ਜਲੰਧਰ (ਖੁਰਾਣਾ)–ਸਰਕਾਰੀ ਕਰਮਚਾਰੀਆਂ ਦੀ ਡਿਊਟੀ ਇਲੈਕਸ਼ਨ ਵਰਗੇ ਕੰਮਾਂ ਵਿਚ ਲਗਾ ਦੇਣ ਨਾਲ ਕਿਸ ਤਰ੍ਹਾਂ ਸਰਕਾਰੀ ਮਹਿਕਮਿਆਂ ਦਾ ਨੁਕਸਾਨ ਹੁੰਦਾ ਹੈ ਅਤੇ ਨਾਜਾਇਜ਼ ਕੰਮ ਕਰਨ ਵਾਲਿਆਂ ਦੀ ਮੌਜ ਲੱਗ ਜਾਂਦੀ ਹੈ। ਇਸ ਦੀ ਇਕ ਉਦਾਹਰਣ ਬੀਤੇ ਦਿਨ ਉਸ ਸਮੇਂ ਵੇਖਣ ਨੂੰ ਮਿਲੀ, ਜਦੋਂ ਸਰਕਾਰ ਨੇ ਨਗਰ ਨਿਗਮ ਦੇ ਬਿਲਡਿੰਗ ਮਹਿਕਮੇ ਦੇ ਏ. ਟੀ. ਪੀ. ਵਜੀਰ ਰਾਜ ਦੀ ਇਲੈਕਸ਼ਨ ਡਿਊਟੀ ਤਾਂ ਲਗਾ ਦਿੱਤੀ ਪਰ ਇਸ ਦੇ ਕਾਰਨ ਉਨ੍ਹਾਂ ਦੇ ਇਲਾਕੇ ਵਿਚ ਥਾਂ-ਥਾਂ ਨਾਜਾਇਜ਼ ਨਿਰਮਾਣ ਹੋਣ ਲੱਗੇ ਹਨ।
ਹਾਲਾਤ ਇਥੋਂ ਤੱਕ ਪਹੁੰਚ ਗਏ ਕਿ ਜਿਨ੍ਹਾਂ ਨਾਜਾਇਜ਼ ਬਿਲਡਿੰਗਾਂ ਨੂੰ ਵਜੀਰ ਰਾਜ ਅਤੇ ਉਨ੍ਹਾਂ ਦੇ ਬਿਲਡਿੰਗ ਇੰਸਪੈਕਟਰ ਨੇ ਰੁਕਵਾਇਆ ਸੀ, ਉਥੇ ਹੁਣ ਫਿਰ ਨਿਰਮਾਣ ਲਗਾਤਾਰ ਜਾਰੀ ਹਨ ਅਤੇ ਲੈਂਟਰ ਪਿੱਲਰ ਤੱਕ ਪਾ ਲਏ ਗਏ ਹਨ। ਏ. ਟੀ. ਪੀ. ਵਜੀਰ ਰਾਜ ਨੇ ਮੇਅਰ ਜਗਦੀਸ਼ ਰਾਜਾ ਦੇ ਵਾਰਡ ਵਿਚ ਲਵਲੀ ਢਾਬੇ ਦੇ ਸਾਹਮਣੇ ਬਣੀ ਰਤਨ ਫਰਨੀਚਰ ਵਾਲੀ ਬਿਲਡਿੰਗ ਨੂੰ ਨੋਟਿਸ ਜਾਰੀ ਕੀਤੇ ਸਨ ਅਤੇ ਕੰਮ ਰੁਕਵਾਇਆ ਸੀ ਪਰ ਏ. ਟੀ. ਪੀ. ਦੇ ਬਿਜ਼ੀ ਹੋ ਜਾਣ ਕਾਰਨ ਉਥੇ ਵੀ ਨਿਰਮਾਣ ਕੰਮ ਲਗਭਗ ਪੂਰਾ ਕਰ ਲਿਆ ਗਿਆ ਹੈ। ਇਕ ਹੋਰ ਸਥਾਨ ’ਤੇ ਵੀ ਨਿਰਮਾਣ ਕੰਮ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ: ਫਗਵਾੜਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਸ਼ਰੇਆਮ ਕੁੱਟਮਾਰ, ਪਾੜੀ ਵਰਦੀ, ਕੱਢੀਆਂ ਗੰਦੀਆਂ ਗਾਲਾਂ

ਇਸ ਮਾਮਲੇ ਵਿਚ ਜਦੋਂ ਏ. ਟੀ. ਪੀ. ਵਜੀਰ ਰਾਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਦਾ ਕਾਰਨ ਚੋਣ ਡਿਊਟੀ ਵਿਚ ਬਿਜ਼ੀ ਹੋਣਾ ਦੱਸਿਆ ਅਤੇ ਕਿਹਾ ਕਿ ਰਤਨ ਫਰਨੀਚਰ ਵਾਲੀ ਬਿਲਡਿੰਗ ਨੂੰ ਡਿਮੋਲਿਸ਼ਨ ਨੋਟਿਸ ਤੱਕ ਜਾਰੀ ਕੀਤੇ ਜਾ ਚੁੱਕੇ ਹਨ। ਬਾਕੀ ਥਾਵਾਂ ’ਤੇ ਵੀ ਜੇਕਰ ਬਿਨਾਂ ਨਕਸ਼ਾ ਨਿਰਮਾਣ ਹੋਇਆ ਤਾਂ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਰਿਹਾਇਸ਼ੀ ਨਕਸ਼ਿਆਂ ’ਤੇ ਕਾਰੋਬਾਰੀ ਬਿਲਡਿੰਗ ਨਹੀਂ ਬਣਨ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਤਰਨ ਤਾਰਨ 'ਚ ਵੱਡੀ ਵਾਰਦਾਤ, ਰਾਤੋ-ਰਾਤ ਲੁਟੇਰਿਆਂ ਨੇ ਬੈਂਕ 'ਚੋਂ ਲੁੱਟੀ ਲੱਖਾਂ ਦੀ ਨਕਦੀ
ਏ. ਟੀ. ਪੀ. ਵਿਕਾਸ ਦੁਆ ਦੀ ਅਗਵਾਈ ਵਿਚ 2 ਨਾਜਾਇਜ਼ ਕਾਲੋਨੀਆਂ ’ਤੇ ਚੱਲੀ ਨਿਗਮ ਦੀ ਡਿੱਚ
ਇਕ ਪਾਸੇ ਤਾਂ ਨਿਗਮ ਦੇ ਏ. ਟੀ. ਪੀ. ਵਜੀਰ ਰਾਜ ਚੋਣ ਡਿਊਟੀ ਵਿਚ ਬਿਜ਼ੀ ਹੋਣ ਕਾਰਨ ਨਾਜਾਇਜ਼ ਨਿਰਮਾਣਾਂ ’ਤੇ ਕਾਰਵਾਈ ਕਰਨ ਦਾ ਸਮਾਂ ਨਹੀਂ ਕੱਢ ਪਾ ਰਹੇ, ਉਥੇ ਹੀ ਨਿਗਮ ਦੇ ਦੂਸਰੇ ਏ. ਟੀ. ਪੀ. ਵਿਕਾਸ ਦੁਆ ਦੀ ਅਗਵਾਈ ਵਿਚ ਅੱਜ ਨਿਗਮ ਦੇ ਬਿਲਡਿੰਗ ਮਹਿਕਮੇ ਨੇ ਵੈਸਟ ਵਿਧਾਨ ਸਭਾ ਹਲਕੇ ਵਿਚ ਦੋ ਥਾਵਾਂ ’ਤੇ ਕਾਰਵਾਈ ਕਰਦਿਆਂ ਨਾਜਾਇਜ਼ ਕਾਲੋਨੀਆਂ ਨੂੰ ਤੋੜ ਦਿੱਤਾ ਅਤੇ ਬੂਟਾ ਪਿੰਡ, ਸਿਧਾਰਥ ਨਗਰ ਵਿਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਦੁਕਾਨਾਂ ਨੂੰ ਮਲੀਆਮੇਟ ਕਰ ਦਿੱਤਾ। ਅਜਿਹੀ ਹੀ ਕਾਰਵਾਈ ਕਾਲਾ ਸੰਘਿਆਂ ਰੋਡ ’ਤੇ ਨਹਿਰ ਦੇ ਨੇੜੇ ਕੀਤੀ ਗਈ, ਜਿਥੇ ਨਾਜਾਇਜ਼ ਤੌਰ ’ਤੇ ਵੱਡੀ ਕਾਲੋਨੀ ਕੱਟੀ ਜਾ ਰਹੀ ਸੀ। ਇਥੇ ਡਿੱਚ ਮਸ਼ੀਨਾਂ ਨੇ ਸੜਕਾਂ ਆਦਿ ਨੂੰ ਤੋੜ ਦਿੱਤਾ ਅਤੇ ਪਲਾਟਿੰਗ ਨੂੰ ਵੀ ਨੁਕਸਾਨ ਪਹੁੰਚਾਇਆ।
ਇਹ ਵੀ ਪੜ੍ਹੋ: ਜਜ਼ਬੇ ਨੂੰ ਸਲਾਮ: ਭਾਰਤ ਦੀ ਸਭ ਤੋਂ ਛੋਟੇ ਕੱਦ ਦੀ ਵਕੀਲ ਜਿਸ ਨੇ ਕਦੇ ਨਹੀਂ ਮੰਨੀ ਹਾਰ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਫਗਵਾੜਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਸ਼ਰੇਆਮ ਕੁੱਟਮਾਰ, ਪਾੜੀ ਵਰਦੀ, ਕੱਢੀਆਂ ਗੰਦੀਆਂ ਗਾਲ੍ਹਾਂ (ਵੀਡੀਓ)
NEXT STORY