ਨਵਾਂਸ਼ਹਿਰ,(ਤ੍ਰਿਪਾਠੀ, ਮਨੋਰੰਜਨ)- ਕਿਸਾਨਾਂ ਅਤੇ ਭਾਜਪਾ ਦੇ ਵਰਕਰਾਂ 'ਚ ਬੀਤੇ ਦਿਨੀ ਹੋਏ ਟਕਰਾਅ ਦੇ ਚੱਲਦੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਅਪਵਿੱਤਰ ਕਰਨ ਦੇ ਬਸਪਾ ਵਲੋ ਲਗਾਏ ਦੋਸ਼ਾਂ ਤਹਿਤ ਸ਼ਨੀਵਾਰ ਨਵਾਂਸ਼ਹਿਰ ਦੇ ਅੰਬੇਡਕਰ ਚੌਂਕ ਵਿਖੇ ਬਾਬਾ ਸਾਹਿਬ ਦੇ ਬੁੱਤ ਨੂੰ ਪਾਣੀ ਨਾਲ ਨਹਿਲਾ ਕੇ ਫੁੱਲ ਮਾਲਾਵਾਂ ਭੇਟ ਕੀਤੀਆਂ। ਇਸ ਮੌਕੇ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਭਾਜਪਾ ਦੀ ਦਲਿਤ ਇਨਸਾਫ ਯਾਤਰਾ ਝੂਠ ਹੈ। ਮੋਦੀ ਸਰਕਾਰ ਨੇ 2018 'ਚ ਹੀ ਵਿਦਿਆਰਥੀਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਬੰਦ ਕਰ ਦਿੱਤੀ ਸੀ। ਇਸੇ ਤਰ੍ਹਾਂ ਦਿੱਲੀ ਦੇ ਤੁਗਲਕਾਬਾਦ 'ਚ ਪ੍ਰਾਚੀਨ ਸ੍ਰੀ ਗੁਰੂ ਰਵਿਦਾਸ ਮੰਦਿਰ ਕਾਂਡ, ਯੂ.ਪੀ.ਦਾ ਹਾਥਰਸ ਕਾਂਡ ਅਤੇ ਗੁਜਰਾਤ ਦਾ ਊਨਾ ਕਾਂਡ ਆਦਿ ਭਾਜਪਾ ਦੀਆਂ ਦਲਿਤ ਵਿਰੋਧੀ ਨੀਤੀਆਂ ਨੂੰ ਨੰਗਾ ਕਰਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਫਾਜਿਲਕਾ ਅਤੇ ਨਵਾਂਸ਼ਹਿਰ 'ਚ ਕਿਸਾਨਾਂ ਦੇ ਸਾਹਮਣੇ ਦਲਿਤ ਮੁਦਿਆਂ ਦੀ ਆੜ 'ਚ ਕਿਸਾਨ ਬਨਾਮ ਦਲਿਤ ਮੁੱਦੇ ਬਣਾ ਕੇ ਅਪਣਾ ਵੋਟ ਬੈਂਕ ਖੜ੍ਹਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਬਸਪਾ ਪਾਰਟੀ ਭਾਜਪਾ ਦੀਆਂ ਇਸ ਤਰ੍ਹਾਂ ਦੀ ਚਾਲਾਂ ਨੂੰ ਸਫਲ ਨਹੀ ਹੋਣ ਦੇਵੇਗੀ ਅਤੇ ਭਾਜਪਾ ਦੀਆਂ ਚਾਲਾਂ ਖਿਲਾਫ ਚਟਾਨ ਵਾਂਗ ਡੱਟ ਕੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਰ.ਐੱਸ.ਐੱਸ. ਅਤੇ ਭਾਜਪਾ ਨੇ ਸਿੱਖ ਅਤੇ ਪੰਜਾਬ ਵਿਰੋਧੀ ਮੁਹਿੰਮ ਚਲਾ ਕੇ ਪੰਜਾਬ ਦਾ ਘਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਬਸਪਾ ਵਲ੍ਹੋ ਪੰਜਾਬ ਵਿਚ ਦਲਿਤ-ਕਿਸਾਨ ਦੀ ਸਮਾਜਿਕ ਸਾਂਝ ਨੂੰ ਦੋ-ਫਾੜ ਕਰਕੇ ਸੱਤਾ ਸੁੱਖ ਹਾਸਿਲ ਕਰਨ ਦੀ ਭਾਜਪਾ ਦੀ ਨੀਤੀ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਡਾ.ਨਛਤਰ ਪਾਲ ਨੇ ਕਿਹਾ ਕਿ ਕਾਂਗਰਸ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ 'ਚ ਹੋਏ ਘਪਲੇ ਦੇ ਦੋਸ਼ੀ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਹੈ। ਫਾਜਲਿਕਾ ਵਿੱਖੇ ਦਲਿਤ ਨਾਲ ਵਾਪਰੀ ਗੈਰ ਮਨੁੱਖੀ ਘਟਨਾ ਲਈ ਵੀ ਕਾਂਗਰਸ ਜ਼ਿੰਮੇਵਾਰ ਹੈ। ਇਸ ਮੌਕੇ ਬਸਪਾ ਵਰਕਰਾਂ ਨੇ ਕੇਂਦਰ ਦੀ ਮੋਦੀ ਅਤੇ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬਲਜੀਤ ਸਿੰਘ, ਪ੍ਰਵੀਨ ਬੰਗਾ, ਹਰਬੰਸ ਲਾਲ ਚਣਕੋਆ, ਡਾ.ਮਹਿੰਦਰ ਪਾਲ, ਨੀਲਮ ਸਹਿਜਲ, ਮਨੋਹਰ ਕਮਾਮ, ਸੁਭਾਸ਼ ਕੌਂਸਲਰ, ਜਸਵੀਰ ਔਲੀਪੁਰ, ਰਸ਼ਪਾਲ ਮਹਾਲੋ, ਜੈਪਾਲ ਸੂੰਡਾ, ਮੁਕੇਸ਼ ਬਾਲੀ, ਹਰਜਿੰਦਰ ਜੰਡਾਲੀ, ਦਿਲਬਾਗ ਮਹਿੰਦੀਪੁਰ, ਬਲਦੇਵ, ਗਿਆਨ ਚੰਦ ਅਤੇ ਸੰਦੀਪ ਆਦਿ ਹਾਜ਼ਰ ਸਨ।
ਕਪੂਰਥਲਾ ਜ਼ਿਲ੍ਹੇ 'ਚ 9 ਕੋਰੋਨਾ ਪਾਜ਼ੇਟਿਵ ਮਾਮਲੇ, 11 ਹੋਏ ਠੀਕ
NEXT STORY