ਫਗਵਾੜਾ (ਜਲੋਟਾ)- ਫਗਵਾੜਾ ’ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਸ਼ਹਿਰ ਦੇ ਉੱਘੇ ਸਮਾਜ ਸੇਵੀ ਅਤੇ ਸ਼੍ਰੀਨਾਥ ਪੈਲੇਸ ਦੇ ਮਾਲਕ ਆਸ਼ੂ ਸ਼ਰਮਾ ਦੀ ਲਾਸ਼ ਬੰਗਾ ਰੋਡ ’ਤੇ ਸਥਿਤ ਪੈਲੇਸ ਦੇ ਇਕ ਕਮਰੇ ’ਚ ਕੱਪੜੇ ਨਾਲ ਫਾਹ ਲੱਗੀ ਹਾਲਤ ’ਚ ਲਟਕਦੀ ਹੋਈ ਮਿਲੀ।
ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਦੇਰ ਰਾਤ ਤੱਕ ਚੱਲੀ ਪੁਲਸ ਜਾਂਚ ’ਚ ਇਹ ਮਾਮਲਾ ਖੁਦਕੁਸ਼ੀ ਦਾ ਲੱਗਦਾ ਹੈ। ਪੁਲਸ ਨੂੰ ਮੌਕੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੋਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਮ੍ਰਿਤਕ ਆਸ਼ੂ ਸ਼ਰਮਾ ਦੇ ਸਰੀਰ ’ਤੇ ਕੋਈ ਜ਼ਖ਼ਮ ਆਦਿ ਦੇ ਨਿਸ਼ਾਨ ਵੀ ਨਹੀਂ ਹਨ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਹਾਲਾਂਕਿ ਪੁਲਸ ਹਰ ਪਹਿਲੂ ਤੋਂ ਉਕਤ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ- ਸਬਜ਼ੀ ਲੈਣ ਗਏ ਪਤੀ-ਪਤਨੀ ਆਏ ਟਰੱਕ ਦੀ ਚਪੇਟ 'ਚ, ਬੁਰੀ ਤਰ੍ਹਾਂ ਕੁਚਲੀ ਗਈ ਪਤਨੀ, ਹੋਈ ਮੌਤ
ਇਸ ਦੌਰਾਨ ਵੱਡਾ ਸਵਾਲ ਇਹੋ ਹੈ ਕਿ ਜੇਕਰ ਆਸ਼ੂ ਸ਼ਰਮਾ ਨੇ ਖੁਦਕੁਸ਼ੀ ਕੀਤੀ ਹੈ ਤਾਂ ਇਸ ਦੇ ਪਿੱਛੇ ਕੀ ਕਾਰਨ ਰਿਹਾ ਹੈ? ਦੱਸ ਦੇਈਏ ਕਿ ਮ੍ਰਿਤਕ ਆਸ਼ੂ ਸ਼ਰਮਾ ਅਤੇ ਉਨ੍ਹਾਂ ਦੇ ਸ਼ਰਮਾ ਪਰਿਵਾਰ ਦਾ ਫਗਵਾੜਾ ’ਚ ਵੱਡਾ ਨਾਮ ਹੈ ਅਤੇ ਸ਼ਾਇਦ ਹੀ ਫਗਵਾੜਾ ’ਚ ਕੋਈ ਅਜਿਹਾ ਵਿਅਕਤੀ ਹੋਵੇਗਾ, ਜੋ ਉਨ੍ਹਾਂ ਨੂੰ ਨਹੀਂ ਜਾਣਦਾ ਹੋਵੇਗਾ। ਅਜਿਹੇ ’ਚ ਹਮੇਸ਼ਾ ਖੁਸ਼ ਰਹਿਣ ਵਾਲੇ ਆਸ਼ੂ ਸ਼ਰਮਾ ਨੇ ਖੁਦਕੁਸ਼ੀ ਕਿਉਂ ਕੀਤੀ ਹੈ, ਇਹ ਸਵਾਲ ਹਰ ਉਸ ਵਿਅਕਤੀ ਦੇ ਦਿਲ ’ਚ ਹੈ ਜੋ ਉਸ ਨੂੰ ਨੇੜਿਓਂ ਜਾਣਦਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਫਿਲਮ ਸਟਾਰ ਧਰਮਿੰਦਰ ਦਾ ਵੀ ਆਸ਼ੂ ਸ਼ਰਮਾ ਨਾਲ ਰਿਹਾ ਹੈ ਨਜ਼ਦੀਕੀ ਰਿਸ਼ਤਾ
ਮ੍ਰਿਤਕ ਆਸ਼ੂ ਸ਼ਰਮਾ ਦਾ ਬਾਲੀਵੁੱਡ ਦੇ ਮਸ਼ਹੂਰ ਫਿਲਮ ਸਟਾਰ ਧਰਮਿੰਦਰ ਨਾਲ ਵੀ ਨਜ਼ਦੀਕੀ ਰਿਸ਼ਤਾ ਸੀ। ਜਦੋਂ ਵੀ ਧਰਮਿੰਦਰ ਨੇ ਫਗਵਾੜਾ ’ਚ ਕਦਮ ਰੱਖਿਆ, ਆਸ਼ੂ ਹਮੇਸ਼ਾ ਉਨ੍ਹਾਂ ਦੇ ਸਮਰਥਕ ਅਤੇ ਪ੍ਰਸ਼ੰਸਕ ਵਜੋਂ ਉਨ੍ਹਾਂ ਨਾਲ ਹੁੰਦੇ ਸਨ। ਇਸ ਤੋਂ ਇਲਾਵਾ ਪੈਲੇਸ 'ਚ ਹੋਣ ਵਾਲੇ ਵੱਡੇ ਸਮਾਗਮਾਂ ’ਚ ਵੀ ਆਸ਼ੂ ਸ਼ਰਮਾ ਹਮੇਸ਼ਾ ਲੋਕਾਂ ਨੂੰ ਬੜੇ ਪਿਆਰ ਅਤੇ ਸਤਿਕਾਰ ਨਾਲ ਮਿਲਦੇ ਸਨ। ਫਿਰ ਅਚਾਨਕ ਅਜਿਹਾ ਕੀ ਹੋ ਗਿਆ ਕਿ ਉਸ ਨੇ ਖੁਦਕੁਸ਼ੀ ਕਰ ਲਈ? ਖ਼ਬਰ ਲਿਖੇ ਜਾਣ ਤੱਕ ਇਹ ਇਕ ਵੱਡੀ ਡੂੰਘੀ ਪਹੇਲੀ ਬਣੀ ਹੋਈ ਹੈ।
ਇਹ ਵੀ ਪੜ੍ਹੋ- ਗੋਦਾਮ 'ਚ ਕੰਮ ਕਰ ਰਹੇ ਮਜ਼ਦੂਰ ਨਾਲ ਵਾਪਰਿਆ ਭਾਣਾ, ਕਣਕ ਦੇ ਗੱਟਿਆਂ ਹੇਠਾਂ ਆਉਣ ਕਾਰਨ ਹੋਈ ਦਰਦਨਾਕ ਮੌਤ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੋਦਾਮ 'ਚ ਕੰਮ ਕਰ ਰਹੇ ਮਜ਼ਦੂਰ ਨਾਲ ਵਾਪਰਿਆ ਭਾਣਾ, ਕਣਕ ਦੇ ਗੱਟਿਆਂ ਹੇਠਾਂ ਆਉਣ ਕਾਰਨ ਹੋਈ ਦਰਦਨਾਕ ਮੌਤ
NEXT STORY