ਕਪੂਰਥਲਾ, (ਮੱਲ੍ਹੀ)- ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਦੇ ਨਿਰਦੇਸ਼ਾਂ ’ਤੇ ਐੱਸ. ਐੱਮ. ਓ. ਕਾਲਾ ਸੰਘਿਆਂ ਡਾ. ਮਨਜੀਤ ਕੁਮਾਰ ਦੀ ਪ੍ਰਧਾਨਗੀ ’ਚ ਮੈਡੀਕਲ ਅਫਸਰ ਇੰਚਾਰਜ ਗੁਣਤਾਸ ਦੀ ਨਿਗਰਾਨੀ ’ਚ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਦੀ ਟੀਮ ਵੱਲੋਂ ਮਨਸੂਰਵਾਲ ਦੋਨਾਂ ਦੇ ਇਲਾਕੇ ’ਚ ਪੀਣ ਵਾਲੇ ਪਾਣੀ ਦੇ ਸੈਂਪਲ ਭਰੇ ਗਏ।
ਰੰਧਾਵਾ ਨੇ ਦੱਸਿਆ ਕਿ ਇਨ੍ਹਾਂ ਸੈਂਪਲਾਂ ਨੂੰ ਟੈਸਟ ਦੇ ਲਈ ਸਟੇਟ ਫੂਡ ਸੇਫਟੀ ਲੈਬ ਖਰਡ਼ ਭੇਜਿਆ ਜਾਵੇਗਾ ਤੇ ਰਿਪੋਰਟ ਆਉਣ ’ਤੇ ਪਤਾ ਲੱਗ ਜਾਵੇਗਾ ਕਿ ਪਾਣੀ ਪੀਣ ਯੋਗ ਹੈ ਜਾਂ ਨਹੀਂ। ਇਸ ਮੌਕੇ ਹੈਲਥ ਇੰਸਪੈਕਟਰ ਜਸਪਾਲ ਰੰਧਾਵਾ, ਗੁਰਪ੍ਰੀਤ ਰੰਧਾਵਾ, ਪ੍ਰਗਟ ਜਗਜੀਤ, ਸੰਦੀਪ, ਅਮਰਦੀਪ, ਸਰਬਜੀਤ, ਵਰਿੰਦਰਪਾਲ ਆਦਿ ਹਾਜ਼ਰ ਸਨ।
ਰੇਤ ਦੀ ਨਾਜਾਇਜ਼ ਖੋਦਾਈ ਦੇ ਦੋਸ਼ ’ਚ ਟਰੈਕਟਰ-ਟਰਾਲੀ ਚਾਲਕ ਕਾਬੂ
NEXT STORY