ਦਸੂਹਾ (ਝਾਵਰ, ਨਾਗਲਾ)-ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਆਬਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਚਲਾਈ ਮੁਹਿੰਮ ਦੌਰਾਨ ਦਸੂਹਾ ਇਲਾਕੇ ਦੇ ਬਿਆਸ ਦਰਿਆ ਦੇ ਨਜ਼ਦੀਕ ਪਿੰਡ ਪੈਂਦੇ ਪਿੰਡ ਭੀਖੋਵਾਲ, ਢੇਰਕਿਆਣਾ ਅਤੇ ਮੰਡ ਇਲਾਕੇ ਵਿਚ ਨਾਜਾਇਜ਼ ਸ਼ਰਾਬ ਅਤੇ ਲਾਹਣ ਫੜਨ ਲਈ ਈ. ਟੀ. ਓ. ਹੁਸ਼ਿਆਰਪੁਰ ਸੁਖਵਿੰਦਰ ਸਿੰਘ ਅਤੇ ਈ. ਟੀ. ਓ. ਨਵਜੋਤ ਭਾਰਤੀ ਦੁਆਰਾ ਦਸੂਹਾ ਪੁਲਸ ਦੀ ਮਦਦ ਨਾਲ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਇਸ ਮੌਕੇ ਇਕ ਲੱਖ 10 ਹਜ਼ਾਰ ਕਿਲੋ ਲਾਹਣ, 80 ਲੀਟਰ ਨਾਜਾਇਜ਼ ਸ਼ਰਾਬ, ਦੋ ਚਾਲੂ ਭੱਠੀਆਂ, 32 ਤਰਪਾਲਾਂ, ਦੋ ਡਰੰਮ, ਦੋ ਪਲਾਸਟਿਕ ਕੰਟੇਨਰ, ਤਿੰਨ ਲੋਹੇ ਦੇ ਡਰੰਮ ਤੋਂ ਇਲਾਵਾ ਰਸਕੱਟ ਗੁੜ, ਨਸ਼ਾਦਰ ਤੇ ਹੋਰ ਸ਼ਰਾਬ ਬਣਾਉਣ ਦਾ ਸਾਮਾਨ ਬਰਾਮਦ ਕੀਤਾ ਗਿਆ।
ਇਸ ਸਬੰਧੀ ਈ. ਟੀ. ਓ. ਸੁਖਵਿੰਦਰ ਸਿੰਘ ਅਤੇ ਈ. ਟੀ. ਓ. ਨਵਜੋਤ ਭਾਰਤੀ ਨੇ ਦੱਸਿਆ ਕਿ ਇਸ ਸਰਚ ਆਪ੍ਰੇਸ਼ਨ ਦੌਰਾਨ ਦਸੂਹਾ ਪੁਲਸ ਦੇ ਅਧਿਕਾਰੀਆਂ ਤੋਂ ਇਲਾਵਾ ਆਬਕਾਰੀ ਵਿਭਾਗ ਦੇ ਇੰਸਪੈਕਟਰ ਲਵਪ੍ਰੀਤ ਸਿੰਘ, ਇੰਸਪੈਕਟਰ ਅਜੇ ਸ਼ਰਮਾ, ਇੰਸਪੈਕਟਰ ਅਮਿਤ ਬਿਆਸ, ਇੰਸਪੈਕਟਰ ਅਨਿਲ ਕੁਮਾਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- PM ਮੋਦੀ ਦੀ ਰੈਲੀ ਦੌਰਾਨ PAP ਫਲਾਈਓਵਰ ’ਤੇ ਨਹੀਂ ਚੱਲਣਗੇ ਹੈਵੀ ਤੇ ਕਮਰਸ਼ੀਅਲ ਵਾਹਨ, ਰੂਟ ਰਹੇਗਾ ਡਾਇਵਰਟ
ਉਨ੍ਹਾਂ ਦੱਸਿਆ ਕਿ ਇਹ ਸਰਚ ਆਪ੍ਰੇਸ਼ਨ ਛੇ ਘੰਟੇ ਲਗਾਤਾਰ ਚੱਲਿਆ। ਇਸ ਸਰਚ ਆਪ੍ਰੇਸ਼ਨ ਦੌਰਾਨ ਬੇੜੀਆਂ ਦੀ ਵੀ ਵਰਤੋਂ ਕੀਤੀ ਗਈ। ਈ. ਟੀ. ਓ. ਸੁਖਵਿੰਦਰ ਸਿੰਘ ਨੇ ਹੋਰ ਦੱਸਿਆ ਕਿ ਇਸ ਫੜੀ ਗਈ ਨਾਜਾਇਜ਼ ਸ਼ਰਾਬ ਅਤੇ ਲਾਹਣ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ-ਖਹਿਰਾ ਦੇ ਪ੍ਰਵਾਸੀਆਂ ਵਾਲੇ ਬਿਆਨ 'ਤੇ ਬੋਲੇ ਪ੍ਰਤਾਪ ਸਿੰਘ ਬਾਜਵਾ, ਕਿਹਾ-ਇਹ ਪਾਰਟੀ ਦਾ ਵਿਊ ਨਹੀਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਰਮੀ ਕਢਾ ਰਹੀ ਲੋਕਾਂ ਦੇ ਵੱਟ, ਸਿਹਤ ’ਤੇ ਵੀ ਪੈ ਰਿਹਾ ਮਾੜਾ ਅਸਰ, ਇੰਝ ਕਰ ਸਕਦੇ ਹੋ ਬਚਾਅ
NEXT STORY