ਲੋਹੀਆਂ ਖਾਸ (ਮਨਜੀਤ) : ਸਥਾਨਕ ਸਿਵਲ ਹਸਪਤਾਲ ’ਚ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਈਆਂ ਮਾਂ-ਧੀ ਦੇ ਇਲਾਜ ’ਚ ਹੋ ਰਹੀ ਦੇਰੀ ਨੂੰ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਅਤੇ ਸਟਾਫ ਖ਼ਿਲਾਫ਼ ਹੰਗਾਮਾ ਕੀਤਾ। ਦੋਸ਼ ਲਾਉਂਦਿਆਂ ਜ਼ਖ਼ਮੀ ਔਰਤ ਦੀ ਭੈਣ ਦੱਸਿਆ ਕਿ ਦਵਿੰਦਰ ਕੌਰ ਪਤਨੀ ਕਮਲਜੀਤ ਸਿੰਘ ਵਾਸੀ ਪਿੰਡ ਰਵਾਲ ਸਕੂਟਰੀ ’ਤੇ ਆਪਣੀ ਬੇਟੀ ਨੂੰ ਸਕੂਲ ਤੋਂ ਘਰ ਲਿਜਾ ਰਹੀ ਸੀ ਕਿ ਤਾਸ਼ਪੁਰ ਪਿੰਡ ਦੇ ਕੋਲ ਅੱਗੋਂ ਆ ਰਹੇ ਮੋਟਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ।
ਇਹ ਵੀ ਪੜ੍ਹੋ : ਟਰੱਸਟ ਦੀਆਂ 'ਇੰਪਰੂਵਮੈਂਟ' ਸਕੀਮਾਂ ਨੂੰ ਲੱਗਾ ਵੱਡਾ ਝਟਕਾ, ਅਦਾ ਕਰਨੀ ਪਵੇਗੀ ਵੱਡੀ ਰਕਮ
ਇਸ ਕਾਰਨ ਸਕੂਟਰੀ ਸਵਾਰ ਦੋਵੇਂ ਮਾਵਾਂ-ਧੀਆਂ ਜਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਲੋਹੀਆਂ ਸਰਕਾਰੀ ਹਸਪਤਾਲ ’ਚ ਲਿਆਂਦਾ ਗਿਆ ਪਰ ਇੱਥੇ ਪਹੁੰਚਣ ’ਤੇ ਮੌਜੂਦ ਡਾਕਟਰਾਂ ਵੱਲੋਂ ਇਲਾਜ ’ਚ ਦੇਰੀ ਕੀਤੀ ਗਈ ਅਤੇ ਜਦੋਂ ਉਹ ਜ਼ਖ਼ਮੀ ਮਰੀਜ਼ਾਂ ਦਾ ਇਲਾਜ ਕਰਨ ਲਈ ਕਹਿੰਦੇ ਤਾਂ ਉਨ੍ਹਾਂ ਨੂੰ ਵੀ ਬੁਰਾ ਭਲਾ ਬੋਲਿਆ ਗਿਆ। ਪੀੜਤ ਪਰਿਵਾਰਕ ਮੈਂਬਰਾ ਨੇ ਕਿਹਾ ਕਿ ਜੇਕਰ ਮੌਕੇ ’ਤੇ ਮੀਡੀਆ ਵਾਲੇ ਜਾਂ ਹੋਰ ਪਤਵੰਤੇ ਸੱਜਣ ਨਾ ਪਹੁੰਚਦੇ ਤਾਂ ਅਜੇ ਵੀ ਸ਼ਾਇਦ ਇਲਾਜ ਸ਼ੁਰੂ ਨਾ ਹੁੰਦਾ। ਦੂਜੇ ਪਾਸੇ ਡਾਕਟਰਾਂ ਨੇ ਖਾਨਾਪੂਰਤੀ ਕਰਦੇ ਹੋਏ ਥੋੜ੍ਹੇ ਸਮੇਂ ਬਾਅਦ ਜ਼ਖ਼ਮੀਆਂ ਨੂੰ ਇਹ ਕਹਿ ਕੇ ਨਕੋਦਰ ਰੈਫਰ ਕਰ ਦਿੱਤਾ ਕਿ ਇੱਥੇ ਐਕਸਰੇ ਮਸ਼ੀਨ ਨਹੀਂ ਚੱਲ ਰਹੀ।
ਇਹ ਵੀ ਪੜ੍ਹੋ : ਆਨਲਾਈਨ ਕੈਸਿਨੋ ਖੇਡਣ ਵਾਲੇ ਹੋ ਜਾਣ ਸਾਵਧਾਨ, ਲੁੱਟੀ ਜਾ ਰਹੀ ਹੈ ਤੁਹਾਡੀ ਮਿਹਨਤ ਦੀ ਕਮਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਦੇਸ਼ੀ ਧਰਤੀ ਨੇ ਖੋਹਿਆ ਮਾਪਿਆਂ ਦਾ ਪੁੱਤ, ਕਰੀਬ 6 ਮਹੀਨੇ ਪਹਿਲਾਂ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਮੌਤ
NEXT STORY