ਟਾਂਡਾ (ਜਸਵਿੰਦਰ ,ਮੋਮੀ): ਪਲੱਸ ਟੂ ਦੇ ਵਿੱਦਿਆ ਖੇਤਰ 'ਚ ਚੰਗਾ ਨਾਮਣਾ ਖੱਟਣ ਵਾਲੀ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੀ ਨਾਨ ਮੈਡੀਕਲ ਦੀ ਵਿਦਿਆਰਥਣ ਮੁਸਕਾਨ ਦਾ ਅੱਜ
ਤਪ ਅਸਥਾਨ ਬਾਬਾ ਬਲਵੰਤ ਸਿੰਘ ਜੀ ਵਿਖੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਭਰਵਾਂ ਸਵਾਗਤ ਕਰਦਿਆਂ ਸਿਰੋਪਾਓ ਭੇਟ ਕੀਤਾ ਗਿਆ।
ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਨੇ ਜਿੱਥੇ ਉਕਤ ਬੱਚੀ ਨੂੰ ਅਸ਼ੀਰਵਾਦ ਦਿੱਤਾ ਉੱਥੇ ਉਨ੍ਹਾਂ ਬੱਚੀ ਨੂੰ ਇਸੇ ਤਰ੍ਹਾਂ ਪੜ੍ਹਾਈ ਨੂੰ ਆਖਰੀ ਪੜਾਅ ਤੱਕ ਚਾਲੂ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਪੜ੍ਹਾਈ ਲਈ ਆਖਰੀ ਮੰਜ਼ਿਲ ਸਰ ਕਰਨ ਲਈ ਅਸ਼ੀਰਵਾਦ ਦਿੱਤਾ ਇਸ ਮੌਕੇ ਮੁਸਕਾਨ ਨਾਲ ਪੁੱਜੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਬਾਬਾ ਜੀ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਵੀਰ ਸਿੰਘ ਜੋਰਾਵਰ ਸਿੰਘ ਸਿਮਰਨ ਸਿੰਘ ਹਨੀਪ੍ਰੀਤ ਸਿੰਘ ਬੇਅੰਤ ਸਿੰਘ ਮਨਪ੍ਰੀਤ ਸਿੰਘ ਅਰਜਨ ਸਿੰਘ ਤੀਰਥ ਸਿੰਘ ਸਰਪੰਚ ਬਹਾਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
ਫਗਵਾੜਾ 'ਚ ਕੋਰੋਨਾ ਦੇ 7 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
NEXT STORY