ਜਲੰਧਰ (ਮ੍ਰਿਦੁਲ)— ਰਾਜਾ ਗਾਰਡਨ ਦੇ ਅੰਤਰਗਤ ਆਉਂਦੇ ਇਕ ਘਰ 'ਚ ਇਕ ਸ਼ਾਤਿਰ ਚੋਰ ਨੇ ਦਿਨ-ਦਿਹਾੜੇ ਧਾਵਾ ਬੋਲ ਦਿੱਤਾ। ਹਾਲਾਂਕਿ ਘਰ ਦੇ ਮਾਲਕ ਚੋਰ ਦੇ ਅੰਦਰ ਦਾਖਲ ਹੋਣ ਦੇ ਕਰੀਬ 10 ਮਿੰਟ ਬਾਅਦ ਵਾਪਸ ਆਏ। ਜਿਵੇਂ ਹੀ ਚੋਰ ਨੂੰ ਪਤਾ ਲੱਗਿਆ ਕਿ ਮਾਲਕ ਦੇ ਘਰ ਦਾ ਮੇਨ ਗੇਟ ਖੁੱਲ੍ਹ ਰਿਹਾ ਹੈ ਤਾਂ ਚੋਰ ਕੰਧ ਟੱਪ ਕੇ ਭੱਜਣ 'ਚ ਕਾਮਯਾਬ ਹੋ ਗਿਆ। ਸਾਰਾ ਮਾਮਲਾ ਸੀ. ਸੀ. ਟੀ. ਵੀ. 'ਚ ਕੈਦ ਹੋ ਚੁੱਕਾ ਹੈ। ਪੀੜਤ ਨੇ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਹੈ।

ਪੁਲਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਉਹ ਘਰ ਤੋਂ ਕੁੱਝ ਦੇਰ ਲਈ ਕਿਸੇ ਕੰਮ ਗਏ ਸਨ, ਜਿਸ ਦੌਰਾਨ ਇਕ ਚੋਰ ਘਰ ਅੰਦਰ ਕੰਧ ਟੱਪ ਕੇ ਦਾਖਲ ਹੋ ਗਿਆ। ਕਰੀਬ 10 ਮਿੰਟ ਬਾਅਦ ਜਦ ਉਹ ਘਰ ਵਾਪਸ ਆਏ ਤਾਂ ਮੇਨ ਗੇਟ ਦਾ ਤਾਲਾ ਖੋਲ੍ਹ ਅੰਦਰ ਗਏ ਤਾਂ ਅੰਦਰ ਜਾ ਕੇ ਵੇਖਿਆ ਕਿ ਥੋੜ੍ਹਾ ਸਾਮਾਨ ਖਿੱਲਰਿਆ ਪਿਆ ਸੀ। ਮੇਨ ਗੇਟ ਖੁੱਲ੍ਹਣ ਦੀ ਆਵਾਜ਼ ਸੁਣ ਕੇ ਅੰਦਰ ਦਾਖਲ ਹੋਇਆ ਚੋਰ ਤੁਰੰਤ ਕੰਧ ਟੱਪ ਕੇ ਭੱਜਣ 'ਚ ਫਰਾਰ ਹੋ ਗਿਆ, ਹਾਲਾਂਕਿ ਸਹੀ ਸਮੇਂ 'ਤੇ ਪਹੁੰਚਣ ਕਾਰਣ ਉਨ੍ਹਾਂ ਦੇ ਘਰ ਕੋਈ ਚੋਰੀ ਨਹੀਂ ਹੋਈ।
ਸ਼ੱਕੀ ਹਾਲਾਤ 'ਚ 10 ਸਾਲਾ ਬੱਚੀ ਦੀ ਮੌਤ, ਘਰ ਵਾਲੇ ਦੱਸ ਰਹੇ ਹਨ ਕਤਲ
NEXT STORY