ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਪਿੰਡ ਬਘੌਰਾਂ ’ਚ ਮੇਲਾ ਵੇਖਣ ਗਏ ਪਰਿਵਾਰ ਦੀ ਗੈਰ-ਹਾਜ਼ਰੀ ’ਚ ਅਣਪਛਾਤੇ ਚੋਰਾਂ ਵੱਲੋਂ ਸੁੰਨੇ ਦੇ ਘਰ ’ਚੋਂ ਕਰੀਬ 4 ਤੋਲੇ ਸੋਨੇ ਦੇ ਗਹਿਣੇ ਅਤੇ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਹੈ। ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸੀਮਾ ਰਾਣੀ ਪਤਨੀ ਜਸਪਾਲ ਚੁੰਬਰ ਵਾਸੀ ਪਿੰਡ ਬਘੌਰਾਂ ਨੇ ਦੱਸਿਆ ਕਿ ਉਹ ਆਪਣੀ ਸੱਸ ਸੱਤਿਆ ਦੇਵੀ ਨਾਲ ਉਸ ਦੇ ਘਰ ਰਹਿੰਦੀ ਹੈ।
ਉਸ ਦੇ ਜੇਠ ਦਾ ਘਰ ਉਸ ਦੇ ਘਰ ਦੇ ਸਾਹਮਣੇ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿਚ ਸਥਿਤ ਪੰਜ ਪੀਰਾ ਦੇ ਸਥਾਨ ’ਤੇ ਸਾਲਾਨਾ ਮੇਲਾ ਲੱਗਾ ਸੀ, ਜਿਸ ਨੂੰ ਵੇਖਣ ਲਈ ਉਹ ਬੀਤੀ ਰਾਤ ਆਪਣੀ ਸੱਸ ਨਾਲ ਮੇਲੇ ’ਤੇ ਗਈ ਹੋਈ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਮੇਲਾ ਵੇਖ ਕੇ ਘਰ ਪਰਤੇ ਤਾਂ ਅੰਦਰ ਪਏ ਬਕਸੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਡੱਬੇ ’ਚੋਂ 4 ਜੋੜੇ ਸੋਨੇ ਦੀਆਂ ਵਾਲੀਆਂ, 2 ਮੁੰਦਰੀਆਂ (ਲੇਡੀਜ਼), 2 ਸੋਨੇ ਦੀਆਂ ਚੇਨਾਂ, ਇਕ ਜੋੜਾ ਨੌਤੀਆਂ (ਕੁੱਲ 4 ਤੋਲੇ ਸੋਨਾ) ਅਤੇ 15 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਜਲੰਧਰ ਰੇਂਜ ’ਚ 500 ਤੋਂ ਵੱਧ ਪੁਲਸ ਮੁਲਾਜ਼ਮਾਂ ਦਾ ਫੇਰਬਦਲ, ਨਸ਼ਾ ਤਸਕਰਾਂ ਵਿਰੁੱਧ ਦਿੱਤੇ ਗਏ ਸਖ਼ਤ ਨਿਰਦੇਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਖੇਤਾਂ 'ਚ ਕੰਮ ਕਰਦਿਆਂ 4 ਧੀਆਂ ਦੇ ਪਿਓ ਦੀ ਤੜਫ਼-ਤੜਫ਼ ਕੇ ਹੋਈ ਦਰਦਨਾਕ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
NEXT STORY