ਜਲੰਧਰ (ਰਾਹੁਲ)— ਧੁੰਦ ਕਾਰਨ ਜਲੰਧਰ 'ਚ ਠੰਡ ਦਾ ਕਹਿਰ ਜਾਰੀ ਹੈ। ਸਵੇਰੇ ਸ਼ਾਮ ਪੈਣ ਵਾਲੀ ਧੁੰਦ ਨੂੰ ਲੈ ਕੇ ਜਿੱਥੇ ਸੜਕਾਂ, ਰੇਲ ਅਤੇ ਹਵਾਈ ਆਵਾਜਾਈ ਪ੍ਰਭਾਵਿਤ ਹੋਈ, ਉਥੇ ਹੀ ਬਜ਼ੁਰਗਾਂ ਅਤੇ ਬੱਚਿਆਂ ਦੀ ਸਿਹਤ 'ਤੇ ਵੀ ਇਸ ਮੌਸਮ ਦਾ ਮਾੜਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ 'ਚ ਬੁੱਧਵਾਰ ਵੱਧ ਤੋਂ ਵੱਧ ਤਾਪਮਾਨ 12.5 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 26 ਤੋਂ 29 ਦਸੰਬਰ ਤੱਕ ਧੁੰਦ ਵਿਚਕਾਰ ਤਾਪਮਾਨ ਘੱਟੋ-ਘੱਟ 6 ਤੋਂ 4 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮਹੀਨੇ ਅਤੇ ਸਾਲ ਦੇ ਆਖਰੀ ਦੋ ਦਿਨ 30 ਅਤੇ 31 ਦਸੰਬਰ ਨੂੰ ਧੁੰਦ ਤੋਂ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। ਠੰਡ ਕਾਰਨ ਬਾਜ਼ਾਰਾਂ 'ਚ ਹੀਟਰਾਂ, ਕੰਬਲਾਂ, ਅੰਗੀਠੀਆਂ, ਗਰਮ ਕੱਪੜਿਆਂ, ਸ਼ਾਲਾਂ, ਟੋਪੀਆਂ ਆਦਿ ਦੀ ਵਿੱਕਰੀ ਵਧ ਗਈ ਹੈ। ਖਾਣ ਪੀਣ 'ਚ ਤਿਲ- ਭੁੱਗਾ, ਅਲਸੀ ਦੀਆਂ ਪਿੰਨੀਆਂ, ਮੂੰਗਫਲੀ, ਗੱਚਕ, ਗੁੜ ਆਦਿ ਦੀ ਵਿੱਕਰੀ 'ਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਭੜਕੇ ਲੋਕਾਂ ਨੇ ਨਿਗਮ ਟੀਮ ਨੂੰ ਘੇਰਿਆ, ਕਮਿਸ਼ਨਰ ਦਾ ਪੁਤਲਾ ਫੂਕਿਆ
NEXT STORY