ਮੁੰਬਈ- ਐਕਟਰ ਅਜੈ ਦੇਵਗਨ ਅੱਜ-ਕਲ ਫਿਲਮ ‘ਰੇਡ 2’ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਮੁੰਬਈ ਵਿਚ ਅਦਾਕਾਰ ਅਜੈ ਦੇਵਗਨ ਤੇ ਅਦਾਕਾਰਾ ਵਾਣੀ ਕਪੂਰ ਸਟਾਰਰ ਫਿਲਮ ‘ਰੇਡ 2’ ਦਾ ਪ੍ਰੀਮੀਅਰ ਰੱਖਿਆ ਗਿਆ। ਈਵੈਂਟ ਵਿਚ ਅਦਾਕਾਰ ਅਜੈ ਦੇਵਗਨ ਤੇ ਅਦਾਕਾਰਾ ਵਾਣੀ ਕਪੂਰ ਤੋਂ ਇਲਾਵਾ ਰਾਸ਼ੀ ਖੰਨਾ, ਰਿਤੇਸ਼ ਦੇਸ਼ਮੁਖ, ਨਿਹਾਰਿਕਾ ਰਾਇਜ਼ਾਦਾ, ਜੈਸਮੀਨ ਸੈਂਡਲਸ, ਨੀਤੂ ਚੰਦਰਾ ਸ਼੍ਰੀਵਾਸਤਵ ਤੇ ਸੋਨੀਆ ਬੰਸਲ ਸਪਾਟ ਹੋਏ।
ਅਜੈ ਦੇਵਗਨ ਦੀ ਸੁਪਰਹਿੱਟ ਕ੍ਰਾਈਮ ਥ੍ਰਿਲਰ ਫਿਲਮ ‘ਰੇਡ’ (2018) ਦਾ ਸੀਕਵਲ ‘ਰੇਡ 2’ ਪਹਿਲੀ ਮਈ ਨੂੰ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ ਵਿਚ ਅਜੈ ਦੇਵਗਨ ਇਕ ਵਾਰ ਫਿਰ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਅਮੈ ਪਟਨਾਇਕ ਦੇ ਕਿਰਦਾਰ ਵਿਚ ਨਜ਼ਰ ਆ ਰਹੇ ਹਨ। ਰਾਜਕੁਮਾਰ ਗੁਪਤਾ ਦੇ ਨਿਰਦੇਸ਼ਨ ਵਿਚ ਬਣੀ ਫਿਲਮ ਵਿਚ ਇਸ ਵਾਰ ਅਜੈ ਦੇਵਗਨ ਦਾ ਮੁਕਾਬਲਾ ਦਾਦਾ ਖ਼ੂਬਸੂਰਤ ਭਾਈ (ਰਿਤੇਸ਼ ਦੇਸ਼ਮੁਖ) ਨਾਲ ਹੈ। ਕਹਾਣੀ ਭ੍ਰਿਸ਼ਟਾਚਾਰ, ਸਿਆਸੀ ਸਾਜਿਸ਼ਾਂ ਤੇ ਇਨਕਮ ਟੈਕਸ ਵਿਭਾਗ ਦੇ ਨਿਆਂ ਲਈ ਸੰਘਰਸ਼ ’ਤੇ ਆਧਾਰਿਤ ਹੈ।
'ਮੈਂ ਹਿੰਦੂ ਹਾਂ, ਮੈਂ ਮੁਸਲਮਾਨ ਹਾਂ, ਮੈਂ ਦਲਿਤ ਹਾਂ', ਧਰਮ ਪੁੱਛ ਕੇ ਮਾਰਨ 'ਤੇ ਇਸ ਟੀਵੀ ਅਦਾਕਾਰ ਦਾ ਫੁੱਟਿਆ ਗੁੱਸਾ
NEXT STORY