ਫਗਵਾੜਾ (ਜਲੋਟਾ)- ਫਗਵਾੜਾ ਵਿਖੇ ਪਿੰਡ ਚੱਕ ਹਕੀਮ ’ਚ ਅਸ਼ੋਕ ਕੁਮਾਰ ਦੇ ਹੋਏ ਕਤਲ ਦੇ ਮਾਮਲੇ ’ਚ ਪੁਲਸ ਨੇ ਵੱਡੇ ਖ਼ੁਲਾਸੇ ਕੀਤੇ ਹਨ। ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਮ੍ਰਿਤਕ ਅਸ਼ੋਕ ਕੁਮਾਰ ਅਤੇ ਕਾਤਲ ਲਖਵਿੰਦਰ ਕੁਮਾਰ ਉਰਫ਼ ਲੱਬੀ ਪੁੱਤਰ ਕੁਲਦੀਪ ਰਾਮ ਵਾਸੀ ਪਿੰਡ ਖੰਗੂੜਾ ਆਪਸ ’ਚ ਦੌਸਤ ਸਨ। ਕਤਲ ਕਰਨ ਤੋਂ ਪਹਿਲਾਂ ਲਖਵਿੰਦਰ ਕੁਮਾਰ ਉਰਫ਼ ਲੱਬੀ ਅਤੇ ਅਸ਼ੋਕ ਕੁਮਾਰ ਨੇ ਪਿੰਡ ਚੱਕ ਹਕੀਮ ਨੇੜੇ ਸ਼ਰਾਬ ਦੇ ਠੇਕੇ ’ਤੇ ਇਕੱਠੇ ਸ਼ਰਾਬ ਪੀਤੀ ਸੀ। ਲਖਵਿੰਦਰ ਕੁਮਾਰ ਉਰਫ਼ ਲੱਬੀ ਨੂੰ ਪਤਾ ਸੀ ਕਿ ਪੇਸ਼ੇ ਤੋਂ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਨ ਵਾਲੇ ਅਸ਼ੋਕ ਕੁਮਾਰ ਕੋਲ ਉਸ ਦਿਨ ਕਾਫ਼ੀ ਪੈਸੇ ਹਨ। ਪੈਸਿਆਂ ਦੇ ਲਾਲਚ ’ਚ ਉਸ ਨੇ ਅਸ਼ੋਕ ਕੁਮਾਰ ਦੇ ਸਿਰ ’ਚ ਇੱਟ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਪੈਸੇ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਦੇ ਆਦੀ ਨੌਜਵਾਨਾਂ ਨੂੰ ਲੈ ਕੇ ਵੱਡਾ ਖ਼ੁਲਾਸਾ, 4 ਹਫ਼ਤਿਆਂ ’ਚ ਆਦਤ 'ਤੇ ਇੰਝ ਪਾ ਸਕਦੇ ਹੋ ਕਾਬੂ
ਪੁਲਸ ਨੇ ਮੁਲਜ਼ਮ ਲਖਵਿੰਦਰ ਕੁਮਾਰ ਉਰਫ਼ ਲੱਬੀ ਕੋਲੋਂ ਕਤਲ ਕਰਨ ਦੌਰਾਨ ਵਰਤੀ ਗਈ ਇੱਟ ਬਰਾਮਦ ਕਰ ਲਈ ਹੈ। ਇਸ ਤੋਂ ਇਲਾਵਾ ਪੁਲਸ ਨੇ ਮੁਲਜ਼ਮ ਕਾਤਲ ਕੋਲੋਂ ਇਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮੁਲਜ਼ਮ ਲਖਵਿੰਦਰ ਕੁਮਾਰ ਉਰਫ਼ ਲੱਬੀ ਨੂੰ ਪੁਲਸ ਨੇ ਅਦਾਲਤ ਵਿਚ ਪੇਸ਼ ਕੀਤਾ ਹੈ। ਅਦਾਲਤ ਨੇ ਉਸ ਨੂੰ ਤਿੰਨ ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜਣ ਦੇ ਹੁੱਕਮ ਜਾਰੀ ਕੀਤੇ ਹਨ। ਪੁਲਸ ਕਤਲਕਾਂਡ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਦੀ ਦਸਤਕ ਦੇ ਨਾਲ ਹੀ ਮਹਾਦੇਵ ਐਪ ਸਕੈਮ ’ਚ ਸ਼ਾਮਲ ਲੋਕਾਂ ਖ਼ਿਲਾਫ਼ ਤੇਜ਼ ਹੋਈ ਜਾਂਚ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਸ਼ਲ ਮੀਡੀਆ ਦੇ ਆਦੀ ਨੌਜਵਾਨਾਂ ਨੂੰ ਲੈ ਕੇ ਵੱਡਾ ਖ਼ੁਲਾਸਾ, 4 ਹਫ਼ਤਿਆਂ ’ਚ ਆਦਤ 'ਤੇ ਇੰਝ ਪਾ ਸਕਦੇ ਹੋ ਕਾਬੂ
NEXT STORY