ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਨੇਡ਼ਲੇ ਗੰਗੂਵਾਲ ਪਾਵਰ ਹਾਊਸ ਤੋਂ ਪਿੰਡ ਬਣੀ ਵੱਲ ਆਉਂਦੀ ਨਹਿਰ ਦੇ ਕੰਢੇ ’ਤੇ ਲੱਗੇ ਲੋਹੇ ਵਾਲੇ ਜੰਗਲੇ ਦੇ ਟੁੱਟ ਜਾਣ ਕਾਰਨ ਕਦੇ ਵੀ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ, ਜਿਸ ਦੀ ਮੁਰੰਮਤ ਦੀ ਮੰਗ ਨੂੰ ਲੈ ਕੇ ਪਿੰਡ ਬਣੀ ਦੀ ਸਮੁੱਚੀ ਪੰਚਾਇਤ ਨੇ ਕੁਝ ਦਿਨ ਪਹਿਲਾਂ ਕਾਰਜਕਾਰੀ ਇੰਜੀਨੀਅਰ ਬੀ. ਬੀ. ਐੱਮ. ਬੀ. ਨੰਗਲ ਨੂੰ ਇਕ ਚਿੱਠੀ ਰਾਹੀਂ ਜਾਣੂ ਵੀ ਕਰਵਾਇਆ ਸੀ।
ਜਾਣਕਾਰੀ ਦਿੰਦਿਆਂ ਪਿੰਡ ਬਣੀ ਦੀ ਸਰਪੰਚ ਰਾਜ ਰਾਣੀ ਨੇ ਦੱਸਿਆ ਕਿ ਗੰਗੂਵਾਲ ਕਾਲੇ ਗੇਟਾਂ ਦੇ ਕੋਲ ਲੰਘਦੀ ਨਹਿਰ ਦੇ ਕੰਢੇ ’ਤੇ ਵਿਭਾਗ ਵਲੋਂ ਸੇਫਟੀ ਵਾਸਤੇ ਲਾਇਆ ਗਿਆ ਲੋਹੇ ਦਾ ਜੰਗਲਾ ਬਿਲਕੁਲ ਟੁੱਟ ਚੁੱਕਾ ਹੈ, ਜਿਸ ਕਾਰਨ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ। ਇਸ ਨਹਿਰ ਦੇ ਆਸ-ਪਾਸ ਲੱਗੀਆਂ ਸਟਰੀਟ ਲਾਈਟਾਂ ਵੀ ਪਿਛਲੇ ਕਾਫੀ ਸਮੇਂ ਤੋਂ ਖਰਾਬ ਪਈਅਾਂ ਹਨ, ਜਿਸ ਕਾਰਨ ਸ਼ਾਮ ਪੈਂਦੇ ਹੀ ਨਹਿਰ ਦੇ ਕੋਲੋਂ ਲੰਘਦੀ ਇਸ ਸਡ਼ਕ ’ਤੇ ਘੁੱਪ ਹਨੇਰਾ ਛਾ ਜਾਂਦਾ ਹੈ, ਜਿਸ ਕਾਰਨ ਇੱਥੋਂ ਲੰਘਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਅਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਿਨਾਂ ਜੰਗਲੇ ਤੋਂ ਨਹਿਰ ’ਚ ਡਿੱਗਣ ਦਾ ਡਰ ਵੀ ਬਣਿਆ ਰਹਿੰਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀ ਜਾਨ ਦਾ ਖੌਅ ਬਣੇ ਇਸ ਜੰਗਲੇ ਨੂੰ ਅਤੇ ਸਟਰੀਟ ਲਾਈਟਾਂ ਨੂੰ ਤੁਰੰਤ ਠੀਕ ਕਰਵਾਇਆ ਜਾਵੇ। ਇਸ ਮੌਕੇ ਗੰਗੂਵਾਲ ਦੇ ਨੰਬਰਦਾਰ ਮਹਿੰਦਰ ਸਿੰਘ, ਪੰਚ ਅੰਮ੍ਰਿਤਪਾਲ ਸਿੰਘ, ਪੰਚ ਰਣਬੀਰ ਸਿੰਘ, ਪੰਚ ਮਨਿੰਦਰ ਸਿੰਘ, ਸਾਬਕਾ ਪੰਚ ਚਰਨਜੀਤ ਸਿੰਘ, ਬਖਤਾਵਰ ਸਿੰਘ, ਹਰਪ੍ਰੀਤ ਸਿੰਘ, ਮਨਮੋਹਨ ਸਿੰਘ, ਵੀਰ ਸਿੰਘ ਆਦਿ ਹਾਜ਼ਰ ਸਨ।
ਕੀ ਕਹਿਣੈ ਵਿਭਾਗ ਦੇ ਐਕਸੀਅਨ ਦਾ
ਜਦੋਂ ਇਸ ਸਬੰਧੀ ਬੀ. ਬੀ. ਐੱਮ. ਬੀ. ਦੇ ਐਕਸੀਅਨ ਸੀ.ਪੀ. ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਸਲਾ ਪਿੰਡ ਵਾਸੀਆਂ ਨੇ ਮੇਰੇ ਧਿਆਨ ’ਚ ਲਿਅਾਂਦਾ ਸੀ ਅਤੇ ਅਸੀਂ ਇਸ ਕੰਮ ਸਬੰਧੀ ਟੈਂਡਰ ਲਾ ਰਹੇ ਹਾਂ ਤੇ ਜਲਦੀ ਹੀ ਪਿੰਡ ਵਾਸੀਆਂ ਅਤੇ ਹੋਰ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਡੰਗੌਲੀ ਵਾਸੀ
NEXT STORY