ਘਨੌਲੀ, (ਸ਼ਰਮਾ)- ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਵਿਖੇ ਅੱਜ ਉਸ ਵੇਲੇ ਸਥਿਤੀ ਗੰਭੀਰ ਹੋ ਗਈ ਜਦੋਂ ਥਰਮਲ ਪਲਾਂਟ ਦੇ 5 ਨੰਬਰ ਯੂਨਿਟ ਦੇ ਜਨਰੇਟਰ ਟਰਾਂਸਫਾਰਮਰ ’ਚ ਧਮਾਕਾ ਹੋ ਗਿਆ ਤੇ ਅੱਗ ਲੱਗ ਗਈ।
ਇਸ ਸਬੰਧੀ ਐੱਸ.ਸੀ.ਆਪ੍ਰੇਸ਼ਨ ਪੀ. ਕੇ. ਧਵਨ ਨੇ ਦੱਸਿਆ ਕਿ ਸਵੇਰੇ 7.15 ਦੇ ਕਰੀਬ ਥਰਮਲ ਪਲਾਂਟ ਰੂਪਨਗਰ ਦੇ 5 ਨੰਬਰ ਯੂਨਿਟ ਦੇ ਜਨਰੇਟਰ ਟਰਾਂਸਫਾਰਮਰ ’ਚ ਧਮਾਕਾ ਹੋ ਗਿਆ। ਸੂਚਨਾ ਮਿਲਦੇ ਹੀ ਥਰਮਲ ਪਲਾਂਟ ਦੇ ਜਨਰਲ ਮੈਨੇਜਰ ਪੂਰੀ ਟੀਮ ਦੇ ਨਾਲ ਉਕਤ ਥਾਂ ’ਤੇ ਪਹੁੰਚ ਗਏ। ਥਰਮਲ ਪਲਾਂਟ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਮੁਸਤੈਦੀ ਦੇ ਨਾਲ ਅੱਗ ’ਤੇ ਕਾਬੂ ਪਾ ਕੇ ਭਿਆਨਕ ਹਾਦਸਾ ਟਾਲ ਦਿੱਤਾ ਗਿਆ।
ਇਸ ਘਟਨਾ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਘਟਨਾ ਵਾਲੀ ਜਗ੍ਹਾ ਤੋਂ 100 ਮੀਟਰ ਦੂਰ ਸਟੈਂਡ ’ਚ ਖਡ਼੍ਹੀਆਂ ਕਾਰਾਂ ਨੁਕਸਾਨੀਅਾਂ ਗਈਆਂ। ਦੂਜੇ ਪਾਸੇ 5 ਨੰਬਰ ਯੂਨਿਟ ਨੂੰ ਬੰਦ ਕਰ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਇਸ ਦੀ ਜਗ੍ਹਾ ਹੋਰ ਯੂਨਿਟ ਚਲਾਉਣ ਦੀ ਲੋਡ਼ ਨਹੀਂ ਪਈ ਕਿਉਂਕਿ 3 ਨੰਬਰ ਯੂਨਿਟ ਚੱਲ ਰਿਹਾ ਹੈ।
ਕੀ ਕਹਿਣੈ ਡਿਪਟੀ ਚੀਫ ਇੰਜੀਨੀਅਰ ਇਲ਼ੈਕਟ੍ਰੀਕਲ ਦਾ
ਇਸ ਸਬੰਧੀ ਡਿਪਟੀ ਚੀਫ ਇੰਜੀਨੀਅਰ ਇਲ਼ੈਕਟ੍ਰੀਕਲ ਸਤਵਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਕਈ ਵਾਰ ਬੂਸ਼ਿੰਗ ਵਿਚ ਨਮੀ ਆ ਜਾਣ ਕਾਰਨ ਧਮਾਕਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੂਨਿਟ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।
ਕੀ ਕਹਿਣੈ ਥਰਮਲ ਪਲਾਂਟ ਦੇ ਜਨਰਲ ਮੈਨੇਜਰ ਦਾ
ਇਸ ਸਬੰਧੀ ਥਰਮਲ ਪਲਾਂਟ ਦੇ ਜਨਰਲ ਮੈਨੇਜਰ ਜਸਵਿੰਦਰ ਪਾਲ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ। ਉਕਤ ਧਮਾਕੇ ਸਬੰਧੀ ਜਾਂਚ ਚੱਲ ਰਹੀ ਹੈ।
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਪਿਓ-ਪੁੱਤਰ ਹੋਏ ਗੰਭੀਰ ਜ਼ਖਮੀ
NEXT STORY