ਜਲੰਧਰ (ਕੁੰਦਨ, ਪੰਕਜ)- ਜਲੰਧਰ ਦੀ ਬਸਤੀ ਨੌ ਦੀ ਮਸ਼ਹੂਰ ਸਪੋਰਟਸ ਮਾਰਕਿਟ ਵਿਚ ਹਰ ਸਾਲ ਕਰੋੜਾਂ ਰੁਪਏ ਦਾ ਵਪਾਰ ਹੁੰਦਾ ਹੈ। ਇਸ ਮਾਰਕਿਟ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਲੋਕ ਖੇਡਾਂ ਦਾ ਸਾਮਾਨ ਲੈਣ ਲਈ ਆਉਂਦੇ ਹਨ। ਇਸ ਦੇ ਉਲਟ ਸਪੋਰਟਸ ਮਾਰਕਿਟ ਦੇ ਕੋਲ ਪੋਸਟ ਆਫ਼ਿਸ ਦੇ ਬਾਹਰ ਹਰ ਰੋਜ਼ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਨਗਰ ਨਿਗਮ ਦੇ ਕਰਮਚਾਰੀ ਵੀ ਲੱਗੇ ਕੂੜੇ ਦੇ ਢੇਰ ਨੂੰ ਚੁੱਕਣ ਵੱਲ ਕੋਈ ਧਿਆਨ ਨਹੀਂ ਦੇ ਰਹੇ। ਸਪੋਰਟਸ ਮਾਰਕਿਟ ਵਿਚ ਜਿੰਮ ਕਾਰੋਬਾਰੀ ਰੇਸ਼ਮ ਦਾ ਕਹਿਣਾ ਹੈ ਕਿ ਸਪੋਰਟਸ ਮਾਰਕਿਟ ਨਗਰ ਨਿਗਮ ਦਾ ਕੋਈ ਵੀ ਕਰਮਚਾਰੀ ਸਫ਼ਾਈ ਕਰਨ ਕਦੇ ਨਹੀਂ ਆਉਂਦਾ, ਜਿਸ ਕਾਰਨ ਪੂਰਾ ਦਿਨ ਕੂੜਾ ਇੰਝ ਹੀ ਫੈਲਿਆ ਰਹਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਨਵਾਂ ਮੋੜ, ਸੁਖਬੀਰ ਬਾਦਲ ਹੋਏ ਸੁਰਖਰੂ, ਹੁਣ ਖੁੱਲ੍ਹ ਕੇ ਟੱਕਰਨਗੇ ਵਿਰੋਧੀਆਂ ਨੂੰ
ਸੋਪਰਟਸ ਕਾਰੋਬਾਰੀ ਰੇਸ਼ਮ ਦਾ ਕਹਿਣਾ ਹੈ ਕਿ ਸਪੋਰਟਸ ਮਾਰਕਿਟ ਦੇ ਕਾਰੋਬਾਰੀ ਹਰ ਸਾਲ ਸਰਕਾਰਾਂ ਨੂੰ ਕਰੋੜਾਂ ਰੁਪਏ ਦਾ ਟੈਕਸ ਅਦਾ ਕਰਦੇ ਹਨ। ਇਸ ਦੇ ਬਾਵਜੂਦ ਇਸ ਸਪੋਰਟਸ ਮਾਰਕਿਟ ਵਿਚ ਸਫ਼ਾਈ ਦਾ ਉਚਿਤ ਪ੍ਰਬੰਧ ਨਹੀਂ ਹਨ। ਇਸ ਸਪੋਰਟਸ ਮਾਰਕਿਟ ਵਿਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਲੋਕ ਜਿੱਥੇ ਸਪੋਰਟਸ ਦੀ ਖ਼ਰੀਦਦਾਰੀ ਕਰਨ ਆਉਂਦੇ ਹਨ, ਉਨ੍ਹਾਂ 'ਤੇ ਵੀ ਸਪੋਰਟਸ ਮਾਰਕਿਟ ਵਿਚ ਸਫ਼ਾਈ ਨਾ ਹੁੰਦੀ ਵੇਖ ਕੇ ਬੁਰਾ ਅਸਰ ਪੈਂਦਾ ਹੈ। ਕਾਰੋਬਾਰੀ ਰੇਸ਼ਮ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਸੋਪਰਟਸ ਮਾਰਕਿਟ ਵਿਚ ਲੱਗੇ ਇਸ ਕੂੜੇ ਦੇ ਢੇਰ ਨੂੰ ਸਾਫ਼ ਕਰਵਾਇਆ ਜਾਵੇ ਅਤੇ ਪੂਰੀ ਸਪੋਰਟਸ ਮਾਰਕਿਟ ਵਿਚ ਵੀ ਸਫ਼ਾਈ ਦਾ ਵੀ ਉਚਿੱਤ ਪ੍ਰਬੰਧ ਕਰਵਾਇਆ ਜਾਵੇ।
ਇਹ ਵੀ ਪੜ੍ਹੋ : ਲੱਗ ਗਈਆਂ ਮੌਜਾਂ, ਪੰਜਾਬ 'ਚ ਲਗਾਤਾਰ ਤਿੰਨ ਛੁੱਟੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੀ ਸਿਆਸਤ 'ਚ ਨਵਾਂ ਮੋੜ, ਸੁਖਬੀਰ ਬਾਦਲ ਹੋਏ ਸੁਰਖਰੂ, ਹੁਣ ਖੁੱਲ੍ਹ ਕੇ ਟੱਕਰਨਗੇ ਵਿਰੋਧੀਆਂ ਨੂੰ
NEXT STORY