ਜਲੰਧਰ (ਮਹੇਸ਼)- ਬੱਸ ਸਟੈਂਡ ’ਤੇ ਚੰਡੀਗੜ੍ਹ ਤੋਂ ਜਲੰਧਰ ਆਈ ਇਕ ਕੁੜੀ ਦੀ ਤਬੀਅਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਸ ਦੇ ਨਾਲ ਆਈ ਇਕ ਹੋਰ ਕੁੜੀ ਨੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਤੇ ਬੱਸ ਸਟੈਂਡ ਪੁਲਸ ਨੂੰ ਸੂਚਨਾ ਦਿੱਤੀ। ਐੱਸ.ਆਈ. ਮੇਜਰ ਸਿੰਘ ਰਿਆੜ ਨੇ ਦੱਸਿਆ ਕਿ ਕੁੜੀ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਸਿਵਲ ਹਸਪਤਾਲ ਤੋਂ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਕੁੜੀ ਨਾਲ ਚੰਡੀਗੜ੍ਹ ਤੋਂ ਆਈ ਕੁੜੀ ਨੇ ਮ੍ਰਿਤਕਾ ਦਾ ਨਾਂ ਬਬਲੀ ਦੱਸਿਆ ਸੀ। ਉਸ ਨੇ ਕਿਹਾ ਕਿ ਉਹ ਇਸ ਤੋਂ ਵੱਧ ਉਸ ਬਾਰੇ ਕੁਝ ਨਹੀਂ ਜਾਣਦੀ । ਇਲਾਜ ਦੌਰਾਨ ਵੀ ਮ੍ਰਿਤਕ ਕੁੜੀ ਸਿਰਫ ਆਪਣਾ ਨਾਂ ਹੀ ਦੱਸ ਰਹੀ ਸੀ ਤੇ ਆਪਣੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਉਸ ਦੀ ਉਮਰ 22-23 ਸਾਲ ਸੀ ਪਰ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ- ਕੀ ਸੱਤਾ ਵਿਰੋਧੀ ਲਹਿਰ ਤੇ ਕਿਸਾਨਾਂ ਦੀ ਨਾਰਾਜ਼ਗੀ ਤੋਂ ਪਾਰ ਪਾ ਸਕੇਗੀ ਭਾਜਪਾ ?
ਸ਼ਨਾਖਤ ਲਈ ਬੱਸ ਸਟੈਂਡ ਪੁਲਸ ਵੱਲੋਂ ਉਸ ਦੀ ਲਾਸ਼ ਨੂੰ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰਖਵਾ ਦਿੱਤਾ ਗਿਆ ਹੈ। ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਐੱਸ.ਆਈ. ਮੇਜਰ ਸਿੰਘ ਰਿਆੜ ਨੇ ਦੱਸਿਆ ਕਿ ਪੁਲਸ ਵੀ ਉਸ ਦੀ ਪਛਾਣ ਲਈ ਆਪਣੇ ਪੱਧਰ ’ਤੇ ਯਤਨ ਕਰ ਰਹੀ ਹੈ।
ਇਹ ਵੀ ਪੜ੍ਹੋ- ਟਿਕਟ ਦੇ ਜੁਗਾੜ ’ਚ ਪਾਲਾ ਬਦਲਣ ਲੱਗੇ ਆਗੂ, ਅਮਿਤ ਸ਼ਾਹ ਨੂੰ ਮਿਲੇ ਚੌਧਰੀ ਜ਼ੁਲਫਿਕਾਰ, 2 ਪਾਰਟੀਆਂ ਨੂੰ ਲੱਗਾ ਝਟਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
7 ਸਾਲਾ ਬੱਚਾ ਖੇਡਦੇ ਸਮੇਂ ਸਾਮਾਨ ਢੋਹਣ ਵਾਲੀ ਗੱਡੀ ਹੇਠ ਆਇਆ, ਹਾਲਤ ਗੰਭੀਰ
NEXT STORY