ਨਵੀਂ ਦਿੱਲੀ (ਭਾਸ਼ਾ) - ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (SIR) ਅਧੀਨ 9 ਸੂਬਿਆਂ ਤੇ 3 ਕੇਂਦਰ ਸ਼ਾਸਤ ਖੇਤਰਾਂ ’ਚ ਲਗਭਗ 6.5 ਕਰੋੜ ਵੋਟਰਾਂ ਨੂੰ ਵੋਟਰ ਸੂਚੀਆਂ ਤੋਂ ਹਟਾ ਦਿੱਤਾ ਗਿਆ ਹੈ। SIR ਪ੍ਰਕਿਰਿਆ ਲੰਘੇ ਸਾਲ 27 ਅਕਤੂਬਰ ਨੂੰ 12 ਸੂਬਿਆਂ ਤੇ ਕੇਂਦਰ ਸ਼ਾਸਤ ਖੇਤਰਾਂ ’ਚ ਸ਼ੁਰੂ ਹੋਈ ਸੀ। ਉਸ ਸਮੇਂ ਕੁੱਲ 50.90 ਕਰੋੜ ਵੋਟਰ ਰਜਿਸਟਰਡ ਸਨ। ਹਾਲਾਂਕਿ, ਵੱਖਰੇ ਤੌਰ ’ਤੇ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀਆਂ ’ਚ ਵੋਟਰਾਂ ਦੀ ਗਿਣਤੀ ਘਟ ਕੇ 44.40 ਕਰੋੜ ਰਹਿ ਗਈ ਹੈ।
ਇਹ ਵੀ ਪੜ੍ਹੋ : ਅਮਰੀਕਾ ਨੇ ਮੁੜ ਡਿਪੋਰਟ ਕੀਤੇ 209 ਭਾਰਤੀ, ਕਈ ਖ਼ਤਰਨਾਕ ਗੈਂਗਸਟਰ ਵੀ ਸ਼ਾਮਲ
ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਨਾਂ ਸੂਚੀ ’ਚੋਂ ਹਟਾ ਦਿੱਤੇ ਗਏ ਹਨ, ਨੂੰ ਏ. ਐੱਸ. ਡੀ. ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ। ਇਸ ਦਾ ਭਾਵ ਗੈਰਹਾਜ਼ਰ, ਤਬਾਦਲਾ, ਮ੍ਰਿਤਕ/ਡੁਪਲੀਕੇਟ ਹੈ। ਉਨ੍ਹਾਂ ਪਹਿਲੇ ਉਪਲਬਧ ਰੁਝਾਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ SIR ਪ੍ਰਕਿਰਿਆ ’ਚ ਸ਼ਾਮਲ ਸੂਬਿਆਂ ਤੇ ਕੇਂਦਰ ਸ਼ਾਸਤ ਖੇਤਰਾਂ ’ਚ ਪੇਂਡੂ ਹਲਕਿਆਂ ਦੇ ਮੁਕਾਬਲੇ ਸ਼ਹਿਰੀ ਹਲਕਿਆਂ ਚ ਗਣਨਾ ’ਫਾਰਮਾਂ ਦਾ ਸੰਗ੍ਰਹਿ ‘ਕਾਫ਼ੀ ਘੱਟ’ ਰਿਹਾ ਹੈ। ਉੱਤਰ ਪ੍ਰਦੇਸ਼ ’ਚ SIR ਪ੍ਰਕਿਰਿਆ ਤੋਂ ਬਾਅਦ ਮੰਗਲਵਾਰ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ ’ਚੋਂ 28.90 ਲੱਖ ਵੋਟਰਾਂ ਦੇ ਨਾਂ ਹਟਾ ਦਿੱਤੇ ਗਏ ਹਨ। ਇਸ ਅਨੁਸਾਰ ਸੂਬੇ ’ਚ ਹੁਣ 12.55 ਕਰੋੜ ਵੋਟਰ ਹਨ।
ਇਹ ਵੀ ਪੜ੍ਹੋ : ਗਰਮੀਆਂ 'ਚ AC ਚਲਾ ਕੇ ਵੀ ਨਹੀਂ ਆਵੇਗਾ ਬਿਜਲੀ ਦਾ ਬਿਲ, ਬੱਸ ਕਰ ਲਓ ਇਹ ਛੋਟਾ ਜਿਹਾ ਕੰਮ
ਕਮਿਸ਼ਨ ਨੇ ਇਕ ਪ੍ਰੈਸ ਕਾਨਫਰੰਸ ’ਚ ਕਿਹਾ ਕਿ ਪਹਿਲਾਂ ਸੂਚੀਬੱਧ 15.44 ਕਰੋੜ ਵੋਟਰਾਂ ’ਚੋਂ 2.89 ਕਰੋੜ ਭਾਵ ਲਗਭਗ 18.70 ਫੀਸਦੀ ਵੋਟਰਾਂ ਦੇ ਨਾਂ ਮੌਤ, ਸਥਾਈ ਪ੍ਰਵਾਸ ਜਾਂ ਕਈ ਰਜਿਸਟ੍ਰੇਸ਼ਨਾਂ ਕਾਰਨ ਡਰਾਫਟ ਸੂਚੀ ’ਚ ਸ਼ਾਮਲ ਨਹੀਂ ਕੀਤੇ ਗਏ ਸਨ। SIR ਦਾ ਦੂਜਾ ਪੜਾਅ ਲੰਘੀ 4 ਨਵੰਬਰ ਨੂੰ ਅੰਡੇਮਾਨ ਤੇ ਨਿਕੋਬਾਰ ਟਾਪੂ, ਲਕਸ਼ਦੀਪ, ਛੱਤੀਸਗੜ੍ਹ, ਗੋਆ, ਗੁਜਰਾਤ, ਕੇਰਲ, ਮੱਧ ਪ੍ਰਦੇਸ਼, ਪੁਡੂਚੇਰੀ, ਰਾਜਸਥਾਨ, ਤਾਮਿਲਨਾਡੂ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ ’ਚ ਸ਼ੁਰੂ ਹੋਇਆ ਸੀ।
ਇਹ ਵੀ ਪੜ੍ਹੋ : ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਲਈ ਬਹੁਤ ਸ਼ੁੱਭ ਰਹੇਗਾ ਨਵਾਂ ਸਾਲ, ਰੋਜ਼ਾਨਾ ਹੋਵੇਗੀ ਪੈਸੇ ਦੀ ਬਰਸਾਤ!
ਆਸਾਮ ’ਚ ਚੱਲ ਰਹੀ ਹੈ ਵੱਖਰੀ ਵਿਸ਼ੇਸ਼ ਸੋਧ ਮੁਹਿੰਮ
ਆਸਾਮ ’ਚ ਵੋਟਰ ਸੂਚੀਆਂ ਦੀ ਇਕ ਵੱਖਰੀ 'ਵਿਸ਼ੇਸ਼ ਸੋਧ' ਮੁਹਿੰਮ ਚੱਲ ਰਹੀ ਹੈ। 2003 ’ਚ ਵੋਟਰ ਸੂਚੀਆਂ ਦੀ ਕੀਤੀ ਗਈ ਵਿਸ਼ੇਸ਼ ਤੀਬਰ ਸੋਧ (SIR) ਨੂੰ ਹੁਣ ਸੂਬੇ ਦੀਆਂ ਵੋਟਰ ਸੂਚੀਆਂ ਲਈ ਆਧਾਰ ਵਜੋਂ ਵਰਤਿਆ ਜਾਵੇਗਾ। ਬਿਹਾਰ ’ਚ ਵੀ ਇਹੀ ਮਿਆਰ ਅਪਣਾਇਆ ਗਿਆ ਸੀ। ਵਧੇਰੇ ਸੂਬਿਆਂ ’ਚ ਆਖਰੀ SIR ਪ੍ਰਕਿਰਿਆ 2002 ਤੇ 2004 ਦਰਮਿਆਨ ਕੀਤੀ ਗਈ ਸੀ। SIR ਦਾ ਮੁੱਖ ਮੰਤਵ ਵਿਦੇਸ਼ੀ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਜਨਮ ਸਥਾਨ ਦੀ ਪੁਸ਼ਟੀ ਕਰ ਕੇ ਵੋਟਰ ਸੂਚੀਆਂ ਤੋਂ ਹਟਾਉਣਾ ਹੈ। ਇਹ ਕਦਮ ਬੰਗਲਾਦੇਸ਼ ਤੇ ਮਿਆਂਮਾਰ ਸਮੇਤ ਵੱਖ-ਵੱਖ ਦੇਸ਼ਾਂ ਤੋਂ ਆਏ ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਚੱਲ ਰਹੀ ਕਾਰਵਾਈ ਨੂੰ ਮੁੱਖ ਰਖਦਿਆਂ ਅਹਿਮ ਹੈ।
ਇਹ ਵੀ ਪੜ੍ਹੋ : ਹੁਣ ਘਰ ਬੈਠੇ Online ਰੀਨਿਊ ਕਰੋ ਆਪਣਾ ਡਰਾਈਵਿੰਗ ਲਾਇਸੈਂਸ, RTO ਜਾਣ ਦੀ ਲੋੜ ਨਹੀਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੀ ਫਰਕ ਹੁੰਦੈ ਬਾਰ, ਕਲੱਬ ਅਤੇ ਪੱਬ 'ਚ? ਨਹੀਂ ਪਤਾ ਤਾਂ ਜਾਣ ਲਓ
NEXT STORY