ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਉੜਮੜ ਇਲਾਕੇ ਵਿਚ ਮੁਸਲਮਾਨ ਭਾਈਚਾਰੇ ਨੇ ਅੱਜ ਈਦ-ਉੱਲ-ਅਜ਼ਹਾ (ਬਕਰੀਦ) ਦਾ ਤਿਉਹਾਰ ਸ਼ਰਧਾ ਨਾਲ ਮਨਾਇਆ। ਇਸ ਦੌਰਾਣ ਜਾਮਾ ਮਸਜਿਦ ਨੂਰਾਨੀ ਉੜਮੜ, ਈਦਗਾਹ ਅਹੀਆਪੁਰ, ਟਾਂਡਾ, ਕੰਧਾਲਾ ਸ਼ੇਖਾਂ, ਕੰਧਾਲਾ ਜੱਟਾਂ, ਝਾਂਵਾ ਪਿੰਡਾਂ ਵਿਚ ਮੁਸਲਮਾਨ ਭਾਈਚਾਰੇ ਨੇ ਈਦ ਨਮਾਜ਼ ਪੜ੍ਹਦੇ ਹੋਏ ਇਕ ਦੂਜੇ ਦੇ ਗਲੇ ਲੱਗ ਕੇ ਈਦ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਜਾਮਾ ਮਸਜਿਦ ਨੂਰਾਨੀ ਉੜਮੁੜ ਵਿਚ ਇਮਾਮ ਮੌਲਾਨਾ ਆਫਤਾਬ ਆਲਮ, ਪ੍ਰਧਾਨ ਹਾਜ਼ੀ ਆਲਮ,ਹਾਜ਼ੀ ਸਾਈ ਦੀਨ,ਅਬਦੁਲ ਗਨੀ,ਸਈਅਦ ਇਮਤਿਆਜ ਦੀਨ,ਹਾਜ਼ੀ ਦਿਲਮੇਰ, ਅਮਜਦ ਅਲੀ, ਨੂਰ ਆਲਮ, ਅਹਿਮਦ, ਮੁਹੰਮਦ ਯਾਕੂਬ, ਸ਼ੇਰ ਅਲੀ, ਮੁਹੰਮਦ ਹੁਸੈਨ ਆਦਿ ਨੇ ਨਮਾਜ਼ ਪੜ੍ਹੀ।
ਇਹ ਵੀ ਪੜ੍ਹੋ- ਭੋਗਪੁਰ ਦੇ ਰੈਸਟੋਰੈਂਟ ’ਚ ਤਨਖ਼ਾਹ ਨੂੰ ਲੈ ਕੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਭੰਨੇ ਕੁਰਸੀਆਂ ਤੇ ਟੇਬਲ
ਇਸੇ ਤਰਾਂ ਈਦਗਾਹ ਅਹੀਆਪੁਰ ਵਿਚ ਮੌਲਵੀ ਜ਼ਾਕਿਰ ਹੁਸੈਨ ਦੀ ਦੇਖ-ਰੇਖ ਵਿਚ ਜਮਾਲ ਦੀਨ, ਅਸਲਮ ਮੁਹੰਮਦ, ਉਸਮਾਨ,ਅਕਰਮ ਮੁਹੰਮਦ,ਨੂਰ ਅਲੀ, ਗ਼ਫ਼ੂਰ ਅਲੀ,ਸੂਫੀਆਨ, ਅਰਮਾਨ,ਅਸਦ ਆਦਿ ਨੇ ਨਮਾਜ਼ ਪੜੀ ਅਤੇ ਸਾਰਿਆਂ ਨੇ ਮਿਲ ਕੇ ਵਿਸ਼ਵ ਭਲਾਈ ਅਤੇ ਸ਼ਾਂਤੀ ਲਈ ਦੁਆ ਕੀਤੀ।
ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ, ਸਾਬਕਾ ਮੰਤਰੀ ਚੌਧਰੀ ਬਲਬੀਰ ਸਿੰਘ ਮਿਆਣੀ, ਵਿਧਾਇਕ ਜਸਵੀਰ ਸਿੰਘ ਰਾਜਾ, ਮਨਜੀਤ ਸਿੰਘ ਦਸੂਹਾ, ਲਖਵਿੰਦਰ ਸਿੰਘ ਲੱਖੀ, ਅਰਵਿੰਦਰ ਸਿੰਘ ਰਸੂਲਪੁਰ, ਨਗਰ ਕੌਂਸਲ ਟਾਂਡਾ ਉੜਮੁੜ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ, ਜਵਾਹਰ ਖੁਰਾਨਾ,ਕਿਸਾਨ ਆਗੂ ਪਰਮਜੀਤ ਸਿੰਘ ਭੁੱਲਾ,ਜੰਗਵੀਰ ਸਿੰਘ ਚੌਹਾਨ ਅਤੇ ਹੋਰਨਾਂ ਆਗੂਆਂ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।
ਇਹ ਵੀ ਪੜ੍ਹੋ- ਜਲੰਧਰ 'ਚ ਮਨਾਇਆ ਗਿਆ ਈਦ-ਉੱਲ-ਅਜ਼ਹਾ ਦਾ ਤਿਉਹਾਰ, ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦਿੱਤੀਆਂ ਮੁਬਾਰਕਾਂ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਭੋਗਪੁਰ ਦੇ ਰੈਸਟੋਰੈਂਟ ’ਚ ਤਨਖ਼ਾਹ ਨੂੰ ਲੈ ਕੇ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ, ਭੰਨੀਆਂ ਕੁਰਸੀਆਂ ਤੇ ਟੇਬਲ
NEXT STORY