ਜਲੰਧਰ/ਹੁਸ਼ਿਆਰਪੁਰ (ਮ੍ਰਿਦੁਲ)–ਹੁਸ਼ਿਆਰਪੁਰ ਦੇ ਮੇਹਟੀਆਣਾ ਥਾਣੇ ਵਿਚ ਪੁੱਡਾ ਤੋਂ ਪਲਾਟ ਦੀ ਐੱਨ. ਓ. ਸੀ. ਦਿਵਾਉਣ ਦੇ ਨਾਂ ’ਤੇ ਇਕ ਵਿਅਕਤੀ ਕੋਲੋਂ 5 ਲੱਖ 75 ਹਜ਼ਾਰ ਰੁਪਏ ਭੋਟਣ ਦੇ ਜੁਰਮ ਵਿਚ 3 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਪੁਲਸ ਨੇ ਇਸ ਬਾਬਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਭਾਲ ਸ਼ੁਰੂ ਕਰ ਦਿੱਤੀ ਹੈ। ਮੇਹਟੀਆਣਾ ਥਾਣੇ ਵਿਚ ਦਰਜ ਐੱਫ਼. ਆਈ. ਆਰ. ਨੰਬਰ 27 ਮੁਤਾਬਕ ਸਲਿੰਦਰਪਾਲ ਪੁੱਤਰ ਕਰਤਾਰ ਚੰਦ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੀ ਪਿੰਡ ਅਹਿਰਾਣਾ ਖ਼ੁਰਦ ਵਿਚ ਸਾਢੇ 52 ਮਰਲੇ ਜ਼ਮੀਨ ਸੀ, ਜੋਕਿ ਉਸ ਦੀ ਪਤਨੀ ਬਲਵਿੰਦਰ ਕੌਰ ਦੇ ਨਾਂ ’ਤੇ ਸੀ, ਜਿਸ ਦੀਆਂ ਕੰਧਾਂ ਪੁਰਾਣੀਆਂ ਹੋਣ ਕਾਰਨ ਨਵੀਂ ਛੱਤ ਪਾਈ ਗਈ ਸੀ। ਇਸ ਤੋਂ ਬਾਅਦ ਉਸ ਅਤੇ ਉਸ ਦੀ ਪਤਨੀ ਦੇ ਨਾਂ ਦਾ ਪੁੱਡਾ ਵਿਭਾਗ ਤੋਂ ਇਕ ਨੋਟਿਸ ਆਇਆ, ਜਿਸ ਦਾ ਜਵਾਬ ਦੇਣ ਲਈ ਜਦੋਂ ਉਹ 21-9-2020 ਨੂੰ ਪੁੱਡਾ ਵਿਭਾਗ ਵਿਚ ਗਿਆ ਤਾਂ ਉਥੇ ਜਸਵਿੰਦਰ ਉਰਫ਼ ਜੱਸੀ ਨਾਂ ਦਾ ਵਿਅਕਤੀ ਮਿਲਿਆ, ਜੋਕਿ ਉਸ ਦਾ ਪਹਿਲਾਂ ਤੋਂ ਹੀ ਜਾਣਕਾਰ ਸੀ। ਜੱਸੀ ਨੇ ਉਸ ਨੂੰ ਭਰੋਸੇ ਵਿਚ ਲੈਂਦਿਆਂ ਕਿਹਾ ਕਿ ਉਹ ਉਸ ਦਾ ਕੰਮ ਕਰਵਾ ਸਕਦਾ ਹੈ। ਇੰਨਾ ਹੀ ਨਹੀਂ, ਪੁੱਡਾ ਵਿਭਾਗ ਵਿਚ ਉਸਦੀ ਅਧਿਕਾਰੀਆਂ ਨਾਲ ਵਧੀਆ ਜਾਣ-ਪਛਾਣ ਹੈ।
ਇਹ ਵੀ ਪੜ੍ਹੋ: ਨੂਰਪੁਰ ਬੇਦੀ ਦੇ ਫ਼ੌਜੀ ਨੌਜਵਾਨ ਦੀ ਲੱਦਾਖ ਵਿਖੇ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
ਜੱਸੀ ਦੀਆਂ ਗੱਲਾਂ ਵਿਚ ਆ ਕੇ ਉਸ ਨੇ ਉਸ ਨੂੰ ਨੋਟਿਸ ਦੀ ਫੋਟੋਕਾਪੀ ਅਤੇ ਜਵਾਬ ਦੀ ਕਾਪੀ ਦੇ ਦਿੱਤੀ। ਲੱਗਭਗ 3-4 ਦਿਨਾਂ ਬਾਅਦ ਜੱਸੀ 2 ਹੋਰ ਅਣਪਛਾਤੇ ਵਿਅਕਤੀਆਂ ਨਾਲ ਆਇਆ ਅਤੇ ਉਸ ਦੀ ਜ਼ਮੀਨ ਦਾ ਮੌਕਾ ਦੋਵਾਂ ਵਿਅਕਤੀਆਂ ਨੂੰ ਦਿਖਾਇਆ। ਜੱਸੀ ਨੇ ਉਸਨੂੰ ਇਕ ਪਾਸੇ ਲਿਜਾ ਕੇ ਕਿਹਾ ਕਿ ਦੋਵਾਂ ਵਿਅਕਤੀਆਂ ਵਿਚੋਂ ਇਕ ਐੱਸ. ਡੀ. ਓ. ਅਤੇ ਦੂਜਾ ਪੁੱਡਾ ਵਿਭਾਗ ਵਿਚ ਜੇ. ਈ. ਹੈ। ਜੱਸੀ ਨੇ ਕਿਹਾ ਕਿ ਉਹ ਉਸਦਾ ਕੰਮ 5 ਲੱਖ ਵਿਚ ਕਰਵਾ ਦੇਵੇਗਾ। ਉਸ ਨੇ ਉਸ ਦੀਆਂ ਗੱਲਾਂ ਵਿਚ ਆ ਕੇ ਉਸ ਨੂੰ ਮੌਕੇ ’ਤੇ ਇਕ ਲੱਖ 30 ਹਜ਼ਾਰ ਰੁਪਏ ਦਿੱਤੇ ਤਾਂ ਜੱਸੀ ਨੇ ਕਿਹਾ ਕਿ ਉਹ ਬਾਕੀ ਦੇ ਪੈਸੇ ਦੋ ਦਿਨਾਂ ਬਾਅਦ ਦੇ ਦੇਵੇ।
ਸਲਿੰਦਰਪਾਲ ਨੇ ਕਿਹਾ ਕਿ ਉਕਤ ਪੈਸੇ ਉਸ ਨੇ ਜੱਸੀ ਨੂੰ ਹਰਜਿੰਦਰ ਸਿੰਘ ਅਤੇ ਦਲਜੀਤ ਸਿੰਘ ਨਿਵਾਸੀ ਆਦਮਪੁਰ ਦੀ ਹਾਜ਼ਰੀ ਵਿਚ ਦਿੱਤੇ, ਜਿਸ ਦੇ ਥੋੜ੍ਹੇ ਦਿਨਾਂ ਬਾਅਦ ਆ ਕੇ ਫਾਈਲ ਕਲੀਅਰ ਕਰਵਾਉਣ ਦੇ ਨਾਂ ’ਤੇ ਜੱਸੀ ਉਸ ਕੋਲੋਂ 60 ਹਜ਼ਾਰ, 40 ਹਜ਼ਾਰ, 35 ਹਜ਼ਾਰ, 30 ਹਜ਼ਾਰ ਅਤੇ 25 ਹਜ਼ਾਰ ਰੁਪਏ ਵੱਖ-ਵੱਖ ਸਮੇਂ ਲੈ ਗਿਆ। ਲਗਭਗ 3 ਮਹੀਨੇ ਬਾਅਦ ਜਦੋਂ ਜੱਸੀ ਨੇ ਉਸ ਨੂੰ ਕਿਹਾ ਕਿ ਉਸ ਦੀ ਐੱਨ. ਓ. ਸੀ. ਮਿਲ ਜਾਵੇਗੀ ਤਾਂ ਬਾਕੀ ਦੇ ਢਾਈ ਲੱਖ ਰੁਪਏ ਉਸ ਨੂੰ ਦੇ ਦੇਵੇ ਤਾਂ ਉਸ ਨੇ ਜੱਸੀ ਨੂੰ ਪੈਸੇ ਦੇ ਦਿੱਤੇ ਪਰ ਲੱਗਭਗ ਇਕ ਸਾਲ ਉਸ ਨੇ ਐੱਨ. ਓ. ਸੀ. ਨਹੀਂ ਦਿਵਾਈ ਅਤੇ ਉਲਟਾ ਉਸ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ। ਪੁਲਸ ਨੇ ਜਾਂਚ ਤੋਂ ਬਾਅਦ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਸਾਰੇ ਪੋਲਿੰਗ ਬੂਥਾਂ ’ਤੇ ਰਹੇਗੀ ਸਖ਼ਤੀ, ਹੋਵੇਗੀ 100 ਫ਼ੀਸਦੀ ਵੈੱਬਕਾਸਟਿੰਗ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੂਰਪੁਰ ਬੇਦੀ ਦੇ ਫ਼ੌਜੀ ਨੌਜਵਾਨ ਦੀ ਲੱਦਾਖ ਵਿਖੇ ਸ਼ੱਕੀ ਹਾਲਾਤ 'ਚ ਮੌਤ, ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
NEXT STORY