ਜਲੰਧਰ (ਪੁਨੀਤ)– ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ’ਤੇ ਐਕਸਾਈਜ਼ ਵਿਭਾਗ ਨੇ ਬੁੱਧਵਾਰਵੱਡੀ ਕਾਰਵਾਈ ਨੂੰ ਅੰਜਾਮ ਦਿੰਦਿਆਂ 6 ਸਥਾਨਾਂ ’ਤੇ ਛਾਪੇਮਾਰੀ ਕਰਕੇ 23 ਹਜ਼ਾਰ ਲਿਟਰ ਨਾਜਾਇਜ਼ ਸ਼ਰਾਬ (ਲਾਹਣ) ਬਰਾਮਦ ਕੀਤੀ ਅਤੇ ਉਸਨੂੰ ਮੌਕੇ ’ਤੇ ਨਸ਼ਟ ਕਰਵਾ ਦਿੱਤਾ। ਲਗਭਗ 7 ਘੰਟੇ ਚੱਲੀ ਇਸ ਕਾਰਵਾਈ ਦੌਰਾਨ ਨਾਜਾਇਜ਼ ਸ਼ਰਾਬ ਬਣਾਉਣ ਵਿਚ ਵਰਤੋਂ ਹੋਣ ਵਾਲਾ ਸਾਮਾਨ ਅਤੇ 2 ਵੱਡੇ ਲੋਹੇ ਦੇ ਡਰੰਮ ਆਦਿ ਵੀ ਜ਼ਬਤ ਕੀਤੇ ਗਏ।
ਅਸਿਸਟੈਂਟ ਐਕਸਾਈਜ਼ ਕਮਿਸ਼ਨਰ ਈਸਟ ਰਣਜੀਤ ਸਿੰਘ ਅਤੇ ਵੈਸਟ ਤੋਂ ਹਨੂਵੰਤ ਸਿੰਘ ਨੇ 2 ਟੀਮਾਂ ਦਾ ਗਠਨ ਕੀਤਾ। ਇਨ੍ਹਾਂ ਵਿਚ ਵੈਸਟ ਦੇ ਐਕਸਾਈਜ਼ ਆਫਿਸਰ ਹਰਜੀਤ ਸਿੰਘ ਬੇਦੀ, ਜਸਪ੍ਰੀਤ ਸਿੰਘ, ਜਦਕਿ ਵੈਸਟ ਤੋਂ ਨੀਰਜ ਕੁਮਾਰ ਦੀ ਪ੍ਰਧਾਨਗੀ ਵਿਚ ਟੀਮਾਂ ਬਣਾਈਆਂ ਗਈਆਂ। ਇੰਸ. ਰਵਿੰਦਰ ਿਸੰਘ, ਰੇਸ਼ਮ ਮਾਹੀ ਅਤੇ ਬਲਦੇਵ ਕ੍ਰਿਸ਼ਨ ਪੁਲਸ ਪਾਰਟੀ ਨਾਲ ਸਤਲੁਜ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿਚ ਸਵੇਰ ਦੇ ਸਮੇਂ ਰਵਾਨਾ ਕੀਤੇ ਗਏ।
ਇਹ ਵੀ ਪੜ੍ਹੋ: ਜਲੰਧਰ ਨੂੰ ਮਿਲੇਗਾ ਸਤਲੁਜ ਦਾ ਪਾਣੀ, 526 ਕਰੋੜ ਦਾ ਸਰਫੇਸ ਵਾਟਰ ਪ੍ਰਾਜੈਕਟ ਜਲਦੀ ਪੂਰਾ ਕਰਨ ਦੇ ਹੁਕਮ

ਦੋਵਾਂ ਟੀਮਾਂ ਵੱਲੋਂ ਸਤਲੁਜ ਦਰਿਆ ਦੇ ਨਾਲ ਲੱਗਦੇ ਫਿਲੌਰ, ਨਕੋਦਰ ਅਤੇ ਨੂਰਮਹਿਲ ਸਰਕਲ ਦੇ 6 ਇਲਾਕਿਆਂ ਵਿਚ ਦਬਿਸ਼ ਦਿੱਤੀ ਗਈ। ਸਵੇਰ ਤੋਂ ਸ਼ੁਰੂ ਹੋਈ ਇਸ ਕਾਰਵਾਈ ਦੌਰਾਨ ਲਗਭਗ 6 ਘੰਟਿਆਂ ਤੱਕ ਮੀਆਂਵਾਲ, ਸੰਗੋਵਾਲ, ਬੁਰਜ, ਢਗਾਰਾ, ਭੋਹੇ, ਬੂਟੇ ਦਿਆਨ ਚੰਨਾ ਆਦਿ ਵਿਚ ਸਰਚ ਹੋਈ। ਇਸ ਦੌਰਾਨ ਸਤਲੁਜ ਦੇ ਪਾਣੀ ਵਿਚ ਤਰਪਾਲ ਦੇ ਮੋਟੇ ਪਲਾਸਟਿਕ ਵਾਲੇ 23 ਬੈਗ ਬਰਾਮਦ ਹੋਏ। ਇਨ੍ਹਾਂ ਵਿਚ ਸ਼ਰਾਬ ਭਰ ਕੇ ਪਾਣੀ ਵਿਚ ਲੁਕੋ ਕੇ ਰੱਖੀ ਗਈ ਸੀ। ਵੱਖ-ਵੱਖ ਸਥਾਨਾਂ ਤੋਂ ਬਰਾਮਦ ਹੋਈ ਸ਼ਰਾਬ 23 ਹਜ਼ਾਰ ਲਿਟਰ ਦੱਸੀ ਗਈ ਹੈ।
ਬਲਦੇਵ ਕ੍ਰਿਸ਼ਨ ਨੇ ਦੱਸਿਆ ਕਿ ਇਸ ਦੌਰਾਨ ਦਰਿਆ ਦੇ ਨਾਲ ਵਾਲੇ ਖੇਤਾਂ ਅਤੇ ਖਾਲੀ ਸਥਾਨਾਂ ’ਤੇ ਲੰਮੇ ਸਮੇਂ ਤੱਕ ਸਰਚ ਕੀਤੀ ਗਈ। ਜਾਂਚ ਟੀਮ ਨੇ ਸਰਚ ਦੌਰਾਨ ਵੇਖਿਆ ਕਿ ਦਰਿਆ ਦੇ ਅੰਦਰ ਕਈ ਥਾਵਾਂ ’ਤੇ ਬਾਂਸ ਦੱਬੇ ਹੋਏ ਸਨ। ਇਸ ’ਤੇ ਟੀਮ ਨੇ ਪਾਣੀ ਵਿਚ ਜਾ ਕੇ ਦੇਖਿਆ ਤਾਂ ਸਾਰੇ ਹੈਰਾਨ ਰਹਿ ਗਏ। ਉਕਤ ਲੱਕੜ ਦੇ ਬਾਂਸ ਨੂੰ ਦਰਿਆ ਦੇ ਕਿਨਾਰਿਆਂ ਵਾਲੇ ਸਥਾਨ ’ਤੇ ਕਈ ਫੁੱਟ ਹੇਠਾਂ ਦਬਾ ਕੇ ਉਨ੍ਹਾਂ ਨਾਲ ਤਰਪਾਲ ਦੇ ਬੈਗ ਬੰਨ੍ਹੇ ਗਏ ਸਨ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ, ਨਿੱਜੀ ਹਸਪਤਾਲ ਦੇ ਹੋਸਟਲ ’ਚ ਨਰਸ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਪਿਛਲੇ ਦਿਨੀਂ ਮਿਲੀ ਇਨਪੁੱਟ ’ਤੇ ਹੋਈ ਕਾਰਵਾਈ ਵਿਚ ਹੱਥ ਲੱਗੇ ਸੁਰਾਗ : ਰਣਜੀਤ ਸਿੰਘ
ਪ੍ਰਸਿੱਧ ਐਕਸਾਈਜ਼ ਕਮਿਸ਼ਨਰ ਰਣਜੀਤ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਪਿਛਲੇ ਸਮੇਂ ਦੌਰਾਨ ਨਕੋਦਰ, ਨੂਰਮਹਿਲ ਅਤੇ ਫਿਲੌਰ ਦੇ ਸਰਕਲਾਂ ਵਿਚ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਦੌਰਾਨ ਵਿਭਾਗ ਨੂੰ ਨਾਜਾਇਜ਼ ਸ਼ਰਾਬ ਬਣਾਉਣ ਬਾਰੇ ਇਨਪੁੱਟ ਹੱਥ ਲੱਗੀ। ਇਸਦੇ ਆਧਾਰ ’ਤੇ ਗੁਪਤ ਟੀਮਾਂ ਨੂੰ ਸਬੰਧਤ ਇਲਾਕਿਆਂ ਵਿਚ ਜਾਣਕਾਰੀ ਜੁਟਾਉਣ ਲਈ ਕਿਹਾ ਗਿਆ। ਗੁਪਤ ਸੂਚਨਾ ਦੇ ਆਧਾਰ ’ਤੇ ਵਿਭਾਗ ਨੇ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਅਤੇ ਵੱਡੀ ਸਫਲਤਾ ਹੱਥ ਲੱਗੀ। ਬੁੱਧਵਾਰ ਦੀ ਕਾਰਵਾਈ ਵਿਚ ਅਹਿਮ ਸੁਰਾਗ ਹੱਥ ਲੱਗੇ ਹਨ, ਜਿਸ ’ਤੇ ਆਉਣ ਵਾਲੇ ਦਿਨਾਂ ਵਿਚ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋ: ਵੱਡੇ ਐਕਸ਼ਨ ਦੀ ਤਿਆਰੀ 'ਚ CM ਮਾਨ, ਅਕਾਲੀ ਸਰਕਾਰ ਵੇਲੇ ਹੋਏ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਖੋਲ੍ਹ ਸਕਦੀ ਹੈ ਸਰਕਾਰ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
60 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਹੜੱਪਣ ਵਾਲਿਆਂ ਨੂੰ ਬਚਾਅ ਰਹੇ ਨੇ ਕਾਂਗਰਸ ਦੇ ਵੱਡੇ-ਵੱਡੇ ਨੇਤਾ
NEXT STORY