ਜਲੰਧਰ (ਵਰੁਣ)- ਸ਼ਨੀਵਾਰ ਨੂੰ ਹੋਈ ਭਰੀ ਬਰਸਾਤ ਕਾਰਨ ਮਕਸੂਦਾਂ ਸਬਜ਼ੀ ਮੰਡੀ ਨੇ ਸਵੀਮਿੰਗ ਪੂਲ ਦਾ ਰੂਪ ਧਾਰ ਲਿਆ ਹੈ। 2 ਦਿਨਾਂ ਤੋਂ ਮੰਡੀ ਦੇ ਅੰਦਰ ਬਰਸਾਤੀ ਪਾਣੀ ਦੀ ਨਿਕਾਸੀ ਇਸ ਲਈ ਨਹੀਂ ਹੋ ਸਕੀ, ਕਿਉਂਕਿ ਨਿਕਾਸੀ ਲਈ ਲੱਖਾਂ ਦੀ ਕੀਮਤ ਦੀ ਲਾਈਆਂ ਮੇਨ ਮੋਟਰਾਂ ਖ਼ਰਾਬ ਹਨ। ਇਸ ਦੇ ਇਲਾਵਾ ਜੈਨਰੇਟਰ ਦੀ ਆਪਸ਼ਨ ਵੀ ਨਹੀਂ ਰਹੀ, ਕਾਰਨ ਇਹ ਹੈ ਕਿ ਜਨਰੇਟਰ ’ਚ ਪਾਉਣ ਲਈ ਡੀਜ਼ਲ ਤੱਕ ਨਹੀਂ ਹੈ।
ਇਸ ਤੋਂ ਪਹਿਲਾਂ ਮੰਡੀ ਦੇ ਇੰਨੇ ਹਾਲਾਤ ਕਦੀ ਨਹੀਂ ਵੇਖਣ ਨੂੰ ਮਿਲੇ, ਕਿਉਂਕਿ ਸੇਵਾ-ਮੁਕਤ ਹੋ ਚੁੱਕੇ ਜੇ. ਈ. ਪੁਖਰਾਜ ਸਿੰਘ ਆਪਣੇ ਦਫ਼ਤਰ ਦੌਰਾਨ ਸਮੇਂ-ਸਮੇਂ ’ਤੇ ਮੋਟਰਾਂ ਦੀ ਮੁਰੰਮਤ ਕਰਵਾਉਂਦੇ ਰਹਿੰਦੇ ਸਨ ਅਤੇ ਡੀਜ਼ਲ ਦੀ ਕਮੀ ਵੀ ਨਹੀਂ ਰੱਖਦੇ ਸੀ। ਅਜਿਹੇ ’ਚ ਬਰਸਾਤੀ ਪਾਣੀ ਕੁਝ ਸਮੇਂ ’ਚ ਹੀ ਵਹਾ ਦਿੱਤਾ ਜਾਂਦਾ ਸੀ। ਕੁਝ ਆੜ੍ਹਤੀਆਂ ਦੀ ਮੰਨੀਏ ਤਾਂ ਡਿਊਟੀ ’ਤੇ ਤਾਇਨਾਤ ਜੇ.ਈ. ਦੀ ਲਾਪ੍ਰਵਾਹੀ ਕਾਰਨ ਹੁੱਣ ਸਮੇਂ-ਸਮੇਂ ’ਤੇ ਮੰਡੀ ਅੰਦਰ ਹੀ ਲੱਗੀਆਂ ਮੇਨ ਮੋਟਰਾਂ ਦੀ ਮੁਰੰਮਤ ਨਹੀਂ ਹੁੰਦੀ, ਜਿਸ ਕਾਰਨ ਇਹ ਪ੍ਰੇਸ਼ਾਨੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: ਕਹਿਰ ਬਣ ਕੇ ਵਰ੍ਹੀ ਅਸਮਾਨੀ ਬਿਜਲੀ, ਫਗਵਾੜਾ 'ਚ ਇਕੋ ਪਰਿਵਾਰ ਦੇ 3 ਮੈਂਬਰਾਂ ਨਾਲ ਵਾਪਰੀ ਅਣਹੋਣੀ
ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਆੜ੍ਹਤੀਆਂ ਤੋਂ ਲੈ ਕੇ ਮੰਡੀ ਆਉਣ-ਜਾਣ ਵਾਲੇ ਲੋਕ ਵੀ ਪ੍ਰੇਸ਼ਾਨ ਹਨ। ਖੜ੍ਹੇ ਪਾਣੀ ਕਾਰਨ ਮੰਡੀ ਦੇ ਅੰਦਰ ਬਦਬੂ ਹੀ ਬਦਬੂ ਹੈ, ਜਿਸ ਨਾਲ ਬੀਮਾਰੀਆਂ ਫ਼ੈਲਣ ਦਾ ਵੀ ਡਰ ਬਣਿਆ ਹੋਇਆ ਹੈ। ਪੈਦਲ ਚੱਲਣ ਲਈ ਲੋਕਾਂ ਨੂੰ ਬਰਸਾਤੀ ਪਾਣੀ ਦਰਮਿਆਨ ਨਿਕਲਣਾ ਪੈ ਰਿਹਾ ਹੈ। ਖੜ੍ਹੇ ਪਾਣੀ ਕਾਰਨ ਮੱਛਰ ਆਦਿ ਪੈਦਾ ਹੋਣ ਨਾ ਵੀ ਮੰਡੀ ’ਚ ਬੀਮਾਰੀਆਂ ਫੈਲਣ ਦਾ ਡਰ ਹੈ। ਓਧਰ ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸੈਕ੍ਰੇਟਰੀ ਸੰਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਕੋਈ ਨਾ ਕੋਈ ਹਲ ਕੱਢਿਆ ਜਾਵੇਗਾ ਤਾਂ ਕਿ ਬਰਸਾਤੀ ਪਾਣੀ ਦੀ ਨਿਕਾਸੀ ਹੋ ਸਕੇ। ਉਨ੍ਹਾਂ ਕਿਹਾ ਕਿ ਮੋਟਰਾਂ ਦੇ ਖਰਾਬ ਹੋਣ ਕਾਰਨ ਵੀ ਪਤਾ ਕੀਤੇ ਜਾਣਗੇ।
ਇਹ ਵੀ ਪੜ੍ਹੋ: ਮੁਕੇਰੀਆਂ 'ਚ ਡੋਲੀ ਵਾਲੀ ਕਾਰ ਹੋਈ ਹਾਦਸੇ ਦਾ ਸ਼ਿਕਾਰ, ਉੱਡੇ ਪਰੱਖਚੇ, ਮਚਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲਵੇ ਸਟੇਸ਼ਨ ਮੁਕੇਰੀਆਂ 'ਤੇ ਰੇਲਾਂ ਰੋਕਣ ਤੇ ਧਰਨਾ ਦੇਣ ਮੌਕੇ ਅਕਾਲੀ ਦਲ (ਅ) ਦੇ ਕਾਰਕੁਨ ਗ੍ਰਿਫ਼ਤਾਰ
NEXT STORY