ਘਨੌਲੀ, (ਸ਼ਰਮਾ) -ਭਾਵੇਂ ਕਿ ਭਾਖਡ਼ੇ ਤੋਂ ਪਾਣੀ ਦੀ ਸਿੱਧੀ ਨਹਿਰ ਘਨੌਲੀ ਖੇਤਰ ਦੇ ਹੁੰਦੇ ਹੋਏ ਅੱਗੇ ਜਾਂਦੀ ਹੈ ਪਰ ਨੇਡ਼ਲੇ ਪਿੰਡ ਡੰਗੋਲੀ ਵਾਸੀ ਪਿਛਲੇ ਇਕ ਮਹੀਨੇ ਤੋਂ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਹਨ।
ਇਸ ਸਬੰਧੀ ਪਿੰਡ ਦੇ ਪੰਚ ਹਰਦੀਪ ਸਿੰਘ, ਦੇਵੀ ਚੰਦ, ਸੁਰਿੰਦਰਜੀਤ ਸਿੰਘ ਸੋਨੀ, ਰਘਬੀਰ ਸਿੰਘ, ਸਤਨਾਮ ਸਿੰਘ, ਸਤਿੰਦਰ ਸਿੰਘ, ਬਚਿੱਤਰ ਸਿੰਘ, ਗੁਰਦੀਪ ਸਿੰਘ, ਮੰਗਤ ਸਿੰਘ ਕੇਹਰ ਸਿੰਘ, ਵਰਿਆਮ ਸਿੰਘ, ਗੁਰਦੀਪ ਸਿੰਘ, ਜਸਵੀਰ ਸਿੰਘ, ਲਖਵੀਰ ਸਿੰਘ, ਬਲਵਿੰਦਰ ਕੌਰ, ਰਾਜ ਕੌਰ, ਸੁਖਵਿੰਦਰ ਕੌਰ, ਮਨਜੀਤ ਕੌਰ, ਮਨਿੰਦਰ ਕੌਰ, ਸੁਖਜੀਤ ਕੌਰ, ਜਸਪ੍ਰੀਤ ਕੌਰ, ਜਸਵਿੰਦਰ ਕੌਰ ਆਦਿ ਪਿੰਡ ਵਾਸੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਕਿਹਾ ਕਿ ਪਿਛਲੇ ਇਕ ਮਹੀਨੇ ਤੋਂ ਜਲ ਸਪਲਾਈ ਘਰ ਦੀ ਮੋਟਰ ਤਕਨੀਕੀ ਨੁਕਸ ਕਾਰਨ ਸਡ਼ ਗਈ ਸੀ ਜਿਸ ਕਰ ਕੇ ਰੋਜ਼ਾਨਾ ਟੈਂਕਰ ਭਰ ਕੇ ਪਾਣੀ ਪਿੰਡ ਤੋਂ ਬਾਹਰ ਖੇਤਾਂ ’ਚ ਲੱਗੇ ਟਿਊਬਵੈੱਲ ਤੋਂ ਲਿਆਉਣਾ ਪੈ ਰਿਹਾ ਹੈ ਜਿਸ ਕਰ ਕੇ ਉਨ੍ਹਾਂ ਦਾ ਜ਼ਿਆਦਾਦਰ ਸਮਾਂ ਪਾਣੀ ਦੀ ਢੋਅਾ-ਢੋਆਈ ਵਿਚ ਨਸ਼ਟ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਦਾ ਸਰਪੰਚ ਤੇ ਜਲ ਸਪਲਾਈ ਵਿਭਾਗ ਦੇ ਅਧਿਕਾਰੀ ਵਸਨੀਕਾਂ ਦੀ ਇਸ ਸਮੱਸਿਆ ਵਲ ਧਿਆਨ ਨਹੀਂ ਦੇ ਰਹੇ ਹਨ।
ਕੀ ਕਹਿਣੈ ਪਿੰਡ ਦੇ ਸਰਪੰਚ ਦਾ : ਇਸ ਦੌਰਾਨ ਜਦੋਂ ਪਿੰਡ ਦੇ ਸਰਪੰਚ ਸਵਰਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਲ ਸਪਲਾਈ ਘਰ ਵਿਚ ਲੱਗੀ ਮੋਟਰ ਖਰਾਬ ਹੋਣ ਤੋਂ ਬਾਅਦ ਆਪਣੇ ਪੱਲਿਓਂ ਖਰਚ ਕਰ ਕੇ ਮੋਟਰ ਲਿਆਂਦੀ ਸੀ ਪਰ ਉਹ ਵੀ ਥੋਡ਼੍ਹੇ ਦਿਨ ’ਚ ਵੀ ਖਰਾਬ ਹੋ ਗਈ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਸੀ ਤਾਂ ਉਨ੍ਹਾਂ ਨੇ ਕਿਹਾ ਪਿੰਡ ਵਾਸੀ ਆਪਣਾ ਬਿੱਲ ਜਮ੍ਹਾ ਕਰਵਾਉਣ ਤਾਂ ਨਵੀਂ ਮੋਟਰ ਲਾ ਦਿੱਤੀ ਜਾਵੇਗੀ ਤੇ ਪਾਣੀ ਦੀ ਆ ਰਹੀ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ।
ਖੁੱਲ੍ਹਾ ਮੈਨਹੋਲ ਹਾਦਸਿਆਂ ਨੂੰ ਦੇ ਰਿਹੈ ਸੱਦਾ
NEXT STORY