ਜਲੰਧਰ (ਸੋਨੂੰ)-ਧੰਨ-ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ’ਤੇ ਪ੍ਰਬੰਧਕ ਕਮੇਟੀ ਗੁ. ਦੀਵਾਨ ਅਸਥਾਨ ਸੈੈਂਟਰਲ ਟਾਊਨ ਵੱਲੋਂ ਅੱਜ ਸਵੇਰੇ 9 ਵਜੇ ਦੂਖ ਨਿਵਾਰਣ ਫਿਜ਼ੀਓਥੈਰੇਪੀ ਸੈਂਟਰ ਸੰਗਤਾਂ ਤੇ ਲੋੜਵੰਦਾਂ ਨੂੰ ਸਮਰਪਿਤ ਕੀਤਾ ਗਿਆ। ਕੀਰਤਨ ਤੇ ਅਰਦਾਸ ਉਪਰੰਤ ਸੰਗਤਾਂ ਦੀ ਹਾਜ਼ਰੀ ’ਚ ਇਹ ਕਾਰਜ ਕੀਤਾ ਗਿਆ। ਇਸ ਦੌਰਾਨ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।
ਇਸ ਮੌਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ ਤੇ ਜ. ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਆਈਆਂ ਸੰਗਤਾਂ ਨੂੰ 400 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਮਨੁੱਖਤਾ ਤੇ ਮਜ਼ਲੂਮਾਂ ਦੀ ਸੇਵਾ ਕਰਨ ਦੀ ਬੇਨਤੀ ਕੀਤੀ।
ਉੁਨ੍ਹਾਂ ਕਿਹਾ ਕਿ ਫਿਜ਼ੀਓਥੈਰੇਪੀ ਸੈਂਟਰ ਸਿਰਫ 20 ਰੁਪਏ ’ਚ ਸੰਗਤਾਂ ਤੇ ਲੋੜਵੰਦਾਂ ਨੂੰ ਸੇਵਾਵਾਂ ਦੇਵੇਗਾ ਤੇ ਪ੍ਰਬੰਧਕ ਕਮੇਟੀ ਗੁ. ਦੀਵਾਨ ਅਸਥਾਨ ਸੈੈਂਟਰਲ ਟਾਊਨ ਜਲੰਧਰ ਹਰ ਕੁਦਰਤੀ ਆਫ਼ਤ ’ਚ ਮਾਨਵਤਾ ਦੀ ਸੇਵਾ ਕਰਦੀ ਰਹੀ ਹੈ ਤੇ ਅੱਗੋਂ ਵੀ ਦਾਨੀ ਸੱਜਣਾਂ ਤੇ ਸੰਗਤਾਂ ਦੇ ਸਹਿਯੋਗ ਸਦਕਾ ਸੇਵਾਵਾਂ ਨਿਭਾਉਂਦੀ ਰਹੇਗੀ। ਇਸ ਮੌਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਅਮਰਜੀਤ ਸਿੰਘ ਬਰਮੀ, ਇਕਬਾਲ ਸਿੰਘ ਢੀਂਡਸਾ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਰਣਜੀਤ ਸਿੰਘ, ਵਿਪਨ ਹਸਤੀਰ, ਬਾਵਾ ਗਾਬਾ, ਹੀਰਾ ਸਿੰਘ, ਰਜਤ ਛਾਬੜਾ, ਰਾਹੁਲ ਜੁਨੇਜਾ, ਨਿਤਿਸ਼ ਮਹਿਤਾ, ਜਸਕੀਰਤ ਸਿੰਘ ਜੱਸੀ, ਦਿਨੇਸ਼ ਖੰਨਾ, ਸੁਖਬੀਰ ਸਿੰਘ, ਗਗਨ ਰੇਣੂ, ਸ਼ੈਰੀ ਨਾਗੀ, ਮੁਕੇਸ਼ ਖੰਨਾ, ਗੁਰਪ੍ਰੀਤ ਸਿੰਘ, ਰਸ਼ਪਾਲ ਸਿੰਘ, ਮਨਕੀਰਤ ਸਿੰਘ ਆਦਿ ਸ਼ਾਮਲ ਸਨ।
ਵਿਧਾਇਕ ਬੇਰੀ ਵੱਲੋਂ ਓਲਡ ਬੇਅੰਤ ਨਗਰ ਨੇੜੇ ਬਣਵਾਏ ਜਾ ਰਹੇ ਪਾਰਕ ਦੀ ਜ਼ਮੀਨ ’ਤੇ ਪੀ. ਏ. ਪੀ. ਨੇ ਠੋਕਿਆ ਦਾਅਵਾ
NEXT STORY