ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਵੀਰਵਾਰ ਯਾਨੀ ਕਿ ਅੱਜ ਇਕ ਟੂਰਿਸਟ ਟੈਂਪੂ ਟਰੈਵਲਰ ਵਿਚ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਟੈਂਪੂ ਟਰੈਵਲਰ ਗੁਲਮਰਗ ਦੇ ਸੈਰ-ਸਪਾਟਾ ਵਾਲੀ ਥਾਂ ਵੱਲ ਜਾ ਰਿਹਾ ਸੀ। ਸਵੇਰੇ ਤੰਗਮਰਗ ਇਲਾਕੇ ਵਿਚ ਇਕ ਪੈਟਰੋਲ ਪੰਪ ਨੇੜੇ ਉਸ ਵਿਚ ਅੱਗ ਲੱਗ ਗਈ। ਫਾਇਰ ਬ੍ਰਿਗੇਡ ਸੇਵਾ ਕਰਮੀਆਂ ਅਤੇ ਪੁਲਸ ਨੇ ਘਟਨਾ 'ਤੇ ਤੁਰੰਤ ਕਾਰਵਾਈ ਕੀਤੀ ਅਤੇ ਸਾਰੇ ਸੈਲਾਨੀਆਂ ਦੀ ਸੁਰੱਖਿਆ ਯਕੀਨੀ ਕੀਤੀ।
ਜਾਣਕਾਰੀ ਮੁਤਾਬਕ ਪੀਬੀ01ਏ-0198 ਰਜਿਸਟ੍ਰੇਸ਼ਨ ਨੰਬਰ ਵਾਲਾ ਇਕ ਟੈਂਪੂ ਟਰੈਵਲਰ ਵਿਚ ਸ਼ਾਰਟ ਸਰਕਿਟ ਹੋ ਗਿਆ। ਇਸ ਕਾਰਨ ਅੱਗ ਲੱਗਣ ਨਾਲ ਟੈਂਪੂ ਪੂਰੀ ਤਰ੍ਹਾਂ ਸੜ ਗਿਆ। ਗਨੀਮਤ ਇਹ ਰਹੀ ਕਿ ਕੋਈ ਜ਼ਖਮੀ ਨਹੀਂ ਹੋਇਆ ਕਿਉਂਕਿ ਡਰਾਈਵਰ ਅਤੇ ਉਸ ਵਿਚ ਸਵਾਰ ਸੈਲਾਨੀ ਸੁਰੱਖਿਅਤ ਬਚ ਨਿਕਲਣ ਵਿਚ ਸਫ਼ਲ ਰਹੇ। ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾ ਕਰਮੀਆਂ ਨੇ ਤੁਰੰਤ ਪ੍ਰਤੀਕਿਰਿਆ ਦਿੱਤੀ, ਜਿਸ ਨਾਲ ਅੱਗ ਦੀਆਂ ਲਪਟਾਂ ਆਲੇ-ਦੁਆਲੇ ਦੇ ਇਲਾਕਿਆਂ ਵਿਚ ਨਹੀਂ ਫੈਲ ਸਕੀ। ਉਨ੍ਹਾਂ ਦੀ ਤੁਰੰਤ ਕਾਰਵਾਈ ਨਾਲ ਸਥਿਤੀ ਕੰਟਰੋਲ ਵਿਚ ਰਹੀ।
ਪਤੀ ਨੂੰ ਬੰਧਕ ਬਣਾ ਪਤਨੀ ਨਾਲ ਕੀਤਾ ਸਮੂਹਿਕ ਜਬਰ ਜ਼ਿਨਾਹ, 8 ਦੋਸ਼ੀਆਂ ਨੂੰ ਹੋਈ ਉਮਰ ਕੈਦ
NEXT STORY