾਸੀ ਨਜ਼ਦੀਕ ਸਮਾਧ ਬਾਬਾ ਲੱਖ ਦਾਤਾ ਉੜਮੁੜ ਦੇ ਬਿਆਨ ਦੇ ਆਧਾਰ ਅਤੇ ਉਸ ਦੇ ਪਤੀ ਨਿਰੰਜਨ ਸਿੰਘ, ਸਹੁਰੇ ਸਵਰਨ ਸਿੰਘ, ਸੱਸ ਦਲੀਪ ਕੌਰ, ਨਨਾਣ ਪਰਮਜੀਤ ਕੌਰ ਪੰਮੀ ਅਤੇ ਜੇਠਾਣੀ ਬਲਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਵਸਿ ਅਵਾਣ ਘੋੜੇਸ਼ਾਹ ਦੇ ਖ਼ਿਲਾਫ਼ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਅਹਿਮ ਖ਼ਬਰ, ਵੀਜ਼ਾ ਨਿਯਮਾਂ ’ਚ ਹੋਇਆ ਬਦਲਾਅ
ਆਪਣੇ ਬਿਆਨ ਵਿੱਚ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 10 ਮਾਰਚ 2019 ਨੂੰ ਹੋਇਆ ਸੀ ਅਤੇ ਉਸ ਦੇ ਮਾਤਾ ਪਿਤਾ ਨੇ ਆਪਣੀ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ | ਇਸ ਦੇ ਬਾਵਜ਼ੂਦ ਉਕਤ ਮੁਲਜਮਾਂ ਨੇ ਉਸ ਨੂੰ ਲਗਾਤਾਰ ਦਾਜ ਲਈ ਤੰਗ ਕੀਤਾ। ਉਸ ਨੇ ਦੱਸਿਆ ਵਿਆਹ ਲਈ ਪਤੀ ਦੀ ਉਮਰ ਵੀ ਗਲਤ ਦੱਸੀ ਗਈ ਅਤੇ ਨਾ ਉਸਨੂੰ ਪਤੀ ਕੋਲ ਜਰਮਨ ਭੇਜਿਆ ਗਿਆ। ਉਲਟੇ ਕਦੀ 5 ਲੱਖ ਅਤੇ ਕਦੀ ਗੱਡੀ ਦੀ ਮੰਗ ਨੂੰ ਲੈ ਕੇ ਉਸ ਨਾਲ ਮਾਰਕੁਟਾਈ ਵੀ ਕੀਤੀ ਗਈ ਅਤੇ ਅਖੀਰ 10 ਅਗਸਤ 2020 ਨੂੰ ਉਸਨੂੰ ਘਰੋਂ ਕੱਢ ਦਿੱਤਾ ਗਿਆ ।
ਇਹ ਵੀ ਪੜ੍ਹੋ : ਨਕੋਦਰ ਵਿਚ ਵੱਡੀ ਵਾਰਦਾਤ, ਬਜ਼ੁਰਗ ਦਾ ਸ਼ੱਕੀ ਹਾਲਾਤ ’ਚ ਕਤਲ
ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰਾਂ ਟਾਂਡਾ ਪੁਲਸ ਨੇ ਰਿਫਿਊਜੀ ਮੁਹੱਲਾ ਅਹੀਆਪੁਰ ਵਾਸੀ ਮਿਲਣ ਪੁੱਤਰੀ ਅਸ਼ੋਕ ਕੁਮਾਰ ਦੇ ਬਿਆਨ ਦੇ ਆਧਾਰ ’ਤੇ ਉਸ ਦੇ ਪਤੀ ਲਵਦੀਪ ਕੁਮਾਰ, ਸਹੁਰਾ ਰਾਜ ਕੁਮਾਰ, ਸੱਸ ਸ਼ੁਸ਼ਮਾ ਅਤੇ ਨਨਾਣ ਪ੍ਰਤੀਕਾਂ ਉਰਫ ਪੂਜਾ ਦੇ ਖ਼ਿਲਾਫ਼ ਦਾਜ ਲਈ ਤੰਗ ਕਰਨ ਦਾ ਮਾਮਲਾ ਦਰਜ ਕੀਤਾ ਹੈ। ਆਪਣੇ ਬਿਆਨ ਵਿੱਚ ਮਿਓਲੰ ਨੇ ਦੱਸਿਆ ਕਿ ਉਸ ਦਾ ਵਿਆਹ 2020 ਵਿੱਚ ਹੋਇਆ ਸੀ ਅਤੇ ਉਕਤ ਮੁਲਜ਼ਮ ਉਸ ਨੂੰ ਦਾਜ ਲਈ ਤੰਗ ਅਤੇ ਝੂਠੇ ਇਲਜਾਮ ਲਾਉਂਦੇ ਸਨ ਅਤੇ ਅਖੀਰ ਉਨ੍ਹਾਂ ਉਸਨੂੰ ਘਰੋਂ ਕੱਢ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਚ ਕਾਂਗਰਸ ਤੇ ਪੰਜਾਬ ਪੁਲਸ ਕਰੇਗੀ ਅਕਾਲੀਆਂ ਦਾ ਹਿਸਾਬ : ਜਾਖ਼ੜ
ਅੱਜ 'ਨਵਜੋਤ ਸਿੱਧੂ' ਬਾਰੇ ਅਹਿਮ ਫ਼ੈਸਲਾ ਲੈ ਸਕਦੀ ਹੈ ਕਾਂਗਰਸ ਹਾਈਕਮਾਨ, ਮਿਲ ਸਕਦਾ ਹੈ ਇਹ ਅਹੁਦਾ
NEXT STORY